Close
Menu

ਪੰਜਾਬ ਵਿਚ 33 ਲੱਖ ਪਰਿਵਾਰਾਂ ਨੂੰ ਮਿਲੇਗਾ ਆਟਾ-ਦਾਲ ਸਕੀਮ ਦਾ ਲਾਭ : ਕੈਰੋਂ

-- 21 December,2013

Kairon1ਤਰਨਤਾਰਨ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਵੱਲੋਂ 2007 ਵਿਚ ਸ਼ੁਰੂ ਕੀਤੀ ਗਈ ਆਟਾ-ਦਾਲ ਸਕੀਮ ਦਾ ਘੇਰਾ ਹੋਰ ਵਿਸ਼ਾਲ ਕਰਕੇ 33 ਲੱਖ ਪਰਿਵਾਰਾਂ ਦੇ 1.43 ਕਰੋੜ ਵਿਅਕਤੀਆਂ ਨੂੰ 1 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਦੇਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸ ਨਾਲ ਸੂਬੇ ਦੀ 50 ਫੀਸਦੀ ਵੱਸੋਂ ਇਸ ਸਕੀਮ ਦਾ ਫਾਇਦਾ ਲੈ ਸਕੇਗੀ।
ਇਹ ਪ੍ਰਗਟਾਵਾ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ, ਫੂਡ ਪ੍ਰੋਸੈਸਿੰਗ ਅਤੇ ਸੂਚਨਾ ਤਕਨਾਲੋਜੀ ਮੰਤਰੀ ਪੰਜਾਬ ਨੇ ਅੱਜ ਕੈਰੋਂ ਭਵਨ ਵਿਖੇ ਆਯੋਜਿਤ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਸਮੇਂ ਕੀਤਾ। ਸ. ਕੈਰੋਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੀ.ਪੀ.ਐੱਲ. ਸਕੀਮ ਅਧੀਨ ਪੰਜਾਬ ਦੇ ਕੇਵਲ ਅੱਠ ਫੀਸਦੀ ਲੋਕਾਂ ਨੂੰ ਸਸਤਾ ਅਨਾਜ ਦਿੱਤਾ ਜਾਂਦਾ ਸੀ ਜਦਕਿ ਦੂਜੇ ਰਾਜਾਂ ਵਿਚ ਇਸੇ ਸਕੀਮ ਅਧੀਨ 28 ਫੀਸਦੀ ਤੋਂ ਵੱਧ ਲੋਕ ਲਾਭ ਪ੍ਰਾਪਤ ਕਰ ਰਹੇ ਸਨ ਜੋ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਮਿਸਾਲ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਆਪਣੇ ਪੱਧਰ ‘ਤੇ 16 ਲੱਖ ਪਰਿਵਾਰਾਂ ਨੂੰ ਹਰ ਮਹੀਨੇ ਸਸਤਾ ਆਟਾ ਦਾਲ ਦਿੱਤਾ ਜਾ ਰਿਹਾ ਹੈ।
ਸ. ਕੈਰੋਂ ਨੇ ਇਹ ਵੀ ਦੱਸਿਆ ਕਿ ਆਟਾ ਦਾਲ ਸਕੀਮ ਦੀ ਵੰਡ ਪ੍ਰਣਾਲੀ ਵਿਚ ਤਬਦੀਲੀ ਲਿਆਂਦੀ ਜਾ ਰਹੀ ਹੈ ਅਤੇ ਹਰ ਮਹੀਨੇ ਕਣਕ ਦੇਣ ਦੀ ਬਜਾਏ ਸਾਲ ਵਿਚ ਇਕੋ ਵਾਰੀ ਸਾਰੇ ਸਾਲ ਦੀ ਬਣਦੀ ਕਣਕ ਲਾਭਪਾਤਰੀਆਂ ਨੂੰ ਦਿੱਤੀ ਜਾਇਆ ਕਰੇਗੀ। ਉਨ•ਾਂ ਕਿਹਾ ਕਿ ਆਟਾ ਦਾਲ ਸਕੀਮ ਅਧੀਨ ਦਿੱਤੀ ਜਾਣ ਵਾਲੀ ਕਣਕ ਤੁਲਾਈ ਵਿਚ ਪੂਰੀ ਅਤੇ ਮਿਆਰੀ ਕਿਸਮ ਦੀ ਹੋਵੇਗੀ ਜੋ ਥੈਲਿਆਂ ਵਿਚ ਭਰਕੇ ਦਿੱਤੀ ਜਾਵੇਗੀ। ਉਨ•ਾਂ ਇਹ ਵੀ ਦੱਸਿਆ ਕਿ ਵੰਡ ਪ੍ਰਣਾਲੀ ਵਿਚ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਡੀਪੂ ਹੋਲਡਰ, ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪਿੰਡਾਂ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਵੰਡ ਪ੍ਰਣਾਲੀ ਵਿਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇ ਅਤੇ ਹਰੇਕ ਲੋੜਵੰਦ ਵਿਅਕਤੀ ਨੂੰ ਅਨਾਜ ਪਹੁੰਚਾਇਆ ਜਾਵੇ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਦਾ ਇਹ ਮਕਸਦ ਹੈ ਕਿ ਪੰਜਾਬ ਵਿਚ ਵੱਸਦਾ ਕੋਈ ਵੀ ਗਰੀਬ, ਲੋੜਵੰਦ ਇਸ ਆਟਾ ਦਾਲ ਸਕੀਮ ਤੋਂ ਵਾਂਝਾ ਨਾ ਰਹੇ ਅਤੇ ਹਰੇਕ ਵਿਅਕਤੀ ਢਿੱਡ ਭਰਕੇ ਦੋ ਵਕਤ ਦੀ ਰੋਟੀ ਜਰੂਰ ਖਾਵੇ।
ਸ. ਕੈਰੋਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲੋਂ ਡੀਪੂ ਹੋਲਡਰਾਂ ਵੱਲੋਂ ਜਨਤਕ ਵੰਡ ਪ੍ਰਣਾਲੀ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ, ਅਨਾਜ ਦੀ ਢੋਆ-ਢੁਆਈ, ਦੁਕਾਨ ਦਾ ਕਿਰਾਇਆ ਅਤੇ ਬਿਜਲੀ ਖਰਚਿਆਂ ਦੀ ਪੂਰਤੀ ਲਈ ਢੁੱਕਵਾਂ ਮਾਨ ਭੱਤਾ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਇਸ ਸੰਬੰਧੀ ਉਨ•ਾਂ ਵੱਲੋਂ ਕੇਂਦਰੀ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ ਅਤੇ ਆਸ ਹੈ ਕਿ ਇਸ ਸੰਬੰਧੀ ਕੇਂਦਰ ਸਰਕਾਰ ਵੱਲੋਂ ਆਉਂਦੇ ਇਕ ਹਫਤੇ ਦੇ ਅੰਦਰ-ਅੰਦਰ ਹਾਂ ਪੱਖੀ ਫੈਸਲਾ ਕੀਤਾ ਜਾਵੇਗਾ ਜਿਸ ਉਪਰੰਤ ਡੀਪੂ ਹੋਲਡਰਾਂ ਵੱਲੋਂ ਲੋਕ ਹਿੱਤ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਬਣਦਾ ਮਾਨ ਭੱਤਾ ਦਿੱਤਾ ਜਾਵੇਗਾ। ਸ. ਕੈਰੋਂ ਨੇ ਇਸ ਮੌਕੇ ‘ਤੇ ਇਹ ਵੀ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਲਈ ਜ਼ਿਲ•ਾ ਪੱਧਰ ਅਤੇ ਸੂਬਾ ਪੱਧਰ ‘ਤੇ ਸ਼ਿਕਾਇਤ ਸੈੱਲ ਵੀ ਸਥਾਪਿਤ ਕੀਤੇ ਗਏ ਹਨ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਵੰਡ ਪ੍ਰਣਾਲੀ ਵਿਚ ਕੋਈ ਘਾਟ-ਵਾਧ ਮਹਿਸੂਸ ਹੁੰਦੀ ਹੈ ਤਾਂ ਉਹ ਇਨ•ਾਂ ਸ਼ਿਕਾਇਤ ਸੈੱਲਾਂ ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ, ਸ. ਰਾਜਜੀਤ ਸਿੰਘ ਐੱਸ.ਐੱਸ.ਪੀ., ਸ੍ਰੀ ਰਾਜੀਵ ਵਰਮਾ ਐੱਸ.ਡੀ.ਐਮ., ਸ. ਅਜੇਪਾਲ ਸਿੰਘ ਮੀਰਾਂਕੋਟ ਸਾਬਕਾ ਚੇਅਰਮੈਨ, ਸ. ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸ.ਜੀ.ਪੀ.ਸੀ., ਸ. ਗੁਰਮੁੱਖ ਸਿੰਘ ਘੁੱਲ•ਾ, ਸ. ਸੁਰਿੰਦਰ ਸਿੰਘ ਸ਼ਿੰਦਾ ਡਾਇਰਕੈਟਰ ਪਨਸਪ, ਸ. ਗੁਰਚਰਨ ਸਿੰਘ ਚੰਨ, ਸ. ਜਗਜੀਤ ਸਿੰਘ ਸੁੱਚੂ ਡਿਪਟੀ ਚੀਫ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ., ਸ. ਮਨਜੀਤ ਸਿੰਘ ਜ਼ਿਲ•ਾ ਭਲਾਈ ਅਫ਼ਸਰ, ਸ. ਸੁਖਬੀਰ ਸਿੰਘ ਸੋਢੀ ਜ਼ਿਲ•ਾ ਮੰਡੀ ਅਫ਼ਸਰ, ਸ੍ਰੀਮਤੀ ਪਰਮਜੀਤ ਕੌਰ ਸੈਕਟਰੀ ਜ਼ਿਲ•ਾ ਪ੍ਰੀਸ਼ਦ ਹਾਜਰ ਸਨ।

Facebook Comment
Project by : XtremeStudioz