Close
Menu

ਪੰਜਾਬ ਵਿਧਾਨ ਸਭਾ ਸ਼ੈਸਨ : ਮਜੀਠੀਆ ਨੇ ਲਿਆ ਬਾਜਵਾ ਨੂੰ ਲੰਮੇ ਹੱਥੀ

-- 02 November,2013

DSC_0268 copyਚੰਡੀਗੜ ,2 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਵਿਧਾਨ ਸਭਾ ਦੇ ਆਖ਼ਰੀ ਦਿਨ ਸਦਨ ਵਿਚ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਵੇਚਣ ਤੇ ਖੁਰਦ ਬੁਰਦ ਕਰਨ ਦਾ ਮਾਮਲਾ ਜ਼ੋਰਦਾਰ ਤਰੀਕੇ ਨਾਲ ਗੂੰਜਿਆ। ਸੱਤਾਧਿਰ ਨੇ ਜਿੱਥੇ ਵਿਰੋਧੀ ਧਿਰ ਕਾਂਗਰਸ ਉਤੇ ਤਿੱਖੇ ਭਾਂਬੜਤੋੜ ਸ਼ਬਦੀ ਹਮਲੇ ਕੀਤੇ ਉਥੇ ਕਾਂਗਰਸੀ ਚੁੱਪਚਾਪ ਬੈਠੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖਿਲਾਫ ਕੰਨਾਂ ਵਿਚ ਕੌੜਾ ਤੇਲ ਪਾ ਕੇ ਸੁਣਦੇ ਰਹੇ। ਇੱਕ ਦੋ ਨੂੰ ਛੱਡ ਕੇ ਕਿਸੇ ਨੇ ਵੀ ਬਾਜਵਾ ਤੇ ਹੱਕ ਵਿਚ ਹਾਂ ਦਾ ਨਾਅਰਾ ਨਹੀਂ ਮਾਰਿਆ। ਸਦਨ ਵਿਚ ਜ਼ੀਰੋ ਕਾਲ ਤੋਂ ਬਾਅਦ ਸੱਤਾਧਿਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਕੰਪਨੀ ਵਲੋਂ ਕਰੋੜਾਂ ਅਰਬਾਂ ਰੁਪਏ ਦੀਆਂ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਖੁਰਦ ਬੁਰਦ ਕਰਨ ਤੇ ਨਜਾਇਜ਼ ਕਬਜ਼ਾ ਕਰਕੇ ਵੇਚਣ ਦੇ ਦੋਸ਼ ਲਾਏ। ਮਜੀਠੀਆ ਨੇ ਸਦਨ ਵਿਚ ਪ੍ਰਤਾਪ ਬਾਜਵਾ ਤੇ ਉਨ•ਾਂ ਦੇ ਭਰਾ ਵਲੋਂ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਨਜਾਇਜ਼ ਢੰਗ ਨਾਲ ਵੇਚਣ ਸਬੰਧੀ ਮਾਣਯੋਗ ਹਾਈਕੋਰਟ ਦੇ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਅੰਦਰਲੇ ਤੱਥਾਂ ਦਾ ਹਵਾਲਾ ਦੇ ਕੇ ਮਜੀਠੀਆ ਨੇ ਕਾਂਗਰਸੀਆਂ ਨੂੰ ਚੁੱਪ ਕਰਕੇ ਬੈਠਣ ਲਈ ਮਜ਼ਬੂਰ ਕਰ ਦਿੱਤਾ। ਮਜੀਠੀਆ ਨੇ ਕਿਹਾ ਕਿ ਪਿਛਲੇ ਦਿਨੀਂ ਬਾਜਵਾ ਭਰਾਵਾਂ ਖਿਲਾਫ ਸ਼ਾਮਲਾਟ ਜ਼ਮੀਨਾਂ ਉਤੇ ਨਜਾਇਜ਼ ਢੰਗ ਨਾਲ ਕਬਜ਼ੇ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮੁੱਦਾ ਬਾਜਵਾ ਭਰਾਵਾਂ ਦੀ ਕੰਪਨੀ ਪੀਸੀਬੀ ਰੀਅਲ ਅਸਟੇਟ ਵਲੋਂ ਸ਼ਾਮਲਾਟ ਜ਼ਮੀਨਾਂ ਵੇਚਣ ਦਾ ਹੈ। ਜਿਸ ਦੀ ਜਾਂਚ ਜਸਟਿਸ ਭੱਲਾ ਅਤੇ ਜਸਟਿਸ ਕੁਲਦੀਪ ਸਿੰਘ ਹੋਰਾਂ ਨੇ ਹਾਈਕੋਰਟ ਦੇ ਹੁਕਮਾਂ ਉਤੇ ਕੀਤੀ ਸੀ। ਮੁੱਦਾ ਕਰੋੜਾਂ ਅਰਬਾਂ ਰੁਪਏ ਦੀਆਂ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਉਤੇ ਨਜਾਇਜ਼ ਕਬਜ਼ੇ ਕਰਕੇ ਵੇਚਣ ਦਾ ਹੈ। ਬਾਜਵਾ ਦੀ ਕੰਪਨੀ ਦਾ ਇੰਚਾਰਜ ਉਨ•ਾਂ ਦਾ ਭਰਾ ਤੇ ਕਾਂਗਰਸ ਭਵਨ ਦਾ ਮੌਜ਼ੂਦਾ ਕਰਤਾਧਰਤਾ ਹੈ। ਉਨ•ਾਂ ਪਿੰਡ ਭੜੂਜੀਆਂ ਦੀ ਕਰੋੜਾਂ ਰੁਪਏ ਦੀ ਸ਼ਾਮਲਾਟ ਜ਼ਮੀਨ ਉਤੇ ਬਾਜਵਾ ਭਰਾਵਾਂ ਨੇ ਕਬਜ਼ਾ ਕੀਤਾ ਹੋਇਆ ਹੈ, ਜੋ ਕਿ ਅੱਜ ਵੀ ਜਾਰੀ ਹੈ। ਸਾਲ 2004 ਵਿਚ ਵੀ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਈ ਸੀ ਅਤੇ ਕਿਹਾ ਗਿਆ ਸੀ ਕਿ ਇਸ ਸ਼ਾਮਲਾਟ ਜ਼ਮੀਨ ਨੂੰ ਕੋਈ ਵੀ ਨਹੀਂ ਵੇਚ ਸਕਦਾ। ਮਜੀਠੀਆ ਨੇ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਾਜਵਾ ਵਜ਼ੀਰ, ਐਮਐਲਏ ਅਤੇ ਐਮਪੀ ਵੀ ਰਿਹਾ ਉਸ ਨੂੰ ਸ਼ਾਮਲਾਟ ਜ਼ਮੀਨਾਂ ਬਾਰੇ ਸਭ ਪਤਾ ਸੀ। ਗੌਰਮਿੰਟ ਆਫ ਇੰਡੀਆ ਦੀ ਵੈਬਸਾਈਟ ਉਤੇ ਪੀਸੀਬੀ ਰੀਅਲ ਅਸਟੇਟ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਸਾਰਾ ਕੱਚਾ ਚੱਠਾ ਪਿਆ ਸੀ। ਇਸ ਕੰਪਨੀ ਵਿਚ 50 ਫੀਸਦੀ ਸ਼ੇਅਰ ਪ੍ਰਤਾਪ ਬਾਜਵਾ ਦਾ ਅਤੇ 50 ਫੀਸਦੀ ਸ਼ੇਅਰ ਬੀਬੀ ਬਾਜਵਾ ਦਾ ਹੈ। ਇਲੈਕਸ਼ਨ ਕਮਿਸ਼ਨ ਕੋਲ ਵੀ ਬਾਜਵਾ ਨੇ ਮੰਨਿਆ ਸੀ ਕਿ ਉਨ•ਾਂ ਦੀ ਇਸ ਕੰਪਨੀ ਵਿਚ 50 ਫੀਸਦੀ ਹਿੱਸੇਦਾਰੀ ਹੈ। ਮਜੀਠੀਆ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਮਾਲ ਹੋ ਗਈ ਇੱਕ ਲੱਖ ਰੁਪਏ ਦੀ ਕੰਪਨੀ ਤੇ ਕਮਾਈ ਕਰੋੜਾਂ ਦੀ। ਕਾਂਗਰਸੀ ਦੱਸਣ ਕਿ ਇੱਕ ਲੱਖ ਰੁਪਿਆ ਲਾ ਕੇ 3 ਕਰੋੜ ਕਿੱਥੋਂ ਬਣ ਜਾਂਦਾ ਹੈ।
ਮਜੀਠੀਆ ਨੇ ਬਾਜਵਾ ‘ਤੇ ਵਰ•ਦੇ ਹੋਏ ਕਿਹਾ ਕਿ ਬਾਜਵਾ ਦੀ ਕੰਪਨੀ ਨੇ 14 ਲੱਖ ਤੇ ਕੁਝ  ਹਜ਼ਾਰ ਰੁਪਏ ਦੀ ਸਟੈਂਪ ਡਿਊਟੀ ਦਿੱਤੀ। ਉਨ•ਾਂ ਕਿਹਾ ਕਿ ਲੱਖ ਰੁਪਏ ਦੀ ਕੰਪਨੀ ਹੋਵੇ ਤੇ 3 ਕਰੋੜ ਬਲੈਕ ਮਨੀ ਕਿਥੋਂ ਲਿਆਏ ਬਾਜਵਾ। ਮਜੀਠੀਆ ਨੇ ਕਿਹਾ ਕਿ ਇਹ ਪੈਸਾ ਜਾਂ ਤਾਂ ਸ਼ਵਿਜ਼ਰਲੈਂਡ ਤੋਂ ਆਇਆ ਹੋ ਸਕਦਾ ਹੈ ਜਾਂ ਫਿਰ ਕਾਂਗਰਸ ਸਰਕਾਰ ਵੇਲੇ ਮੰਤਰੀ ਹੁੰਦਿਆਂ ਲੁੱਕ ਘੋਟਾਲੇ ਵਿਚੋਂ ਆਇਆ ਹੋਇਆ ਹੋ ਸਕਦਾ ਹੈ। ਪੀਸੀਬੀ ਰੀਅਲ ਅਸਟੇਟ ਕੰਪਨੀ ਨੇ 14 ਲੱਖ 93 ਹਜ਼ਾਰ ਸਟੈਂਪ ਡਿਊਟੀ ਨਕਦ ਜ਼ਮ•ਾਂ ਕਰਵਾਈ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਖੜ•ੇ ਹੋ ਕੇ ਮਜੀਠੀਆ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ, ਜਿਸ ਸਾਰਿਆਂ ਦੀ ਹੀ ਜਾਂਚ ਹੋਣੀ ਚਾਹੀਦੀ ਹੈ।
ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਸਦਨ ਵਿਚ ਪੜ•ਦੇ ਹੋਏ ਮਜੀਠੀਆ ਨੇ ਕਿਹਾ ਕਿ ਸ਼ਾਮਲਾਟ ਜ਼ਮੀਨ ਕਾਨੂੰਨ ਅਨੁਸਾਰ ਵਿਕ ਹੀ ਨਹੀਂ ਸਕਦੀ। ਪ੍ਰੰਤੂ ਬਾਜਵਾ ਭਰਾਵਾਂ ਨੇ ਧੋਖਾਧੜੀ ਕਰਦੇ ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ ਦੀ ਖ਼ਰੀਦੋ ਫ਼ਰੋਖਤ ਕੀਤੀ। ਇਹ ਸਸਤੇ ਭਾਅ ਸ਼ਾਮਲਾਟ ਜ਼ਮੀਨਾਂ ਖ਼ਰੀਦ ਕੇ ਅੱਗੇ ਮਹਿੰਗੇ ਭਾਅ ਕਰੋੜਾਂ ਰੁਪਏ ਵਿਚ ਵੇਚ ਦਿੰਦੇ ਹਨ।
ਮਜੀਠੀਆ ਨੇ ਸਦਨ ਵਿਚ ਦੱਸਿਆ ਕਿ ਬਾਜਵਾ ਦੀ ਕੰਪਨੀ ਨੇ ਇੱਕ ਤਾਂ ਪੰਜਾਬ ਸਰਕਾਰ ਨੂੰ ਸਟੈਂਪ ਡਿਊਟੀ ਚੋਰੀ ਕਰਕੇ ਚੂਨਾ ਲਾਇਆ ਦੂਜਾ ਟੈਕਸ ਚੋਰੀ ਕੀਤਾ। ਸਦਨ ਕਾਂਗਰਸੀਆਂ ਨੂੰ ਚੁਣੌਤੀ ਦਿੰਦੇ ਹੋਏ ਮਜੀਠੀਆ ਨੇ ਕਿਹਾ ਜੇ ਉਨ•ਾਂ ਦੀਆਂ ਲੱਤਾਂ ਵਿਚ ਜਾਨ ਹੈ ਤਾਂ ਸ਼ਾਮਲਾਟ ਜ਼ਮੀਨਾਂ ਦੀ ਲੁੱਟ ਸਬੰਧੀ ਆਪਣੇ ਪ੍ਰਧਾਨ ਨੂੰ ਜਾ ਕੇ ਪੁੱਛਣ ਦੀ ਹਿੰਮਤ ਕਰੋ। ਉਨ•ਾਂ ਕਿਹਾ ਕਿ ਕਾਂਗਰਸ ਦਾ ਸਪੋਕਸਮੈਨ ਸੁਖਪਾਲ ਸਿੰਘ ਖਹਿਰਾ ਨੇ ਵੀ ਕੇਂਦਰ ਸਰਕਾਰ ਦੀ ਜ਼ਮੀਨ ਦੱਬ ਰੱਖੀ ਹੈ ਅਤੇ ਕੇਂਦਰ ਸਰਕਾਰ ਦੀ ਜ਼ਮੀਨ ਉਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।

Facebook Comment
Project by : XtremeStudioz