Close
Menu

ਪੰਜਾਬ ਵਿਧਾਨ ਸਭਾ ਸਮਾਗਮ ਦੌਰਾਨ ਕੋਈ ਵੀ ਅਧਿਕਾਰੀ ਛੁੱਟੀ ਨਹੀ’ ਕਰੇਗਾ

-- 10 September,2015

ਚੰਡੀਗੜ੍ਹ, 10 ਸਤੰਬਰ:  ਪੰਜਾਬ ਵਿਧਾਨ ਸਭਾ ਦੇ ਸੰਤਬਰ ਦੇ ਤੀਜੇ ਹਫਤੇ ਤੋ’ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸਮਾਗਮ ਦੌਰਾਨ ਕੋਈ ਵੀ ਅਧਿਕਾਰੀ ਸਮਰੱਥ ਅਧਿਕਾਰੀ ਤੋ’ ਛੁੱਟੀ ਪ੍ਰਵਾਨ ਕਰਵਾਏ ਬਿਨਾਂ੍ਹ ਨਹੀ’ ਜਾ ਸਕੇਗਾ। ਇਹ ਹਦਾਇਤਾਂ ਅੱਜ ਇਥੇ ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ, ਡਵੀਜਨਾਂ ਦੇ ਕਮਿਸਨਰਾਂ, ਡਿਪਟੀ ਕਮਿਸ਼ਨਰਾਂ ਅਤੇ ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜਾਰੀ ਕੀਤੀਆਂ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ  ਕਿਉਜੋ ਵਿਧਾਨ ਸਭਾ ਸਮਾਗਮ ਨਾਲ ਸਬੰਧਤ ਕੰਮਕਾਜ ਨੂੰ ਤੁਰੰਤ ਨਿਪਟਾਉਣ ਦੀ ਜ਼ਰੂਰਤ ਹੁੰਦੀ ਹੈ ਅਤੇ ਅਧਿਕਾਰੀਆਂ ਵਲੋ’ ਛੁੱਟੀ ‘ਤੇ ਜਾਣ ਕਾਰਨ ਇਹ ਕੰਮ ਨਿਪਟਾਉਣ ਵਿੱਚ ਮੁਸ਼ਕਲ ਪੇਸ਼ ਆਉਦੀ ਹੈ।

Facebook Comment
Project by : XtremeStudioz