Close
Menu

ਪੰਜਾਬ ਵਿੱਚ ਨਿਵੇਸ਼ ਦੁੱਗਣਾ ਕਰੇਗਾ ਆਈ.ਟੀ.ਸੀ.

-- 19 September,2015

ਚੰਡੀਗੜ੍ਹ, 19 ਸਤੰਬਰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਆਈ.ਟੀ.ਸੀ. ਨੇ ਅੱਜ ਐਲਾਨ ਕੀਤਾ ਕਿ ੳੁਹ ਆਪਣੇ ਪੰਜਾਬ ਵਿੱਚ ਪਹਿਲਾਂ ਕੀਤੇ ਗਏ 700 ਕਰੋੜ ਰੁਪਏ ਦੇ ਨਿਵੇਸ਼ ਨੂੰ ਦੁੱਗਣਾ ਕਰਕੇ 1400 ਕਰੋੜ ਰੁਪਏ ਕਰੇਗਾ।
ਆਈ.ਟੀ.ਸੀ. ਦੇ ਮੁਖੀ ਸੰਜੀਵ ਪੁਰੀ ਨੇ ਕਿਹਾ ਕਿ ੳੁਨ੍ਹਾਂ ਦੀ ਕੰਪਨੀ ਕਪੂਰਥਲਾ ਵਿੱਚ ਫੂਡ ਪਾਰਕ ਵਿੱਚ ਨਿਵੇਸ਼ ਵਧਾ ਰਹੀ ਹੈ। ਕੰਪਨੀ ਕਿਨੂੰ ਦਾ ਜੂਸ ਬਣਾਉਣ ਵਿੱਚ ਕਾਮਯਾਬ ਰਹੀ ਹੈ। ਇਹ ਉਤਪਾਦ ਗ੍ਰਾਹਕ ਪ੍ਰੀਖਣ ਹੇਠ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਹੀ ਇਹ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਉਪ ਮੁੱਖ ਮੰਤਰੀ ਵੱਲੋਂ ਪੇਸ਼ ਕੀਤੀ ਗਈ ਇੱਕ ਤਜਵੀਜ਼ ਦੇ ਜਵਾਬ ਵਿੱਚ ਗੋਦਰੇਜ ਐਗਰੋਵੈਟ ਦੇ ਮੈਨੇਜਿੰਗ ਡਾਇਰੈਕਟਰ ਬਲਰਾਮ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿੱਚ 100 ਏਕੜ ਰਕਬੇ ’ਚ ਫੂਡ ਪਾਰਕ ਅਤੇ ਗਰੀਨ ਹਾਊਸ ਸਥਾਪਤ ਕਰਨ ਬਾਰੇ ਮੁਲਾਂਕਣ ਕਰੇਗੀ। ਉਪ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਮੌਲਸਨ ਕੂਰਜ ਦੇ ਮੁਖੀ ਰਵੀ ਕਾਜਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ 50 ਕਰੋੜ ਦੇ ਨਿਵੇਸ਼ ਨਾਲ ਆਪਣੇ ਪਲਾਂਟ ਨੂੰ ਅਪਗਰੇਡ ਕਰ ਰਹੀ ਹੈ।
ਇਸ ਮੌਕੇ ਮਾਰਕਸ ਐਂਡ ਸਪੈਂਸਰ, ਕੈਨਨ, ਸ਼ਕਤੀਭੋਗ ਆਟਾ, ਵਾਲਮਾਰਟ ਅਤੇ ਡਾਬਰ ਦੇ ਨੁਮਾਇੰਦਿਆਂ ਨੇ ਵੀ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਡਾਬਰ ਦੇ ਨੁਮਾਇੰਦੇ ਸੁਨੀਲ ਦੁੱਗਲ ਨੇ ਕਿੰਨੂਆਂ ਦੀ ਪ੍ਰੋਸੈਸਿੰਗ ਵਿੱਚ ਦਿਲਚਸਪੀ ਦਿਖਾਈ। ਵਾਲਮਾਰਟ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੰਪਨੀ ਦੇ ਪੰਜਾਬ ਵਿੱਚ ਸਥਿਤ ਸਟੋਰਾਂ ਵੱਲੋਂ ਸਰਵੋਤਮ ਵਿਕਰੀ ਕਰਨ ਕਾਰਨ ਸੂਬੇ ਵਿੱਚ ਦਰਜਨ ਤੋਂ ਵੱਧ ਸਟੋਰ ਖੋਲ੍ਹਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਇਸੰਪੈਕਟਰ ਦੇ ਫੈਕਟਰੀ ਕੰਪਲੈਕਸ ਦੇ ਅੰਦਰ ਜਾਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣਾ ਵੀ ਸਰਕਾਰੀ ਪ੍ਰਕਿਰਿਆ ਹੇਠ ਹੈ।

Facebook Comment
Project by : XtremeStudioz