Close
Menu

ਪੰਜਾਬ ਸਰਕਾਰ ਨੇ ਲੋਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤੇ – ਢੀਂਡਸਾ

-- 01 November,2013

6 (1)ਸੰਗਰੂਰ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ”ਪੰਜਾਬ ਸਰਕਾਰ ਨੇ ਹਰੇਕ ਵਰਗ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਜਿੱਥੇ ਪਹਿਲਕਦਮੀ ਨਾਲ ਕੰਮ ਕੀਤੇ ਹਨ, ਉਥੇ ਲੋੜਵੰਦ ਅਤੇ ਗਰੀਬ ਵਰਗ ਲਈ ਸ਼ਗਨ ਸਕੀਮ, ਬੁਢਾਪਾ ਪੈਨਸ਼ਨ, 200 ਯੂਨਿਟ ਬਿਜਲੀ ਮੁਆਫ਼ੀ, ਆਟਾ ਦਾਲ ਸਕੀਮ ਵਰਗੀਆਂ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ। ਇਸੇ ਤਰ•ਾਂ ਲੜਕੀਆਂ ਦੇ ਵਿੱਦਿਆ ਪ੍ਰਾਪਤ ਕਰਨ ਦੇ ਰਾਹ ਨੂੰ ਸੌਖਾ ਕਰਦਿਆਂ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਤੋਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਪੂਰੇ ਪੰਜਾਬ ਅੰਦਰ ਮੁਫ਼ਤ ਸਾਈਕਲਾਂ ਦੀ ਵੰਡ ਕਰਨ ਲਈ ਮਾਈ ਭਾਗੋ ਸਕੀਮ ਸ਼ੁਰੂ ਕੀਤੀ ਗਈ ਸੀ।” ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਸਥਾਨਕ ਖਾਲਸਾ ਸਕੂਲ ਦੇ ਖੇਡ ਮੈਦਾਨ ਵਿੱਚ ਜ਼ਿਲ•ਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ।
ਉਨ•ਾਂ ਵਿਦਿਆਰਥਣਾਂ ਨੂੰ ਵਧਾਈ ਅਤੇ ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਵਿੱਦਿਆ ਸਕੀਮ ਅਧੀਨ ਵਿੱਤੀ ਸਾਲ 2013-14 ਦੌਰਾਨ 11ਵੀਂ ਅਤੇ 12ਵੀਂ ਜਮਾਤ ਦੀਆਂ ਕੁੱਲ 1,52,330 ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਜਾਣਗੇ, ਜਿਸ ਲਈ 41.90 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੜਕੀਆਂ ਨੂੰ ਪੜ•ਾਈ ਵਿੱਚ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸਾਲ 2011-12 ਤੋਂ ਮਾਈ ਭਾਗੋ ਵਿੱਦਿਆ ਸਕੀਮ ਲਾਗੂ ਕੀਤੀ ਗਈ ਸੀ। ਜਿਸ ਤਹਿਤ ਸਾਲ 2011-12 ਦੌਰਾਨ ਪੰਜਾਬ ਵਿਚ ਸਰਕਾਰੀ ਸਕੂਲਾਂ ਦੀਆਂ ਪੜ•ਦੀਆਂ ਕੁੱਲ 1,11,049 ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਗਏ ਸਨ।
ਉਨ•ਾਂ ਦੱਸਿਆ ਕਿ ਲੜਕੀਆਂ ਨੂੰ ਘਰਾਂ ਤੋਂ ਦੂਰ ਸਕੂਲ ਜਾਣ ਲਈ ਸਾਧਨ ਨਾ ਹੋਣ ਕਾਰਨ ਕਈ ਬਾਰ ਲੜਕੀਆਂ ਅੱਧ ਵਿਚਾਲੇ ਹੀ ਪੜਾਈ ਛੱਡ ਦਿੰਦੀਆਂ ਸਨ। ਪਰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਪੜ•ਨ ਵਾਲੀਆਂ ਲੜਕੀਆਂ ਨੂੰ ਮੁਫਤ ਸਾਈਕਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਸੀ ਤਾਂ ਜੋ ਲੜਕੀਆਂ ਅਸਾਨੀ ਨਾਲ ਸਕੂਲ ਆ ਜਾ ਸਕਣ। ਉਨ•ਾਂ ਕਿਹਾ ਇਹ ਸਾਈਕਲਾਂ ਵਿਦਿਆਰਥਣਾਂ ਨੂੰ ਸਮੇਂ ਨਾਲ ਸਕੂਲ ਪਹੁੰਚਾਉਣ ਵਿੱਚ ਬਹੁਤ ਸਹਾਈ ਸਿੱਧ ਹੋਣਗੀਆਂ।
ਜ਼ਿਲ•ਾ ਸੰਗਰੂਰ ਅੰਦਰ ਕੁੱਲ 8987 ਸਾਈਕਲਾਂ ਵੰਡੀਆਂ ਜਾਣੀਆਂ ਹਨ। ਜਿਸ ਵਿੱਚੋਂ 4493 ਦੇ ਲਗਭਗ ਸਾਈਕਲਾਂ ਵਿਦਿਆਰਥਣਾਂ ਨੂੰ ਹੁਣ ਦਿੱਤੀਆਂ ਜਾ ਰਹੀਆਂ ਹਨ, ਬਾਕੀ ਦੀਆਂ ਸਾਈਕਲਾਂ ਜਲਦੀ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਪਿੰਡਾਂ ਅੰਦਰ ਨਵੇਂ ਬਣੇ ਸਕੂਲਾਂ ਨੂੰ ਅਪਗਰੇਡ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ 12ਵੀਂ ਤੱਕ ਦੀ ਪੜਾਈ ਕਰਨ ਲਈ ਬਹੁਤੀ ਦੂਰੀ ਤਹਿ ਨਾ ਕਰਨੀ ਪਵੇ। ਸਿੱਖਿਆ ਦੇ ਮਿਆਰ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ 80 ਫ਼ੀਸਦੀ ਨੰਬਰ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਡਾ. ਹਰਗੋਬਿੰਦ ਖੁਰਾਣਾ ਯੋਜਨਾ ਤਹਿਤ 30 ਹਜ਼ਾਰ ਰੁਪਏ ਸਾਲਾਨਾ ਵਜੀਫ਼ੇ ਵਜੋਂ ਦਿੱਤੇ ਜਾਣਗੇ। ਜਿਸ ਦਾ ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਲਾਹਾ ਮਿਲੇਗਾ।
ਉਨ•ਾਂ ਕਿਹਾ ਕਿ ਵਿੱਦਿਆ ਦੇ ਨਾਲ ਸਿਹਤ ਸਹੂਲਤਾਂ ਨੂੰ ਵਧਾਉਣ ਲਈ ਵੱਡੇ-ਵੱਡੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡਾਂ ਅੰਦਰ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਆਉਂਦੇ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਹਰੇਕ ਸ਼ਹਿਰ/ਪਿੰਡ/ਕਸਬੇ ਅੰਦਰ 100 ਫੀਸਦੀ ਸਾਫ਼ ਪਾਣੀ, ਸੀਵਰੇਜ਼, ਲਾਈਟਾਂ, ਸੜਕਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਹਲਕਾ ਇੰਚਾਰਜ਼ ਧੂਰੀ ਸ੍ਰ. ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ. ਰਜਿੰਦਰ ਸਿੰਘ ਕਾਂਝਲਾ, ਭਾਜਪਾ ਦੇ ਜ਼ਿਲ•ਾ ਪ੍ਰਧਾਨ ਸ੍ਰੀ ਜੋਗੀ ਰਾਮ ਸਾਹਨੀ, ਜੱਥੇਦਾਰ ਸ੍ਰ. ਰਘਬੀਰ ਸਿੰਘ ਜਖੇਪਲ, ਚੇਅਰਮੈਨ ਜ਼ਿਲ•ਾ ਪ੍ਰੀਸ਼ਦ ਸ੍ਰ. ਜਸਵੀਰ ਸਿੰਘ ਦਿਓਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਨਿਰਮਲ ਸਿੰਘ ਘਰਾਚੋਂ, ਜ਼ਿਲ•ਾ ਸਿੱਖਿਆ ਅਫ਼ਸਰ ਸ੍ਰ. ਨਿਰਮਲ ਸਿੰਘ ਸੋਹੀ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ. ਸ. ਸ. ਸਕੂਲ (ਲੜਕੀਆਂ) ਸੰਗਰੂਰ ਦੀਆਂ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਵਧੀਕ ਡਿਪਟੀ  ਕਮਿਸ਼ਨਰ (ਵ) ਸ੍ਰ. ਜਤਿੰਦਰ ਸਿੰਘ ਤੁੰਗ, ਐੱਸ.ਡੀ.ਐੱਮ. ਸ੍ਰੀਮਤੀ ਪੂਨਮਦੀਪ ਕੌਰ, ਅਕਾਲੀ ਆਗੂ ਸ੍ਰ. ਸੁਖਵੰਤ ਸਿੰਘ ਸਰਾਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ, ਜ਼ਿਲ•ਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਤਾਰ ਕੌਰ, ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਅਮਨਵੀਰ ਸਿੰਘ ਚੈਰੀ, ਪੀ. ਏ. ਜਸਵਿੰਦਰ ਸਿੰਘ, ਸ੍ਰੀ ਵਿਸ਼ਾਲ ਗਰਗ, ਪੀ. ਏ. ਟੂ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਵਰਿੰਦਰਪਾਲ ਸਿੰਘ ਟੀਟੂ, ਸ੍ਰੀ ਜਗਪਾਲ ਮਿੱਤਲ ਭਾਜਪਾ ਜ਼ਿਲ•ਾ ਪ੍ਰਧਾਨ, ਸ੍ਰੀਮਤੀ ਨੀਰੂ ਤੁਲੀ ਜ਼ਿਲ•ਾ ਪ੍ਰਧਾਨ ਮਹਿਲਾ ਮੋਰਚਾ, ਮੀਡੀਆ ਸਲਾਹਕਾਰ ਸ੍ਰ. ਗੁਰਮੀਤ ਸਿੰਘ ਜੌਹਲ, ਸ੍ਰ. ਹਰਪ੍ਰੀਤ ਸਿੰਘ ਢੀਂਡਸਾ ਜ਼ਿਲ•ਾ ਪ੍ਰਧਾਨ ਯੂਥ ਅਕਾਲੀ ਦਲ, ਸ੍ਰੀ ਸੰਦੀਪ ਦਾਨੀਆ, ਸ੍ਰੀ ਹੈਪੀ ਗੋਇਲ ਜ਼ਿਲ•ਾ ਪ੍ਰ੍ਰਧਾਨ ਵਪਾਰ ਸੈੱਲ, ਅਧਿਆਪਕ ਆਗੂ ਸ੍ਰ. ਤੇਜਿੰਦਰ ਸਿੰਘ ਸੰਘਰੇੜੀ ਅਤੇ ਹੋਰ ਵੱਖ-ਵੱਖ ਅਕਾਲੀ ਆਗੂ ਅਤੇ ਅਧਿਕਾਰੀ ਹਾਜ਼ਰ ਸਨ।

Facebook Comment
Project by : XtremeStudioz