Close
Menu

ਪੰਜਾਬ ਸਰਕਾਰ ਨੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਤਵੱਜੋਂ ਦਿੱਤੀ – ਢੀਂਡਸਾ

-- 24 December,2013

1 (5)ਬਡਬਰ (ਬਰਨਾਲਾ),24 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ  ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋੜਵੰਦ ਲੋਕਾਂ ਦੀ ਭਲਾਈ ਨੂੰ ਹਮੇਸ਼ਾ ਤਵੱਜੋਂ ਦਿੱਤੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੰਗਤ ਦਰਸ਼ਨਾਂ ਰਾਹੀ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ਼ਾ ਲਈ ਗ੍ਰਾਂਟਾਂ ਦਿੱਤੀਆ ਜਾ ਰਹੀਆਂ ਹਨ, ਅਤੇ ਲੋਕ ਮੁਸ਼ਕਿਲਾ ਦਾ ਹਲ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਸ੍ਰ ਢੀਂਡਸਾ ਅੱਜ ਪਿੰਡ ਬਡਬਰ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਉੱਪਲੀ, ਹਰੀਗੜ੍ਹ, ਕੱਟੂ, ਕੋਠੇ ਅਕਾਲਗੜ੍ਹ, ਕੋਠੇ ਗੋਬਿੰਦਪੁਰਾ, ਕੋਠੇ ਰਜਿੰਦਰਪੁਰਾ, ਜਵੰਧਾ ਪਿੰਡੀ, ਦਾਨੀਗੜ, ਬਡਬਰ, ਬਾਜ਼ੀਗਰ ਬਸਤੀ ਬਡਬਰ, ਭੈਣੀ ਮਹਿਰਾਜ, ਭੱਠਲਾਂ, ਭੂਰੋ, ਰਾਜਗੜ੍ਹ ਅਤੇ ਮਾਨਾ ਪਿੰਡੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਪਹਿਲਾ ਲੋਕਾ ਦੇ ਭਰਵੇ ਇਕੱਠ ਨੂੰ ਬੁਲੇਸ਼ਾਹ ਸਟੇਡੀਅਮ ਬਡਬਰ ਵਿਖੇ ਸੰਬੋਧਨ ਕਰ ਰਹੇ ਸਨ। ਸ੍ਰ. ਢੀਂਡਸਾ ਇਸ ਮੌਕੇ ਪਿੰਡਾਂ ਦੇ ਵਿਕਾਸ ਕਾਰਜ਼ਾ ਲਈ 2 ਕਰੋੜ ਰੁਪਏ ਦੇ ਕਰੀਬ ਦੀਆਂ ਗ੍ਰਾਂਟਾ ਦੇ ਚੈਕ ਵੰਡੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ।
ਸ੍ਰ. ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਵੀਂ ਆਟਾ ਦਾਲ ਸਕੀਮ ਹੇਠ ਹਰੇਕ ਲੋੜਵੰਦ ਤੇ ਗਰੀਬ ਪਰਿਵਾਰ ਨੂੰ ਲਿਆਂਦਾ ਜਾ ਰਿਹਾ ਹੈ। ਜਿਸਦੇ ਲਈ ਨਵੇਂ ਨੀਲੇ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਗਰੀਬਾਂ ਨੂੰ 200 ਯੂਨਿਟ ਅਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਸਾਲਾਨਾ 6000 ਕਰੋੜ ਰੁਪਏ ਮੁੱਲ ਦੀ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ। ਸ੍ਰ. ਢੀਂਡਸਾ ਨੇ ਪੰਜਾਬ ਦੇ ਖਜ਼ਾਨੇ ਅੰਦਰ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦੇਣ ਲਈ ਪੈਸੇ ਦੀ ਕੋਈ ਘਾਟ ਨਹੀ ਹੈ। ਉਨ੍ਹਾਂ ਕਿਹਾ ਲੋਕਾਂ ਵਿੱਚ ਪਹੁੰਚ ਕਰਕੇ ਗ੍ਰਾਂਟਾਂ ਦੇਣ ਦੀ ਇਹ ਰਵਾਇਤ ਹਮੇਸ਼ਾ ਕਾਇਮ ਰਹੇਗੀ ਅਤੇ ਆਉਂਦੇ ਪੰਜ ਸਾਲਾ ਦੌਰਾਨ ਪਿੰਡਾਂ ਦਾ ਜੰਗੀ ਪੱਧਰ ਤੇ ਵਿਕਾਸ ਹੋ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਪਾੜੇ ਨੂੰ ਖਤਮ ਕਰਨ ਲਈ ਵਿਕਾਸ ਕਾਰਜ਼ਾ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਈ ਫਰਕ ਬਾਕੀ ਨਾ ਰਹੇ।
ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਸ੍ਰ. ਕੁਲਵੰਤ ਸਿੰਘ ਕੀਤੂ ਨੇ ਸ. ਢੀਂਡਸਾ ਨੂੰ ਜੀ ਆਇਆਂ ਕਹਿੰਦਿਆਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ. ਢੀਂਡਸਾ ਨੂੰ ਵਿਕਾਸ ਦਾ ਮਸੀਹਾ ਦਸਦਿਆਂ ਆਖਿਆ ਕਿ ਵਿੱਤ ਮੰਤਰੀ ਨੇ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਉਨ੍ਹਾਂ ਕਿਹਾ ਸ੍ਰ.ਢੀਂਡਸਾ ਦੇ ਯਤਨਾਂ ਸਦਕਾ ਅੱਜ ਜ਼ਿਲਾ ਬਰਨਾਲਾ ਵਿੱਚ ਹਰ ਵਰਗ ਦੇ ਲੋਕਾਂ ਨੂੰ ਪਹਿਲਕਦਮੀ ਨਾਲ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ  ਸ੍ਰੀ ਪ੍ਰਵੀਨ ਕੁਮਾਰ, ਡੀ.ਐਸ.ਪੀ ਸ੍ਰ. ਹਰਪਾਲ ਸਿੰਘ, ਨਿਹਾਲ ਸਿੰਘ ਉੱਪਲੀ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਧਨੌਲਾ, ਸੰਤ ਬਾਬਾ ਟੇਕ ਸਿੰਘ ਧਨੌਲਾ, ਸਰਪੰਚ ਜੋਗਿੰਦਰ ਸਿੰਘ ਬਡਬਰ, ਸਰਪੰਚ ਤਾਰੀ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਮੱਖਣ ਸਿੰਘ ਪੰਮਾ, ਗੁਰਮੁੱਖ ਸਿੰਘ, ਅਰਚਨਾ ਦਤ ਸ਼ਰਮਾ ਭਾਜਪਾ ਆਗੂ, ਵੀਰ ਇੰਦਰ ਸਿੰਘ ਜੈਲਦਾਰ, ਸੁਖਮਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਬਡਬਰ, ਸ੍ਰ. ਵਰਿੰਦਰ ਪਾਲ ਸਿੰਘ ਟੀਟੂ ਪੀ.ਟੂ. ਵਿੱਤ ਮੰਤਰੀ, ਰਤਨ ਕੁਮਾਰ ਮਿੱਤਲ ਐਕਸ਼ੀਅਨ ਬਿਜਲੀ ਬੋਰਡ, ਗੁਰਦੀਪ ਸਿੰਘ ਕਾਰਜ਼ਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਡੀ.ਟੀ.ਓ ਸੁਖਵਿੰਦਰ ਕੁਮਾਰ, ਸ੍ਰ. ਰਾਮ ਸਿੰਘ ਜ਼ਿਲ੍ਰਾ ਮੰਡੀ ਅਫ਼ਸਰ, ਬਲਵਿੰਦਰ ਸਿੰਘ ਮਾਨ, ਸੁਨੀਤਾ ਰਾਣੀ, ਡੀ.ਡੀ.ਪੀ.ਓ ਸ੍ਰ. ਪ੍ਰੀਤਮਹਿੰਦਰ ਸਿੰਘ ਸਹੋਤਾ ਅਤੇ ਹੋਰ ਅਧਿਕਾਰੀ ਅਤੇ ਅਕਾਲੀ ਆਗੂ ਹਾਜ਼ਰ ਸਨ।

Facebook Comment
Project by : XtremeStudioz