Close
Menu

ਪੰਜਾਬ ਸਰਕਾਰ ਪੂਰੇ ਸੂਬੇ ਅੰਦਰ 11 ਵਿਸ਼ੇਸ ਯਾਦਗਾਰਾਂ ਦਾ ਨਿਰਮਾਣ ਕਰੇਗੀ : ਚਰਨਜੀਤ ਅਟਵਾਲ

-- 30 October,2013

28hsp-26ਹੁਸ਼ਿਆਰਪੁਰ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਭਗਵਾਨ ਵਾਲਮੀਕਿ ਜੀ ਦੇ ਤੀਰਥ ਅਸਥਾਨ ਅੰਮ੍ਰਿਤਸਰ ਵਿਖੇ 115 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਬਣਾਉਣ ਉਪਰੰਤ 10 ਹੋਰ ਯਾਦਗਾਰਾਂ ਬਣਾ ਰਹੀ ਹੈ ਜਿਸ ਤਹਿਤ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ, ਅੰਮ੍ਰਿਤਸਰ ਵਿਖੇ ਵਾਰ ਮੈਮੋਰੀਅਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਦੀ ਯਾਦਗਾਰ ਅਤੇ ਖੁਰਾਲਗੜ੍ਹ (ਹੁਸ਼ਿਆਰਪੁਰ) ਵਿਖੇ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਸਥਾਪਿਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਚਰਨਜੀਤ ਸਿੰਘ ਅਟਵਾਲ ਨੇ ਭਗਵਾਨ ਵਾਲਮੀਕਿ ਧਰਮ ਸੁਰੱਖਿਆ ਕਮੇਟੀ ਅਤੇ ਧਰਮ ਜਾਗਰਣ ਕਮੇਟੀ ਦੇ ਸਹਿਯੋਗ ਨਾਲ ਘੰਟਾ ਘਰ ਚੌਕ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੇ ਮੌਕੇ ਤੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਵਿਰਸੇ ਨੂੰ ਸਾਂਭ ਕੇ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਹਾਂ।  ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਕੇਵਲ ਦੇਸ਼ ਨੂੰ ਹੀ ਨਹੀਂ ਬਲਕਿ ਸਾਰੀ ਮਨੁੱਖਤਾ ਨੂੰ ਸਹੀ ਰਾਹ ਦੱਸਣ ਵਾਲੇ ਸਨ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਗਵਾਨ ਵਾਲਮੀਕਿ ਧਰਮ ਸੁਰੱਖਿਆ ਸਮਿਤੀ ਸ੍ਰੀ ਵਿਕਾਸ ਹੰਸ ਅਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਆਗੂਆਂ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਚਰਨਜੀਤ ਸਿੰਘ ਅਟਵਾਲ, ਮੈਂਬਰ ਪਾਰਲੀਮੈਂਟ (ਰਾਜ ਸਭਾ) ਸ੍ਰੀ ਅਵਿਨਾਸ਼ ਰਾਏ ਖੰਨਾ, ਸਾਬਕਾ ਚੇਅਰਮੈਨ ਖਾਦੀ ਬੋਰਡ ਪੰਜਾਬ ਵਿਜੇ ਸਾਂਪਲਾ, ਸੰਜੀਵ ਤਲਵਾੜ ਅਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ।
ਮੈਂਬਰ ਪਾਰਲੀਮੈਂਟ (ਰਾਜ ਸਭਾ) ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਇਸ ਮੌਕੇ ਤੇ ਕਿਹਾ ਕਿ ਅੱਜ ਇਸ ਮੰਚ ਤੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਜਿਸ ਉਤਸ਼ਾਹ ਨਾਲ ਭਗਵਾਨ ਵਾਲਮੀਕਿ ਜੀ ਦਾ ਸਤਿਸੰਗ ਕਰਵਾਇਆ ਹੈ, ਇਸ ਨਾਲ ਸਮਾਜ ਨੂੰ ਇੱਕ ਸਹੀ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜਿਨ੍ਹਾਂ ਦੇ ਪਵਿੱਤਰ ਰਮਾਇਣ ਦੀ ਰਚਨਾ ਕੀਤੀ ਹੈ, ਉਨ੍ਹਾਂ ਦੀ ਮੂਰਤੀ ਹਰ ਮੰਦਰ ਵਿੱਚ ਲਗਾਈ ਜਾਣੀ ਚਾਹੀਦੀ ਹੈ। ਇਸ ਮੌਕੇ ਤੇ ਸਾਬਕਾ ਚੇਅਰਮੈਨ ਖਾਦੀ ਬੋਰਡ ਪੰਜਾਬ ਅਤੇ ਭਾਜਪਾ ਦੇ ਉਪ ਪ੍ਰਧਾਨ ਵਿਜੇ ਸਾਂਪਲਾ ਅਤੇ ਸ੍ਰੀ ਸੰਜੀਵ ਤਲਵਾੜ ਨੇ ਇਸ ਮੌਕੇ ਤੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ੍ਰੀ ਸ਼ਿਵਰਾਤਰੀ ਉਤਸਵ ਕਮੇਟੀ, ਆਰ ਐਸ ਐਸ, ਸ੍ਰੀ ਦਕਸ਼ ਪ੍ਰਜਾਪਤੀ ਸਭਾ, ਰਾਸ਼ਟਰੀਆ ਵਿਕਾਸ ਪਾਰਟੀ, ਸੈਣੀ ਜਾਗ੍ਰਤੀ ਮੰਚ ਦੇ ਮੈਂਬਰਾਂ ਤੋਂ ਇਲਾਵਾ ਸੰਤ ਭਗਵਾਨ ਦਾਸ ਜੀ, ਪੱਪੂ ਭਗਤ, ਮਦਨਜੀਤ, ਅਨਿਲ ਮਹਾਜਨ, ਮਹਿੰਦਰ ਪਾਲ, ਤਰਸੇਮ ਲਾਲ ਬੱਬੂ, ਹਨੀ ਸੂਦ, ਹਰਭਜਨ ਪਿੰਟਾ, ਨਿਪੁੰਨ ਸ਼ਰਮਾ, ਤਰਸੇਮ ਲਾਲ ਹੰਸ, ਦੀਪਕ ਕਾਕਾ, ਜੋਗਿੰਦਰ ਮੰਗੂ, ਰੂਪ ਲਾਲ ਥਾਪਰ, ਬੰਟੀ ਗਿੱਲ, ਵਿਸ਼ਾਲ ਗਿੱਲ, ਮਨੂ ਹੰਸ, ਪੰਕਜ ਆਦੀਆ, ਅਸ਼ੋਕ ਆਦੀਆ, ਸੁਮੀਤ ਗਿੱਲ, ਰਾਜੇਸ਼ ਕੁਮਾਰ, ਸੰਨੀ ਖੋਸਲਾ, ਦਿਲਬਾਗ ਸਿੰਘ, ਰਵਿੰਦਰ ਰਵੀ, ਮਨਦੀਪ ਸਿੰਘ, ਉਮਰਾਓ ਸਿੰਘ, ਸੋਨੂ ਥਾਪਰ, ਮੁਕੇਸ਼ ਕੁਮਾਰ, ਲੱਕੀ ਕੁਮਾਰ, ਸੂਰਜ, ਤਰਸੇਮ ਰਹੀਲਾ, ਬੋਨੀ ਆਦੀਆ, ਅਕਾਸ਼ ਹੰਸ, ਰਜਿੰਦਰ ਹੰਸ, ਮੁਕੇਸ਼ ਸੂਰੀ ਅਤੇ ਹੋਰ ਪਤਵੰਤੇ ਹਾਜਰ ਸਨ।

Facebook Comment
Project by : XtremeStudioz