Close
Menu

ਪੰਜਾਬ ਸਰਕਾਰ ਬਹੁਤ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬਧ : ਸਿਧੂ

-- 24 December,2013

DSC01559ਰੂਪਨਗਰ,24 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਬਹੁਤ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬਧ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਇੱਕ ਸੋ ਹਸਪਤਾਲਾਂ ਵਿੱਚ ਪੂਰੀਆਂ ਸਹੂਲਤਾਂ ਅਤੇ ਸਪੈਸ਼ਲਿਸਟ ਡਾਕਟਰ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਇੰਨਾਂ ਹਸਪਤਾਲਾਂ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ ਨੂੰ ਹੋਰ  ਵੱਡੇ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਨਾ ਕੀਤਾ ਜਾਵੇ। ਇਸ ਗੱਲ ਦਾ ਪ੍ਰਗਟਾਵਾ ਡਾਕਟਰ ਨਵਜੋਤ ਕੌਰ ਸਿਧੂ ਸੰਸਦੀ ਸਕੱਤਰ ਸਿਹਤ ਵਿਭਾਗ ਪੰਜਾਬ ਨੇ ਅੱਜ ਇਥੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਜਿਕਰਯੋਗ ਹੈ ਕਿ ਸ਼੍ਰੀਮਤੀ ਡਾਕਟਰ ਸਿੱਧੂ ਰੂਪਨਗਰ ਵਿਖੇ ਸ਼੍ਰੀ ਨਰਿੰਦਰ ਸਿੰਘ  ਵਲੋਂ ਕੀਤੀ ਸ਼ਿਕਾਇਤ ‘ਤੇ ਵਿਸ਼ੇਸ਼ ਰੂਪ ਵਿੱਚ  ਕਾਰਵਾਈ ਕਰਨ ਲਈ ਪੁਜੇ ਸਨ। ਇਸ ਸ਼ਿਕਾਇਤ
ਅਨੁਸਾਰ ਸਾਲ 2006 ਦੌਰਾਨ ਸ਼੍ਰੀ ਨਰਿੰਦਰ ਸਿੰਘ  ਦਾ ਸਿਵਲ ਹਸਪਤਾਲ ਵਲੋਂ ਮ੍ਰਿਤਕ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿਤਾ ਗਿਆ ਸੀ। ਇਹ ਸਰਟੀਫਿਕੇਟ ਉਨ•ਾਂ ਦੇ ਭਰਾ ਸ਼੍ਰੀ
ਮਹਿੰਦਰ ਸਿੰਘ ਨੇ ਲੋੜੀਂਦਾ ਫਾਰਮ ਭਰ ਕੇ ਜਾਰੀ ਕਰਵਾਇਆ ਸੀ ਜਿਸ ਨੂੰ  ਸਾਬਕਾ ਨਗਰ ਕੌਂਸਲਰ ਨੇ ਤਸਦੀਕ ਵੀ ਕੀਤਾ ਹੋਇਆ ਸੀ।ਉਨ•ਾਂ ਸ਼੍ਰੀ ਨਰਿੰਦਰ ਸਿੰਘ ਵਲੋਂ ਕੀਤੀ
ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦੇ ਹੋਏ, ਜੋ ਕਿ ਜਿੰਦਾ ਹਨ ਅਤੇ ਇਸ ਮੌਕੇ ਉਨ•ਾਂ ਦੇ ਨਾਲ ਮੌਜੂਦ ਸਨ,   ਦੀ ਪੜਤਾਲ ਕਰਨ ਲਈ ਸਿਵਲ ਸਰਜਨ ਦਫਤਰ ਵਿਖੇ ਅਚਾਨਕ ਪਹੁੰਚੇ ਅਤੇ  ਇਸ ਮੌਕੇ ਉਨ•ਾਂ ਸਿਵਲ ਸਰਜਨ ਨੂੰ ਇਸ ਸਬੰਧੀ ਪੜਤਾਲ ਕਰਨ ਲਈ ਕਿਹਾ ਕਿ ਇਹ ਸਰਟੀਫਿਕੇਟ ਕਿਵੇਂ ਅਤੇ ਕਿਸ ਦੀ ਗਲਤੀ ਨਾਲ ਜਾਰੀ ਹੋਇਆ ਹੈ ਇਸ ਸਬੰਧੀ ਰਿਪੋਰਟ ਉਨਾਂ ਨੂੰ ਪੇਸ਼ ਕੀਤੀ ਜਾਵੇ। ਉਨ•ਾਂ ਉਸ ਸਮੇਂ ਦੇ ਡੀਲਿੰਗ ਮੁਲਾਜ਼ਮ ਦੀ ਜਵਾਬ ਤਲਬੀ ਕਰਨ ਲਈ ਵੀ ਆਖਿਆ।ਸ਼੍ਰੀਮਤੀ ਸਿੱਧੂ ਨੇ ਇਸ ਗੱਲ ਤੇ ਵੀ ਨਰਾਜ਼ਗੀ ਪ੍ਰਗਟਾਈ ਕਿ ਡੀਲਿੰਗ ਮੁਲਾਜ਼ਮਾਂ ਨੂੰ ਜਨਮ ਅਤੇ ਮੌਤ ਨੂੰ ਸਰਕਾਰੀ ਰਜਿਸਟਰਾਂ ਵਿੱਚ ਦਰਜ ਕਰਨ ਸਬੰਧੀ ਅਤੇ ਸਰਟੀਫਿਕੇਟ ਜਾਰੀ ਕਰਨ ਸਬੰਧੀ ਨਿਯਮਾਂ ਦੀ ਲੋੜੀਂਦੀ ਜਾਣਕਾਰੀ ਹੀ ਨਹੀਂ ਹੈ।ਉਨ•ਾਂ ਇਸ ਮੌਕੇ ਅਜਿਹੇ ਸਰਟੀਫਿਕੇਟ ਜਾਰੀ ਕਰਨ ਸਬੰਧੀ ਲੋੜੀਂਦੇ ਨਿਯਮਾਂ ਸਬੰਧੀ ਵੀ ਦੱਸਿਆ।
ਉਨ•ਾਂ ਇਹ ਵੀ ਕਿਹਾ ਕਿ ਇਸ ਸਬੰਧੀ ਪੁਲਿਸ ਵਿਭਾਗ ਵਲੋਂ ਵੀ ਪੜਤਾਲ ਕੀਤੀ ਹੋਈ ਹੈ ਪਰੰਤੂ ਕਿਸੇ ਦੇ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਉਹ ਖੁੱਦ ਇਸ ਸਬੰਧੀ
ਡੀ.ਜੀ.ਪੀ. ਨਾਲ ਇਸ ਕੇਸ ਸਬੰਧੀ ਕਾਰਵਾਈ ਕਰਨ ਲਈ ਵਿਚਾਰ-ਵਟਾਂਦਰਾ ਕਰਨਗੇ।ਉਨ•ਾਂਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਇਹ ਵੀ ਕਿਹਾ ਕਿ ਉਨ•ਾਂ ਨੂੰ ਇਸ ਸਬੰਧੀ ਕਈਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕਿ ਰਾਜ ਵਿੱਚ ਲੋਕਾਂ ਨੂੰ ਜਨਮ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਸਮੇਂ ਹੇਰਾਫੇਰੀ ਕੀਤੀ ਜਾਂਦੀ ਹੈ ਅਤੇ ਕਈਂ ਕੇਸਾਂ ਵਿੱਚ ਤਾਂ ਰਕਮ ਦੀ ਮੰਗ ਵੀ ਕੀਤੀ ਜਾਂਦੀ ਹੈ। ਉਨ•ਾਂ ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਜਨਮ ਅਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਵਿੰਗ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਕਿ ਕਿਸੇ ਨੂੰ ਵੀ ਜਨਮ ਅਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਸਮੇਂ ਤੰਗ ਨਾ ਕੀਤਾ ਜਾਵੇ ਅਤੇ ਠੀਕਸਰਟੀਫਿਕੇਟ ਹੀ ਜਾਰੀ ਕੀਤੇ ਜਾਣ  ਅਤੇ ਜਦੋਂ ਵੀ ਕੋਈ ਵਿਅਕਤੀ ਉਨਾਂ ਪਾਸ ਅਜਿਹੀ ਸ਼ਿਕਾਇਤ ਲੈ ਕੇ ਆਉਦਾ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇ।ਉਨ•ਾਂ ਇਹ ਵੀ ਕਿਹਾ ਕਿ ਇਸ ਚੈਕਿੰਗ ਸਬੰਧੀ ਉਹ ਸਿਹਤ ਮੰਤਰੀ ਨੂੰ ਰਿਪੋਰਟ ਵੀ ਪੇਸ਼ ਕਰਨਗੇ।ਉਨ•ਾਂ ਅਜਿਹੇ ਸਰਟੀਫਿਕੇਟ ਬਿੰਨਾਂ ਸਿਫਾਰਸ਼ ਅਤੇ ਬਿੰਨਾਂ ਪੈਸੇ ਤੋਂ ਬਨਾਉਣ ਦੀ ਹਦਾਇਤ ਵੀ ਕੀਤੀ। ਉਨ•ਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਨਾਂ ਨੂੰ sidhunavjotkaur0ymail.com ‘ਤੇ ਸ਼ਿਕਾਇਤ ਭੇਜ ਸਕਦੇ ਹਨ।
ਡਾ: ਸਿੱਧੂ ਨੇ  ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਸ਼ਨਾਖਤ ਕੀਤੇ ਇੱਕ ਸੋ ਹਸਪਤਾਲਾਂ ਵਿੱਚ ਜਿੱਥੇ ਚੰਗੇ/ ਪੈਸ਼ਲਿਸਟ ਡਾਕਟਰ ਨਿਯੁਕਤ ਕੀਤੇ ਜਾਣਗੇ, ਉਥੇ ਇੰਨਾ ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।ਉਨ•ਾਂ ਇਹ ਵੀ ਕਿਹਾ ਕਿ ਅਜਿਹੇ ਹਸਪਤਾਲਾਂ ਵਿੱਚ ਡਾਕਟਰ 24 ਘੰਟੇ ਹਾਜਰ ਰਹਿਣਗੇ। ਉਨ•ਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਰਕਾਰੀ  ਹਸਪਤਾਲਾਂ ਵਿੱਚ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਕਾਰਨ ਹੀ ਵੱਖ-ਵੱਖ ਟੈਸਟਾਂ ਤੋਂ ਵਿਭਾਗ ਨੂੰ 30 ਕਰੋੜ ਰੁਪਏ ਦੀ ਆਮਦਨ ਹੋਈ ਹੈ ਅਤੇ ਉਮੀਦ ਹੈ ਕਿ ਅਗਲੇ ਸਾਲ ਦੌਰਾਨ ਇਹ ਵੱਧ ਕੇ 50 ਕਰੋੜ ਰੁਪਏ ਹੋ ਜਾਵੇਗੀ।ਉਨ•ਾਂ ਇਹ ਵੀ ਦੱਸਿਆ ਕਿ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਰੇਡੀਓ ਗ੍ਰਾਫਰਾਂ ਦੀ ਨਿਯੁਕਤੀ ਕਰ ਦਿਤੀ ਗਈ ਹੈ ਅਤੇ  ਪੰਜਾਬ ਸਰਕਾਰ ਜਲਦੀ ਹੀ ਡਾਕਟਰਾਂ ਵਲੋਂ ਕੀਤੀ ਜਾਂਦੀ ਪ੍ਰਾਈਵੇਟ ਪ੍ਰੈਕਟਿਸ ਸਬੰਧੀ ਨੀਤੀ ਵੀ ਬਣਾਰਹੀ ਹੈ।

Facebook Comment
Project by : XtremeStudioz