Close
Menu

ਪੰਜਾਬ ਸਰਕਾਰ ਭੌਂ-ਪ੍ਰਾਪਤੀ ਬਿੱਲ ਦੀ ਚੰਗੀ ਤਰ੍ਹਾਂ ਕਰੇਗੀ ਘੋਖ

-- 27 February,2015

ਚੰਡੀਗੜ੍, ਭੌਂ-ਪ੍ਰਾਪਤੀ ਬਿੱਲ ‘ਤੇ ਦੇਸ਼-ਵਿਆਪੀ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਬਿੱਲ ‘ਤੇ ਰਣਨੀਤੀ ਤਿਆਰ ਕੀਤੇ ਜਾਣ ਬਾਰੇ ਵਿਚਾਰ ਕੀਤਾ। ਸੂਤਰਾਂ ਮੁਤਾਬਕ ਮੁੱਖ ਸਕੱਤਰ ਸਰਵੇਸ਼ ਕੌਂਸਲ ਨੇ ਇਸ ਬਿੱਲ ਨੂੰ ਹਾਂ-ਪੱਖੀ ਦੱਸਦਿਆਂ ਮੋਦੀ ਸਰਕਾਰ ਦੇ ਸੋਹਿਲੇ ਗਏ, ਪਰ ਮੁੱਖ ਮੰਤਰੀ ਨੇ ਇਸ ਮੁੱਦੇ ਦੀ ਚੰਗੀ ਤਰ੍ਹਾਂ ਘੋਖ ਕਰਨ ਦੀਆਂ ਹਦਾਇਤਾਂ ਦਿੱਤੀਆਂ। ਭਲਕੇ ਮੁੱਖ ਸਕੱਤਰ ਨੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਦੀ ਮੀਟਿੰਗ ਬੁਲਾ ਲਈ ਹੈ ਅਤੇ ਉਨ੍ਹਾਂ ਨੂੰ ਆਪੋ-ਆਪਣੀ ਰਾਏ ਦੇਣ ਲਈ ਕਿਹਾ ਹੈ।  ਮੁੱਖ ਮੰਤਰੀ ਪਹਿਲੀ ਮਾਰਚ ਐਤਵਾਰ ਨੂੰ ਇਸ ਮੁੱਦੇ ‘ਤੇ ਮੁੜ ਮੀਟਿੰਗ ਕਰਨਗੇ। ਕਈ ਕਿਸਾਨ ਸੰਗਠਨਾਂ ਦੇ ਮੁਖੀਆਂ ਨੂੰ ਵੀ ਅੱਜ ਦੀ ਮੀਟਿੰਗ ਲਈ ਸੱਦਾ ਭੇਜਿਆ ਗਿਆ ਸੀ ਪਰ ਕੋਈ ਕਿਸਾਨ ਆਗੂ ਨਹੀਂ ਪੁੱਜਿਆ।
ਜ਼ਿਕਰਯੋਗ ਹੈ ਕਿ ਖੇਤੀ ਆਧਾਰਤ ਸੂਬੇ ਪੰਜਾਬ ਦੀ ਸਰਕਾਰ ਵੱਲੋਂ ਅਜੇ ਤੱਕ ਇਸ ਵਿਵਾਦਤ ਬਿੱਲ ‘ਤੇ ਕੋਈ ਸਪਸ਼ਟ ਰਾਏ ਨਾ ਬਣਾਏ ਜਾਣ ‘ਤੇ ਚੁਫੇਰਿਓਂ ਚਰਚਾ ਹੋ ਰਹੀ ਹੈ। ਇਸ ਬਿੱਲ ਦੀਆਂ ਕੁਝ ਮੱਦਾਂ ਦਾ ਅਕਾਲੀ ਦਲ ਉਂਜ ਪਹਿਲਾਂ ਹੀ ਵਿਰੋਧ ਕਰ ਚੁੱਕਿਆ ਹੈ।

Facebook Comment
Project by : XtremeStudioz