Close
Menu

ਪੰਜਾਬ ਸਰਕਾਰ ਵਲੋਂ ਐਲ.ਟੀ.ਸੀ ਦੀ ਸੁਵਿਧਾ ਬਹਾਲ

-- 09 August,2013

2013_5image_12_12_564256953akali-l8

ਚੰਡੀਗੜ੍ਹ,9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲੇ ਤਹਿਤ ਮੁਲਾਜ਼ਮਾਂ ਨੂੰ ਮਿਲਦੀ ਐਲ.ਟੀ.ਸੀ ਸੁਵਿਧਾ 1 ਸਤੰਬਰ, 2013 ਤੋਂ ਮੁੜ ਬਹਾਲ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਸਰਕਾਰੀ ਖਰਚੇ ਵਿਚ ਕਿਫਾਇਤ ਕਰਨ ਲਈ 1 ਸਤੰਬਰ, 2012 ਤੋਂ 31 ਅਗਸਤ, 2013 ਤੱਕ ਇਕ ਸਾਲ ਦੇ ਸਮੇਂ ਲਈ ਐਲ.ਟੀ.ਸੀ ਦੀ ਸਹੂਲਤ ਮੁਲਤੱਵੀ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨੂੰ ਦੋਬਾਰਾ ਬਹਾਲ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਸਾਰੇ ਵਿਭਾਗਾਂ ਦੇ ਮੁਖੀਆਂ, ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਡਵੀਜ਼ਨਾਂ ਦੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

Facebook Comment
Project by : XtremeStudioz