Close
Menu

ਪੰਜਾਬ ਸਰਕਾਰ ਵਲੋਂ ਕਿਰਤੀਆਂ ਦੀ ਤਨਖਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਚੈੱਕਾਂ ਰਾਂਹੀ

-- 21 August,2015

ਚੰਡੀਗੜ੍ਹ 21 ਅਗਸਤ: ਪੰਜਾਬ ਸਰਕਾਰ ਵਲੋਂ ਕਿਰਤੀਆਂ ਦੀ ਤਨਖਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 31 ਅਕਤੂਬਰ,2015 ਤੋਂ ਚੈੱਕਾਂ ਰਾਂਹੀ ਜਮ੍ਹਾਂ ਕਰਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਸੈਕਸ਼ਨ 6 ਪੇਮੇਂਟ ਆਫ਼ ਵੇਜਿਜ ਐਕਟ 1936 ਸੈਂਟਰਲ ਐਕਟ 4, 1936 ਤਹਿਤ ਕੀਤੀ ਜਾਵੇਗੀ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਅੱਜ ਇਥ ੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਚੁੰਨੀ ਲਾਲ ਭਗਤ, ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿਚ ਸ੍ਰੀ ਵਿਸ਼ਵਜੀਤ ਖੰਨਾ ਪ੍ਰਮੁੱਖ ਸਕੱਤਰ ਕਿਰਤ ਅਤੇ ਸ੍ਰੀ ਐਚ.ਐਸ.ਨੰਦਾ ਕਿਰਤ ਕਮਿਸ਼ਨਰ ਪੰਜਾਬ ਤੋ ਇਲਾਵਾ ਵੱਖ-ਵੱਖ ਉਦਯੋਗ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਵੀ ਹਿੱਸਾ ਲਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮੌਕੇ ਤੇ ਕਿਰਤ ਸਬੰਧੀ ਸਮੱਸਿਆਵਾਂ ਤੇ ਵੀ ਵਿਚਾਰ- ਵਟਾਦਰਾਂ ਕੀਤਾ ਗਿਆ।ਮੰਤਰੀ ਵਲੋਂ ਸਮੂਹ ਉਦਯੋਗ ਪ੍ਰਤੀਨਿਧੀਆਂ ਅਤੇ ਕਿਰਤ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਪਹਿਲ ਦੇ ਅਧਾਰ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਭਰੋਸਾ ਦਿੱਤਾ ਗਿਆ।

Facebook Comment
Project by : XtremeStudioz