Close
Menu

ਪੰਜਾਬ ਸਰਕਾਰ ਵਲੋਂ ਪਟਿਆਲਾ ਜ਼ਿਲ੍ਹੇ ਲਈ 29.74 ਕਰੋੜ ਰੁਪਏ ਜਾਰੀ ਕੀਤੇ: ਰੱਖੜਾ

-- 03 September,2013

rakhra

ਪਟਿਆਲਾ, 3 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਸਰਕਾਰ ਨੇ ਸ਼ਹਿਰਾਂ ਤੇ ਕਸਬਿਆਂ ਦਾ ਸਰਵਪੱਖੀ ਵਿਕਾਸ ਕਰਨ ਦੀ ਵਚਨਬੱਧਤਾ ਦੁਹਰਾਉਂਦਿਆ ਅਤੇ ਸ਼ਹਿਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਪਟਿਆਲਾ ਨਗਰ ਨਿਗਮ ਤੇ ਨਗਰ ਕੌਂਸਲਾਂ ਨੂੰ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਚੂੰਗੀ ਦੀ ਭਰਪਾਈ ਵਜੋਂ 29.74 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਜ਼ਿਲੇ ਦੇ ਨਗਰ ਨਿਗਮ ਤੇ ਨਗਰ ਕੌਂਸਲਾਂ ਆਪੋ-ਆਪਣੇ ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਕਾਰਜਾਂ ਲਈ ਖਰਚ ਕਰਨਗੀਆਂ।

ਸ. ਰੱਖੜਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਨੂੰ ਚੂੰਗੀ ਦੀ ਭਰਪਾਈ ਵਜੋਂ ਵੈਟ ਰਾਹੀਂ ਇਕੱਤਰ ਰਾਸ਼ੀ ਵਿੱਚੋਂ ਫੰਡ ਦੇਣ ਦੇ ਕੀਤੇ ਫੈਸਲੇ ਤਹਿਤ ਇਹ ਰਾਸ਼ੀ ਦਿੱਤੀ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਦਿੱਤੀ ਵਿੱਤੀ ਸਹਾਇਤਾ ਦੀ ਰਾਸ਼ੀ ਦੇ ਵੇਰਵੇ ਦਿੰਦਿਆਂ ਸ. ਰੱਖੜਾ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਨੂੰ 12.07 ਕਰੋੜ ਰੁਪਏ, ਰਾਜਪੁਰਾ ਨੂੰ 8.39 ਕਰੋੜ ਰੁਪਏ, ਨਾਭਾ ਨੂੰ 4.53 ਕਰੋੜ ਰੁਪਏ, ਸਮਾਣਾ ਨੂੰ 1.80 ਕਰੋੜ ਰੁਪਏ, ਪਾਤੜਾਂ ਨੂੰ 1.25 ਕਰੋੜ ਰੁਪਏ, ਬਨੂੜ ਨੂੰ 67.70 ਲੱਖ ਰੁਪਏ, ਭਾਦਸੋਂ ਨੂੰ 50.04 ਲੱਖ ਰੁਪਏ, ਸਨੌਰ ਨੂੰ 20.55 ਲੱਖ ਰੁਪਏ, ਘਨੌਰ ਨੂੰ 14.74 ਲੱਖ ਰੁਪਏ ਅਤੇ ਘੱਗਾ ਨੂੰ 14.43 ਲੱਖ ਰੁਪਏ ਦਿੱਤੇ ਗਏ।

ਸ. ਰੱਖੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ 100 ਫੀਸਦੀ ਪੀਣ ਵਾਲਾ ਸਾਫ ਪਾਣੀ, ਸਟਰੀਟ ਲਾਈਟਾਂ ਅਤੇ ਸੀਵਰੇਜ ਦੀ ਸਹੂਲਤ ਸਮੇਤ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Facebook Comment
Project by : XtremeStudioz