Close
Menu

ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦੇ 1328 ਮੈਬਰ ਨਾਮਜਦ

-- 11 December,2014

ਚੰਡੀਗੜ•, ਪੰਜਾਬ ਸਰਕਾਰ ਨੇ ਰਾਜ ਅੰਦਰ ਵੱਖ-ਵੱਖ ਮਾਰਕਿਟ ਕਮੇਟੀਆਂ ਦੇ 1328 ਮੈਂਬਰ ਨਾਮਜਦ ਕੀਤੇ ਹਨ। ਜਿਨ•ਾਂ ਵਿਚ 82 ਚੈਅਰਮੈਨ ਅਤੇ 72 ਵਾਈਸ ਚੈਅਰਮੈਨ ਸ਼ਾਮਲ ਹਨ।

ਅੱਜ ਇੱਥੇ ਜਾਰੀ ਨੋਟਿਫਿਕੇਸ਼ਨ ਅਨੁਸਾਰ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ ਦੇ ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਹਰਦੇਵ ਸਿੰਘ, ਸੁਰਿੰਦਰ ਸਿੰਘ  ਮਾਰਕਿਟ ਕਮੇਟੀ ਅੰਮ੍ਰਿਤਸਰ, ਅਜਨਾਲਾ,ਅਟਾਰੀ ਅਤੇ ਚੋਗਾਵਾਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ ਜਦ ਕਿ ਸ੍ਰੀ ਸਰਬਜੀਤ ਸਿੰਘ ਸ਼ਾਤੀ, ਬਲਜਿੰਦਰ ਸਿੰਘ,ਸ੍ਰੀ  ਮਨਦੀਪ ਸਿੰਘ ਅਤੇ ਰਵਿੰਦਰ ਸਿੰਘ ਵਾਈਸ ਚੇਅਰਮੈਨ ਹੋਣਗੇ ਅਤੇ ਸਾਰੇ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਸਬੰਧਤ ਮਾਰਕਿਟ ਕਮੇਟੀਆਂ ਦੇ ਬਤੌਰ ਸਰਕਾਰੀ ਪ੍ਰਤੀਨਿਧ ਨਾਮਜ਼ਦ ਕੀਤਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਸ੍ਰੀ ਅਵਤਾਰ ਸਿੰਘ ਜੌਹਰ , ਬੂਟਾ ਸਿੰਘ, ਰਘੂਨਾਥ ਸਿੰਘ ਨੂੰ ਕ੍ਰਮਵਾਰ ਹੁਸ਼ਿਆਰਪੁਰ, ਗੜ• ਸੰਕਰ ਅਤੇ ਮੁਕੇਰੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਜਦਕਿ ਸ੍ਰੀ ਵਿਜੈ ਕੁਮਾਰ, ਪਰਮਦੀਪ ਸਿੰਘ, ਸ੍ਰੀ ਜਗਵਿੰਦਰ ਸਿੰਘ ਨੂੰ ਉਪ ਚੇਅਰਮੈਨ ਅਤੇ ਸਬੰਧਤ ਬੀ ਡੀ ਪੀ ਓਜ਼ ਨੂੰ ਹੁਸਿਆਰਪੁਰ ਜ਼ਿਲਾ ਮਾਰਕਿਟ ਕਮੇਟੀਆ ਦੇ ਬਤੌਰ ਸਰਕਾਰੀ ਪ੍ਰਤੀਨਿਧੀ ਨਾਮਜ਼ਦ ਕੀਤਾ ਹੈ। ਸ੍ਰੀ ਮਨਵਿੰਦਰ ਸਿੰਘ, ਸ੍ਰੀ ਬਲਜੀਤ ਸਿੰਘ ਕੁੰਭੜਾ, ਸ੍ਰੀ ਮੇਜਰ ਸਿੰਘ, ਸ੍ਰੀ ਸੁਰਜੀਤ ਸਿੰਘ  ਅਤੇ ਸ੍ਰੀ ਸਾਧੂ ਸਿੰਘ ਨੂੰ ਬਤੌਰ ਚੇਅਰਮੈਨ ਜਦ ਕਿ ਸ੍ਰੀ ਪਵਨ ਕੁਮਾਰ, ਪ੍ਰੀਤਮ ਸਿੰਘ, ਅਸ਼ਵਨੀ ਕੁਮਾਰ, ਸ੍ਰੀ ਘਣਸ਼ਿਆਮ ਦਾਸ ਅਤੇ ਸ੍ਰੀ ਸੰਤੋਖ ਸਿੰਘ ਨੂੰ ਮੁਹਾਲੀ ਜਿਲੇ ਦੀਆਂ ਡੇਰਾ ਬੱਸੀ, ਖਰੜ, ਕੁਰਾਲੀ, ਲਾਲੜੂ ਅਤੇ ਬਨੂੜ ਮਾਰਕਿਟ ਕਮੇਟੀਆਂ ਦੇ ਉਪ ਚੇਅਰਮੈਨ ਲਾਇਆ ਹੈ।
ਇਸੇ ਤਰ•ਾਂ ਗੁਰਦਾਸਪੁਰ, ਜਲੰਧਰ, ਕਪੂਰਥਲਾ, ਤਰਨਤਾਰਨ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ• ਸਾਹਿਬ,ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮੋਗਾ, ਲੁਧਿਆਣਾ, ਮਾਨਸਾ, ਫਰੀਦਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਚੇਅਰਮੈਨ, ਉਪ ਚੇਅਰਮੈਨ, ਮੈਬਰ ਅਤੇ ਸਰਕਾਰੀ ਪ੍ਰਤੀਨਿਧੀ ਨਿਯੁਕਤ ਕੀਤੇ ਹਨ।

Facebook Comment
Project by : XtremeStudioz