Close
Menu

ਪੰਜਾਬ ਸਰਕਾਰ ਵਲੋਂ ਸਰਕਾਰੀ ਦਫਤਰਾਂ ਲਈ ਵਾਹਨ ਕਿਰਾਏ ‘ਤੇ ਲੈਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

-- 11 December,2014

• ਕਿਸੇ ਨਵੇਂ ਵਾਹਨ ਦੀ ਖਰੀਦ ਨਹੀਂ ਹੋਵੇਗੀ

ਚੰਡੀਗੜ•, ਪੰਜਾਬ ਸਰਕਾਰ ਵਲੋਂ ਸਰਕਾਰੀ ਦਫਤਰਾਂ, ਅਰਧ ਸਰਕਾਰ ਅਦਾਰਿਆਂ, ਟ੍ਰਿਬਿਊਨਲਾਂ, ਸੁਸਾਇਟੀਆਂ,ਕਮਿਸ਼ਨਾਂ, ਸਥਾਨਕ ਸਰਕਾਰਾਂ, ਪੰਚਾਇਤ ਵਿਭਾਗ ਦੇ ਦਫਤਰਾਂ ਲਈ ਪ੍ਰਾਈਵੇਟ ਵਾਹਨ ਕਿਰਾਏ ‘ਤੇ ਲੈਣ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਨਵਾਂ ਵਾਹਨ ਖਰੀਦਿਆ ਨਹੀਂ ਜਾਵੇਗਾ ਤੇ ਸਰਕਾਰੀ ਦਫਤਰਾਂ ਲਈ ਵਾਹਨ ਕਿਰਾਏ ‘ਤੇ ਲੈ ਜਾਣਗੇ।
ਇਸ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸਿਰਫ ਉਹੀ ਸਰਕਾਰੀ ਦਫਤਰ ਜਾਂ ਵਿਭਾਗ ਹੀ ਕਿਰਾਏ ‘ਤੇ ਵਾਹਨ ਲੈਣ ਲਈ ਯੋਗ ਹੋਣਗੇ ਜਿਨ•ਾਂ ਦੇ ਵਾਹਨ ਕੰਡਮ ਹੋਣ ਪਿੱਛੋਂ ਵੇਚ ਦਿੱਤੇ ਗਏ ਹਨ ਤੇ ਸਬੰਧਿਤ ਅਧਿਕਾਰੀ ਕੋਲ ਵਰਤਮਾਨ ਸਮੇਂ ਕੋਈ ਵਾਹਨ ਨਹੀਂ ਹੈ। ਕੋਈ ਵੀ ਅਧਿਕਾਰੀ ਇਕ ਤੋਂ ਵੱਧ ਵਾਹਨ ਨਹੀਂ ਰੱਖ ਸਕੇਗਾ ਤੇ ਜੇਕਰ ਇਸ ਸਬੰਧੀ ਕੋਈ ਉਲੰਘਣਾ ਹੁੰਦੀ ਹੈ ਤਾਂ ਸਬੰਧਿਤ ਅਧਿਕਾਰੀ ਨੂੰ ਆਪਣੀ ਜੇਬ ਵਿਚੋਂ ਇਸਦਾ ਖਰਚ ਭਰਨਾ ਹੋਵੇਗਾ। ਕਿਰਾਏ ‘ਤੇ ਵਹੀਕਲ ਲੈਣ ਲਈ ਟਰਾਂਸਪੋਰਟ ਵਿਭਾਗ ਵਲੋਂ ਨਿਰਧਾਰਿਤ ਵਹੀਕਲ ਦੀ ਕਿਸਮ ਤੇ ਵੱਧ ਤੋਂ ਵੱਧ ਕਿਰਾਏ ਦੀ ਰਕਮ ਅਨੁਸਾਰ ਵਾਹਨ ਕਿਰਾਏ ‘ਤੇ ਲਿਆ ਜਾ ਸਕੇਗਾ।
ਵਾਹਨ ਦੀ ਉਪਰਲੀ ਸੀਮਾ 2000 ਕਿਲੋਮੀਟਰ ਪ੍ਰਤੀ ਮਹੀਨਾ ਹੋਵੇਗੀ ਤੇ ਜੇਕਰ ਇਸ ਤੋਂ ਉਪਰ ਵਾਹਨ ਚਲਦਾ ਹੈ ਤਾਂ ਸਬਧਿਤ ਅਧਿਕਾਰੀ ਵੱਧ ਚੱੱਲੀ ਗੱਡੀ ਦਾ ਖਰਚਾ ਆਪਣੇ ਕੋਲੋਂ ਭਰੇਗਾ। ਕੁਝ ਅਧਿਕਾਰੀਆਂ ਦੇ ਕੰਮਕਾਜ ਦੇ ਮੱਦੇਨਜ਼ਰ ਇਸ ਸੀਮਾ ਵਿਚ ਵਾਧਾ ਕੀਤਾ ਗਿਆ ਹੈ ਜਿਵੇਂ ਕਿ ਡਿਪਟੀ ਕਮਿਸ਼ਨਰ ਲਈ 2500 ਕਿਲੋਮੀਟਰ , ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ , ਏ.ਡੀ.ਸੀ. ਤੇ ਹੋਰ ਕੋਈ ਅਧਿਕਾਰੀ ਜੋ ਬਤੌਰ ਕਾਰਜਕਾਰੀ ਮੈਜਿਸਟ੍ਰੇਟ ਕੰਮ ਕਰਦਾ ਹੋਵੇ ਲਈ ਇਹ ਸੀਮਾ 2200 ਕਿਲੋਮੀਟਰ ਪ੍ਰਤੀ ਮਹੀਨਾ ਹੈ। ਇਸੇ ਤਰ•ਾਂ ਇੰਸਪੈਕਟਰ ਜਨਰਲ ਆਫ ਪੁਲਿਸ, ਜ਼ੋਨ ਇੰਚਾਰਜ, ਡੀ.ਆਈ.ਜੀ. , ਰੇਂਜ ਇੰਚਾਰਜ, ਐਸ.ਐਸ.ਪੀ. ਜਿਲ•ਾ ਪੁਲਿਸ ਦੇ ਇੰਚਾਰਜ, ਟਰਾਂਸਪੋਰਟ ਵਿਭਾਗ ਦੇ ਇੰਨਫੋਰਸਮੈਂਟ ਵਿੰਗ ਦੇ ਅਫਸਰ ਜਿਵੇਂ ਕਿ ਸਕੱਤਰ, ਆਰ.ਟੀ.ਏ. ਡੀ.ਟੀ.ਓ. ਤੇ ਮੁੱਖ ਸਕੱਤਰ ਵਿਖੇ ਫਲਾਇੰਗ ਸਕੂਐਡ ਦੇ ਮੁੱਖ ਅਫਸਰ, ਡਵੀਜ਼ਨਲ ਆਬਕਾਰੀ ਤੇ ਕਰ ਕਮਿਸ਼ਨਰ, ਸਹਾਇਕ ਅਬਕਾਰੀ ਤੇ ਕਰ ਕਮਿਸ਼ਨਰ, ਇੰਨਫੋਰਸਮੈਂਟ ਅਫਸਰ (ਈ.ਟੀ.ਓ. ਦੇ ਅਹੁਦੇ ਤੋਂ ਘੱਟ ਨਾ ਹੋਵੇ), ਈ.ਟੀ.ਓ. ਆਬਕਾਰੀ ਜੋ ਜਿਲ•ੇ ਵਿਚ ਪੋਸਟ ਹੋਵੇ, ਡੀ.ਐਸ.ਪੀ. ਇੰਚਾਰਜ ਸਬ ਡਿਵੀਜ਼ਨ ਪੁਲਿਸ ਲਈ ਇਹ ਸੀਮਾ 2350 ਕਿਲੋਮੀਟਰ ਹੈ। ਇਹ ਵੀ ਕਿਹਾ ਗਿਆ ਹੈ ਕਿ ਕਿਰਾਏ ‘ਤੇ ਲਿਆ ਜਾਣ ਵਾਲਾ ਇਕ ਸਾਲ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਵਿੱਤੀ ਰੂਲਜ਼ ਅਨੁਸਾਰ ਮੁਕੰਮਲ ਟੈਂਡਰ ਪ੍ਰਕ੍ਰਿਆ ਰਾਹੀਂ ਹੀ ਕਿਰਾਏ ‘ਤੇ ਲਿਆ ਜਾ ਸਕੇਗਾ। ਠੇਕੇਦਾਰ ਨਾਲ ਪਹਿਲਾਂ ਇਕ ਸਾਲ ਲਈ ਕੰਟਰੈਕਟ ਹੋਵੇਗਾ ਜੋ ਕਿ ਤਸੱਲੀਬਖਸ਼ ਪਾਏ ਜਾਣ ‘ਤੇ ਦੋ ਵਾਰ ਹੋਰ ਵਧਾਇਆ ਜਾ ਸਕੇਗਾ ਤੇ 3 ਸਾਲ ਬਾਅਦ ਦੁਬਾਰਾ ਟੈਂਡਰ ਕਰਨੇ ਹੋਣਗੇ।  ਠੇਕੇਦਾਰ ਨੂੰ ਘੱਟੋ ਘੱਟ 2000 ਕਿਲੋਮੀਟਰ ਪ੍ਰਤੀ ਮਹੀਨਾ  ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ ਤੇ ਡਰਾਈਵਰ ਨੂੰ ਠੇਕੇਦਾਰ ਨੂੰ ਅਦਾਇਗੀ ਕੀਤੀ ਜਾਵੇਗੀ।
ਕਿਰਾਏ ‘ਤੇ ਲਏ ਗਏ ਵਾਹਨ ਨੂੰ ਮਹੀਨੇ ਵਿਚ 4 ਦਿਨ ਛੋਟ ਮਿਲੇਗੀ ਤਾਂ ਜੋ ਉਸਦੀ ਲੋੜੀਂਦੀ ਮੁਰੰਮਤ ਹੋ ਸਕੇ। ਇਹ ਦਿਨ ਆਮ ਤੌਰ ‘ਤੇ ਸ਼ਨੀਵਾਰ ਤੇ ਐਤਵਾਰ ਹੋਣਗੇ। ਦਿਨ ਵਿਚ ਡਿਊਟੀ ਦੀ ਹੱਦ 12 ਘੰਟੇ ਹੋਵੇਗੀ।

Facebook Comment
Project by : XtremeStudioz