Close
Menu

ਪੰਜਾਬ ਸਰਕਾਰ ਵਲੋਂ ਹੜ ਪੀੜਤਾ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ : ਸ਼ੇਰ ਸਿੰਘ ਘੁਬਾਇਆ

-- 02 September,2013

11

ਮਲੋਟ, ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਵਲੋਂ ਹੜ• ਪੀੜ•ਤਾ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ, ਇਹ ਗੱਲ ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ ਨੇ ਮਲੋਟ ਖੇਤਰ ਦੇ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਹਲਕਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ ਕੋਟਭਾਈ ਵੀ ਉਨ•ਾਂ ਦੇ ਨਾਲ ਹਾਜਰ ਸਨ। ਸ: ਸ਼ੇਰ ਸਿੰਘ ਘੁਬਾਇਆ ਨੇ ਅੱਜ ਸਿਵਲ ਹਸਪਤਾਲ ਮਲੋਟ, ਮਹਿਰਾਜਵਾਲਾ, ਚੱਕ ਦੁਹੇ ਵਾਲਾ, ਦਬੜਾ, ਫੁੱਲੇ ਵਾਲਾ, ਤਾਮਕੋਟ, ਸਾਊਂਕੇ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ
ਮੌਕੇ ਸ: ਘੁਬਾਇਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਇਕ ਹੋਰ ਵਾਧਾ ਕਰਕੇ ਆਮ ਲੋਕਾਂ ਤੇ ਮਹਿੰਗਾਈ ਦਾ ਬੋਝ ਹੋਰ ਵੀ ਭਾਰਾ ਕਰ ਦਿੱਤਾ
ਹੈ। ਉਨ•ਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਆਰਥਿਮ ਮੁਹਾਜ਼ ਤੇ ਪੂਰੀ ਤਰਾਂ ਨਾਲ ਨਾਕਾਮ ਰਹੀ ਹੈ ਅਤੇ ਦੇਸ਼ ਦੀ ਅਰਥਵਿਵਸਥਾ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀਆਂ
ਕਮਜੋਰੀਆਂ ਕਾਰਨ ਅੱਜ ਸਭ ਤੋਂ ਮਾੜੇ ਦੌਰ ਵਿਚੋਂ ਗੁਜਰ ਰਹੀ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਮਹਿੰਗਾਈ ਨਾਲ ਨਜਿਠਨ ਲਈ ਕੋਈ ਠੋਸ ਨੀਤੀ ਨਹੀਂ ਹੈ। ਉਨ•ਾਂ
ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਦੇਸ਼ ਦਾ ਹਰ ਵਰਗ ਦੁੱਖੀ ਹੈ ਅਤੇ ਤੇਲ ਕੀਮਤਾਂ ਵਿਚ ਵਾਧੇ ਕਾਰਨ ਦੇਸ਼ ਵਿਚ ਮਹਿੰਗਾਈ ਹੋਰ ਵਧੇਗੀ। ਉਨ•ਾਂ ਕਿਹਾ ਕਿ
ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਕਾਂਗਰਸ ਨੂੰ ਦੇਸ਼ ਭਰ ਵਿਚ ਕਰਾਰੀ ਹਾਰ ਦੇਣਗੇ। ਇਸ ਮੌਕੇ ਹਲਕਾ ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ ਕੋਟਭਾਈ ਨੇ ਸੰਬੋਧਨ ਕਰਦਿਆਂਕਿਹਾ ਤੇਲ ਕੀਮਤਾਂ ਵਿਚ ਵਾਧਾ ਕਰਕੇ ਕੇਂਦਰ ਸਰਕਾਰ ਨੇ ਬੇਕਾਬੂ ਮਹਿੰਗਾਈ ਨੂੰ ਹੋਰ ਵਧਨ ਲਈ ਹੱਲਾਸ਼ੇਰੀ ਦਿੱਤੀ ਹੈ। ਉਨ•ਾਂ ਕਿਹਾ ਕਿ ਇਸ ਵਾਧੇ ਨਾਲ ਆਮ ਆਦਮੀ  ਜੀਵਨ ਹੋਰ ਵੀ ਮੁਸਕਿਲਾਂ ਭਰਿਆ ਹੋ ਜਾਵੇਗਾ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੇ ਹਿੱਤਾਂਦੀ ਕੋਈ ਪ੍ਰਵਾਹ ਨਹੀਂ ਹੈ ਜਦ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ 15 ਲੱਖ ਪਰਿਵਾਰਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇ ਰਹੀ ਹੈ ਅਤੇ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਟਾ ਦਾਲ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਵਧਾ ਕੇ ਦੁੱਗਣੀ ਕੀਤੀ ਜਾਵੇਗੀ। ਇਸ ਮੌਕੇ ਤੇ ਮਲੋਟ ਹੈਡੀਕੈਪਡ ਵੇਲਫੇਅਰ ਸੁਸਾਇਟੀ ਵਲੋਂ ਸਿਵਿਲ ਹਸਪਤਾਲ ਮਲੋਟ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਜੀ.ਪੀ.ਸੀ. ਮੈਂਬਰ ਸ: ਗੁਰਪਾਲ ਸਿੰਘ ਗੋਰਾ, ਸ: ਬਸੰਤ ਸਿੰਘ ਕੰਗ, ਸ: ਸ਼ਰੋਜ਼ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸ: ਜਸਵੰਤ ਸਿੰਘ ਪੰਨੀ ਵਾਲਾ, ਸ: ਅਮਰਜੀਤ ਸਿੰਘ ਜੰਡਵਾਲਾ, ਸ: ਰਣਜੀਤ ਸਿੰਘ ਫੱਕਰਸਰ, ਬੀਬੀ ਪਾਲ ਕੌਰ,ਸ: ਗੁਰਜੀਤ ਸਿੰਘ ਨਿੱਪੀ, ਸ: ਸੁਰਜੀਤ ਸਿੰਘ ਠੇਕੇਦਾਰ, ਸਰਪੰਚ ਸ: ਚਰਨਜੀਤ ਸਿੰਘ, ਸ: ਕੁਲਬੀਰ ਸਿੰਘ  ਆਦਿ ਵੀ ਹਾਜਰ ਸਨ।

Facebook Comment
Project by : XtremeStudioz