Close
Menu

ਪੰਜਾਬ ਸਰਕਾਰ ਵਲੋਂ 3 ਨਵੇਂ ਰੇਲਵੇ ਓਵਰ ਬ੍ਰਿਜਾਂ ਦੀ ਉਸਾਰੀ ਛੇਤੀ: ਸ਼ਰਨਜੀਤ ਢਿੱਲੋਂ

-- 09 August,2013

news-en8001

ਚੰਡੀਗੜ੍ਹ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਵਲੋਂ ਮਨਜ਼ੂਰ ਕੀਤੇ ਗਏ ਤਿੰਨ ਨਵੇਂ ਰੇਲਵੇ ਓਵਰ ਬ੍ਰਿਜਾਂ ਦੀ ਉਸਾਰੀ ਇਸੇ ਸਾਲ ਅਕਤੂਬਰ ਮਹੀਨੇ ‘ਚ ਆਰੰਭ ਹੋ ਜਾਵੇਗੀ ਅਤੇ ਇਨ੍ਹਾਂ ਤਿੰਨਾਂ ਪੁੱਲਾਂ ਦੀ ਉਸਾਰੀ ‘ਤੇ ਅੰਦਾਜ਼ਨ 94.18 ਕਰੋੜ ਰੁਪਏ ਖ਼ਰਚਾ ਆਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿਲੋ ਨੇ ਦੱਸਿਆ ਕਿ ਸੂਬੇ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਵਿਕਾਸਮੁਖੀ ਪਹੁੰਚ ਸਦਕਾ ਪੰਜਾਬ ‘ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅਤੇ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਵੱਡੇ ਸ਼ਹਿਰਾਂ ਅਤੇ ਸ਼ਹਿਰਾਂ ਵਿਖੇ ਲੋੜੀਂਦੇ ਰੇਲਵੇ ਓਵਰ ਬ੍ਰਿਜ ਬਣਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਕੁੱਲ 94.18 ਕਰੋੜ ਰੁਪਏ ਦੀ ਲਾਗਤ ਨਾਲ ਮਲੇਰਕੋਟਲਾ ਵਿਖੇ ਰਾਏਕੋਟ ਰੋਡ (ਲਾਗਤ 34 ਕਰੋੜ), ਗੋਬਿੰਦਗੜ੍ਹ (ਲਾਗਤ 30 ਕਰੋੜ) ਅਤੇ ਨਾਰਦਨ ਬਾਈਪਾਸ ਪਟਿਆਲਾ (ਲਾਗਤ 30.18 ਕਰੋੜ) ਆਦਿ ਵਿਖੇ ਕ੍ਰਮਵਾਰ ਇੱਕ-ਇੱਕ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਟੈਂਡਰਾਂ ਆਦਿ ਮੁੱਢਲੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਪੁੱਲਾਂ ਦੀ ਉਸਾਰੀ ਅਕਤੂਬਰ, 2013 ‘ਚ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਪੁੱਲਾਂ ਨੂੰ ਮੁਕੰਮਲ ਕਰਨ ਸਮਾਂ 18 ਮਹੀਨੇ ਮਿਥਿਆ ਗਿਆ ਹੈ।

ਸ. ਢਿਲੋ ਨੇ ਦੱਸਿਆ ਕਿ 34 ਕਰੋੜ ਦੀ ਲਾਗਤ ਨਾਲ ਕਪੂਰਥਲਾ ਵਿਖੇ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ, ਜਿਸਨੂੰ ਦਸੰਬਰ, 2014 ਤੱਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ 111.80 ਕਰੋੜ ਦੀ ਲਾਗਤ ਨਾਲ ਪੰਜ ਰੇਲਵੇ ਓਵਰ ਗੁਰਨੇ, ਖੰਨਾ ਵਿਖੇ ਖੰਨਾ-ਲਲਹੇੜੀ ਮਾਰਗ ‘ਤੇ, ਮੁਕੇਰੀਆਂ, ਛਾਜਲੀ ਵਿਖੇ ਸੁਨਾਮ-ਲਹਿਰਾ ਮਾਰਗ ‘ਤੇ ਅਤੇ ਸਾਹਨੇਵਾਲ ਵਿਖੇ ਉਸਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸਾਰੀ ਅਧੀਨ ਪੰਜ ਰੇਲਵੇ ਓਵਰ ਬ੍ਰਿਜਾਂ ਦਾ 85 ਤੋਂ 90 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਆਉਂਦੇ 6 ਤੋਂ 8 ਮਹੀਨਿਆਂ ‘ਚ ਸਮੁੱਚਾ ਕਾਰਜ ਮੁਕੰਮਲ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਸ਼ਹਿਰੀ ਖੇਤਰਾਂ ਅੰਦਰ ਆਵਾਜਾਈ ਦੀ ਵਧ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ 564.95 ਕਰੋੜ ਦੀ ਲਾਗਤ ਨਾਲ ਕੁੱਲ 33 ਰੇਲਵੇ ਓਵਰ/ਅੰਡਰ ਬ੍ਰਿਜਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।

Facebook Comment
Project by : XtremeStudioz