Close
Menu

ਪੰਜਾਬ ਸਰਕਾਰ ਵਲੋ’ ਕਿਲੋਮੀਟਰ ਸਕੀਮ ਅਧੀਨ 150 ਹੋਰ ਨਵੀਆਂ ਬੱਸਾਂ ਪਾਈਆਂ ਜਾਣਗੀਆਂ

-- 11 April,2015

ਚੰਡੀਗੜ੍ਹ, ਪੰਜਾਬ ਸਰਕਾਰ ਸੂਬੇ ਵਿਲੋ ਜਨਤਾ ਨੂੰ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਕਿਲੋਮੀਟਰ ਸਕੀਮ ਅਧੀਨ 150 ਹੋਰ ਨਵੀਆਂ ਬੱਸਾਂ ਪਾਈਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਇਸ ਮਕਸਦ ਲਈ 17 ਅਪ੍ਰੈਲ ਨੂੰ ਟੈ’ਡਰ ਮੰਗੇ ਗਏ ਹਨ ਜੋ ਕਿ ਉਸੇ ਦਿਨ ਹੀ ਖੋਲੇ ਜਾਣਗੇ।
ਸ੍ਰੀ ਨਾਰੰਗ ਨੇ ਅੱਗੇ ਦੱਸਿਆ ਕਿ ਇਸ ਤਰਾਂ੍ਹ ਪੀ.ਆਰ.ਟੀ.ਸੀ ਦੇ ਬੰਦ ਪਏ ਇੱਕ ਲੱਖ ਕਿਲੋਮੀਟਰ ਦੇ ਰੂਟ ਵੀ ਜਲਦੀ ਹੀ ਚਾਲੂ ਹੋ ਜਾਣਗੇ। ਉਨਾਂ ਦੱਸਿਆ ਕਿ ਅਦਾਰੇ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਾਰੇ ਅਤੇ ਅਧਿਕਾਰੀ ਅਤੇ ਸਟਾਫ ਵਧੀਆ ਟੀਮ ਵਜੋ’ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਇਨਾ ਬੱਸਾਂ ਦੇ ਚਲਣ ਨਾਲ ਅਦਾਰੇ ਨੂੰ ਇੱਕ ਕਰੋੜ ਰੁਪਏ ਦੀ ਰੋਜਾਨਾ ਆਮਦਨ ਹੋਵੇਗੀ।

Facebook Comment
Project by : XtremeStudioz