Close
Menu

ਪੰਜਾਬ ਸਰਕਾਰ ਵਲੋ’ ਜਿਲਾ ਭਲਾਈ ਕਮੇਟੀਆਂ ਦਾ ਗਠਨ

-- 10 September,2015

ਚੰਡੀਗੜ੍ਹ, 10 ਸਤੰਬਰ:  ਪੰਜਾਬ ਸਰਕਾਰ ਨੇ ਰਾਜ ਵਿੱਚ ਅਨੁਸੂਚਿਤ ਜਾਤੀਆਂ, ਪਛੜੀਆਂ ਸ੍ਰੇਣੀਆਂ ਅਤੇ ਹੋਰ ਕੰਮਜੋਰ ਵਰਗਾਂ ਦੀ ਭਲਾਈ ਲਈ, ਉਨਾਂ ਦੀਆਂ ਸਿਕਾਇਤਾਂ ਦੇ ਨਿਵਾਰਨ, ਇਨਾ ਵਰਗਾਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦਾ ਮੁਲਾਂਕਣ ਕਰਨ ਲਈ ਜਿਲਾ ਪੱਧਰ ‘ਤੇ ਜਿਲਾ ਭਲਾਈ ਕਮੇਟੀਆਂ ਦਾ ਗਠਨ ਕੀਤਾ ਹੈ।

ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਭਲਾਈ ਵਿਭਾਗ ਪੰਜਾਬ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਬੰਧਤ ਜਿਲੇ ਦਾ ਡਿਪਟੀ ਕਮਿਸਨਰ ਕਮੇਟੀ ਦਾ ਚੇਅਰਮੈਨ ਹੋਵੇਗਾ ਜਦਕਿ ਕਮਿਸਨਰ ਪੁਲਿਸ/ਜਿਲਾ ਪੁਲਿਸ ਮੁਖੀ ਅਤੇ ਵਧੀਕ ਡਿਪਟੀ ਕਮਿਸਨਰ ਵਿਕਾਸ ਇਨਾਂ ਕਮੇਟੀਆਂ ਦੇ ਮੈਬਰ ਹੋਣਗੇ। ਉਨਾਂ ਅੱਗੇ ਦੱਸਿਆ ਕਿ ਜਿਲਾ ਭਲਾਈ ਅਫਸਰ ਸਬੰਧਤ ਜਿਲੇ ਦਾ ਕਨਵੀਨਰ ਮੈਬਰ ਹੋਵੇਗਾ ਅਤੇ ਸਬੰਧਤ ਡਿਪਟੀ ਕਮਿਸਨਰ ਵਲੋ’ 15 ਮੈਬਰ ਸਮਾਜ ਭਲਾਈ ਕਾਰਜ ਕਰਤਾਵਾਂ ਵਿਚੋ’ ਨਾਮਜਦ ਕਰੇਗਾ ਜੋ ਕਿ ਐਸ.ਸੀ/ਬੀ.ਸੀ ਅਤੇ ਹੋਰ ਕੰਮਜੋਰ ਵਰਗਾਂ ਵਿਚੋ ਲਏ ਜਾਣਗੇ।

ਉਨਾਂ ਅੱਗੇ ਦੱਸਿਆ ਕਿ ਜਿਲਾ ਭਲਾਈ ਕਮੇਟੀ ਸਾਲ ਵਿੱਚ ਘੱਟੋ ਘੱਟ 2-3 ਮੀਟਿੰਗ ਜ਼ਰੂਰੀ ਕਰੇਗੀ ਅਤੇ ਇਸ ਸਬੰਧੀ ਆਪਣੀ ਰਿਪੋਰਟ ਡਾਇਰੈਕਟਰ ਭਲਾਈ ਵਿਭਾਗ ਨੂੰ ਭੇਜਣਾ ਯਕੀਨੀ ਬਣਾਏਗੀ।

Facebook Comment
Project by : XtremeStudioz