Close
Menu

ਪੰਜਾਬ ਸਰਕਾਰ ਵਲੋ ਦਰਜਾ-4 ਕਰਮਚਾਰੀਆਂ ਨੂੰ ਤਿਉਹਾਰ ਲਈ ਸੂਦ ਰਹਿਤ ਕਰਜ਼ਾ ਦੇਣ ਦਾ ਫੈਸਲਾ

-- 28 October,2013

pujab-sarkar3 (1)ਚੰਡੀਗੜ੍ਹ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਨੇ ਆਪਣੇ ਦਰਜ਼ਾ-4 ਕਰਮਚਾਰੀਆਂ ਨੂੰ ਸਾਲ 2013-14 ਦੌਰਾਨ ਤਿਉਹਾਰ ਲਈ ਸੂਦ ਰਹਿਤ 7000/- ਰੁਪਏ ਕਰਜ਼ਾ ਦੇਣ ਦਾ ਫੈਸਲਾ ਕੀਤਾ ਹੈ। ਇਹ ਰਕਮ ਮਿਤੀ 30 ਨਵੰਬਰ 2013 ਤੱਕ ਕਢਵਾਈ ਜਾ ਸਕੇਗੀ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਹ ਕਰਜ਼ਾ 7 ਬਰਾਬਰ ਮਾਹਵਾਰੀ ਕਿਸ਼ਤਾਂ ਵਿੱਚ ਵਸੂਲਿਆ ਜਾਵੇਗਾ। ਇਸ ਦੀ ਵਸੂਲੀ ਦਸੰਬਰ 2013 ਦੀ ਤਨਖਾਹ ਤੋ ਸ਼ੁਰੂ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਕਰਜ਼ਾ ਸਿਰਫ ਰੈਗੂਲਰ ਦਰਜ਼ਾ-4 ਕਰਮਚਾਰੀਆਂ ਨੂੰ ਹੀ ਮਿਲੇਗਾ ਜਿਨਾਂ੍ਹ ਵਿੱਚ ਉਹ ਵਰਕਚਾਰਜ਼ ਕਰਮਚਾਰੀ ਵੀ ਸ਼ਾਮਲ ਹੋਣਗੇ, ਜਿਨਾਂ੍ਹ ਦੀਆਂ ਸੇਵਾਵਾਂ 5 ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਰੈਗੂਲਰ ਕੀਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਜਿਹੜੇ ਕਰਮਚਾਰੀ ਆਰਜੀ ਹਨ ਉਨ੍ਹਾ ਨੂੰ ਕਰਜਾ ਦੇਣ ਤੋਂ ਪਹਿਲਾਂ ਡਿਸਬਰਸਿੰਗ ਅਫਸਰ ਆਪਣੀ ਤਸੱਲੀ ਤੋਂ ਬਾਅਦ ਹੀ ਰਾਸ਼ੀ ਜਾਰੀ ਕਰੇਗਾ।

Facebook Comment
Project by : XtremeStudioz