Close
Menu

ਪੰਜਾਬ ਸਰਕਾਰ ਵਲੋ’ ਸ੍ਰੀ ਹੇਮਕੁੰਟ ਸਾਹਿਬ ਤੋ’ ਸਰਧਾਲੂਆਂ ਨੂੰ ਕੱਢਣ ਲਈ ਉੱਚ ਪੱਧਰੀ ਟੀਮ ਦਾ ਗਠਨ

-- 28 June,2015

ਚੰਡੀਗੜ•,, 28 ਜੂਨ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਦੇ ਨਿਰਦੇਸ਼ਾਂ ਹੇਠ ਸੂਬਾ ਸਰਕਾਰ ਨੇ ਅੱਜ ਸ੍ਰੀ ਹੇਮਕੁੰਠ ਸਾਹਿਬ ਵਿਖੇ ਫਸੇ ਹੋਏ ਸ਼ਰਧਾਲੂਆਂ ਸਹੀ ਸਲਾਮਤ ਵਾਪਸ ਲਿਆਉਣ ਲਈ ਇਕ ਉੱਚ ਪੱਧਰੀ ਸਹਾਇਤਾ ਟੀਮ ਦਾ ਗਠਨ ਕੀਤਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਟੀਮ ਦੀ ਅਗਵਾਈ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ, ਆਈ.ਏ.ਐਸ, ਰਜਿਸਟਰਾਰ, ਸਹਿਕਾਰੀ ਸਭਾਵਾਂ ਕਰਨਗੇ। ਉਹਨਾਂ ਨੂੰ ਲੋੜੀਦੀ ਡਾਕਟਰੀ ਟੀਮਾਂ ਅਤੇ ਸੁਰੱਖਿਆ ਅਮਲਾ ਪ੍ਰਮੁੱਖ ਸਕੱਤਰ, ਸਿਹਤ ਅਤੇ ਏ.ਡੀ.ਜੀ.ਪੀ(ਸਕਿਉਰਟੀ) ਵਲੋ’ ਮੁਹੱਈਆ ਕਰਵਾਈ ਜਾਵੇਗੀ। ਇਸੇ ਵਕਤ ਪੰਜਾਬ ਸਰਕਾਰ ਨੇ ਫਸੇ ਸਰਧਾਲੂਆਂ ਨੂੰ ਕੱਢਣ ਲਈ ਟੀਮ ਨੂੰ ਕਾਫੀ ਗਿਣਤੀ ਵਿੱਚ ਬੱਸਾਂ ਮੁੱਹਈਆਂ ਕਰਵਾਈਆਂ ਹਨ।
ਸ੍ਰੀ ਮਿਗਲਾਨੀ ਉਤਰਾਖੰਡ ਸਰਕਾਰ ਨਾਲ ਰਾਬਤਾ ਕਾਇਮ ਕਰਨਗੇ ਅਤੇ ਖੁੱਦ ਨਿਗਰਾਨੀ ਲਈ ਚਮੋਲੀ/ਜੋਸੀਮੱਠ ਲਈ ਤੁਰੰਤ ਰਵਾਨਾ ਹੋਣਗੇ। ਉਹ ਇਸ ਸਬੰਧੀ ਪ੍ਰਗਤੀ ਰਿਪੋਰਟ ਪੰਜਾਬ ਸਿਵਲ ਕੰਟਰੋਲ ਰੂਮ ਨੂੰ ਰੋਜਾਨਾ ਭੇਜਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ੍ਰੀ ਲਖਮੀਰ ਸਿੰਘ, ਪੀ.ਸੀ.ਐਸ, ਸਬ-ਡਵੀਜਨਲ ਮੈਜਿਸਟਰੇਟ, ਐਸ.ਏ.ਐਸ.ਨਗਰ (ਮੁਹਾਲੀ) ਵੀ ਟੀਮ ਨਾਲ ਜਾਣਗੇ।
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਤਾਰਖੰਡ ਵਿੱਚ ਭਾਰੀ ਹੜ•ਾਂ ਨਾਲ ਹੋਈ ਤਬਾਹੀ ਨੂੰ ਕੌਮੀ ਤਰਾਸਦੀ ਦੱਸਦਿਆਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਪੀੜਤਾਂ ਨੂੰ ਉਨ•ਾਂ ਦੇ ਸੂਬਿਆਂ ਤੇ ਧਾਰਮਿਕ ਸਥਾਨਾਂ ਦੀ ਪਹੁੰਚ ਤੋਂ ਉਪਰ ਉਠ ਕੇ ਪੂਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਸ. ਬਾਦਲ ਨੇ ਆਸ ਪ੍ਰਗਟਾਈ ਕਿ ਸਾਰੇ ਸ਼ਰਧਾਲੂਆਂ ਨੂੰ ਜਲਦੀ ਹੀ ਸਹੀ ਸਲਾਮਤ ਘਰੋ-ਘਰੀਂ ਪਹੁੰਚਾ ਦਿੱਤਾ ਜਾਵੇਗਾ। ਉਨ•ਾਂ ਨੇ ਉਤਰਾਖੰਡ ‘ਚ ਅਜੇ ਤੱਕ ਫਸੇ ਸਾਰੇ ਸ਼ਰਧਾਲੂਆਂ ਦੀ ਸਲਾਮਤੀ ਲਈ ਅਕਾਲ ਪੁਰਖ ਦੇ ਚਰਨਾਂ ‘ਚ ਅਰਦਾਸ ਕੀਤੀ। ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਇਸ ਸੰਕਟ ਦੀ ਘੜੀ ‘ਚ ਪੰਜਾਬ ਸਰਕਾਰ ਦਾ ਮੁੱਖ ਮੰਤਵ ਬਚਾਅ ਕਾਰਜਾਂ ਨੂੰ ਤੇਜ਼ ਕਰਨਾ ਹੈ ਤਾਂ ਜੋ ਗੋਬਿੰਦ ਧਾਮ ਅਤੇ ਹੋਰ ਨੇੜਲੀਆਂ ਥਾਵਾਂ ‘ਤੇ ਫਸੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾਵੇ ਅਤੇ ਅੱਗੋਂ ਸਹੀ-ਸਲਾਮਤ ਉਨ•ਾਂ ਨੂੰ ਘਰਾਂ ਤੱਕ ਪਹੁੰਚਾਇਆ ਜਾ ਸਕੇ।

Facebook Comment
Project by : XtremeStudioz