Close
Menu

ਪੰਜਾਬ ਸਰਕਾਰ ਵੱਲੋਂ ਟੀ.ਬੀ ਦੇ ਮਰੀਜਾਂ ਲਈ ਹੈਲਪਲਾਈਨ ਸ਼ੁਰੂ

-- 27 June,2015

*  ਟੀ.ਬੀ. ਦੇ ਮਰੀਜਾਂ ਨੂੰ ਉਨ•ਾਂ ਦੇ ਘਰਾਂ ਵਿੱਚ ਹੀ ਮਹੁੱਈਆ ਕਰਵਾਈ ਜਾਵੇਗੀ  ਤੁਰੰਤ ਮੈਡੀਕਲਕ  ਸਹਾਇਤਾ : ਜਿਆਣੀ

ਚੰਡੀਗੜ•, 27 ਜੂਨ:
ਪੰਜਾਬ ਸਰਕਾਰ ਵੱਲੋਂ ਟੀ.ਬੀ ਰੋਗ ਤੋਂ ਪੀੜਤ ਲੋਕਾਂ ਨੂੰ 24 ਘੰਟੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਟੋਲ ਫਰੀ ਨੰਬਰ 1800 011 6666 ਜਾਰੀ ਕੀਤਾ ਗਿਆ ਹਟੀ.ਬੀ ਰੋਗ ਤੋਂ ਪੀੜਤ ਲੋਕਾਂ ਨੂੰ 24ਘੰਟੇ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਟੋਲ ਫਰੀ ਨੰਬਰ 1800 011 6666 ਜਾਰੀ ਕੀਤਾ ਗਿਆ ਹੈ ।ਇਸ ਨੰਬਰ ਤੇ ਕੋਈ ਵੀ ਟੀ.ਬੀ ਦਾ ਸ਼ੱਕੀ ਮਰੀਜ ਕਾਲ ਕਰਕੇ ਇਸ ਰੋਗ ਸਬੰਧੀ ਜਾਣਕਾਰੀ ਜਾ ਸਹਾਇਤਾ ਹਾਂਸਲ ਕਰ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਮਿਸਡ ਕਾਲ ਵੀ ਦੇਵੇਗਾ ਤਾ ਵੀ ਸਿਹਤ ਵਿਭਾਗ ਦੇ ਕਰਮਚਾਰੀ ਉਸ ਵਿਅਕਤੀ ਨਾਲ ਰਾਬਤਾ ਕਰਕੇ ਉਸ ਨੂੰ ਟੀ.ਬੀ ਸਬੰਧੀ ਹਰ ਤਰ•ਾ ਦੀ ਜਾਣਕਾਰੀ ਦੇਵੇਗਾ ਅਤੇ ਜੇਕਰ ਲੋੜ ਹੋਵੇਗੀ ਤਾਂ ਡਾਕਟਰੀ ਸਹਾਇਤਾ ਵੀ ਦੇਵੇਗਾ।
ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਆਧੁਨਿਕ ਸੰਚਾਰ ਯੰਤਰਾਂ ਦੀ ਵਰਤੋਂ ਕਰਦੇ ਹੋਏ ਸਰਕਾਰ ਵਬਤਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਜਿਸ ਦਾ ਨਾਮ “ਕਾਲ ਟੂ ਐਕਸ਼ਨ ਫਾਰ ਟੀ.ਬੀ. ਫਰੀ ਇੰਡੀਅ“ ਰੱਖਿਆ ਗਿਆ ਹੈ ।
ਉਨ•ਾਂ ਕਿਹਾ ਕਿ ਹੁਣ ਤੱਕ ਮਰੀਜਾ ਨੂੰ ਟੀ.ਬੀ .ਰੋਗ ਸਬੰਧੀ ਜਾਣਕਾਰੀ ਹਾਂਸਲ ਕਰਨ ਵਿੱਚ ਕਾਫੀ ਮੁਸ਼ਕਿਲ਼ਾ ਦਾ ਸਾਹਮਣਾ ਕਰਨਾਂ ਪੈਂਦਾ ਸੀ ਪ੍ਰੱੰਤੂ ਹੁਣ ਇਸ ਟੋਲ ਫਰੀ ਨੰਬਰ ਦੇ ਸ਼ੁਰੂ ਹੋਣ ਨਾਲ  ਟੀ.ਬੀ ਰੋਗ ਨਾਲ ਸਬੰਧਤ ਹਰ ਤਰ•ਾ ਦੀ ਜਾਣਕਾਰੀ 24 ਘੰਟੇ ਲਈ ਜਾ ਸਕੇਗੀ ।ਇਹ ਟੋਲ ਫਰੀ ਨੰਬਰ ਹਰੇਕ ਫੋਨ ਕਰਨ ਵਾਲੇ ਜਾ ਮਿਸਡ ਕਾਲ ਦੇਣ ਵਾਲੇ ਨੂੰ ਗੁੜਗਾਊ ਤੋਂ ਆਪਣੀਆ ਸੇਵਾਵਾ ਮੁਹੱਈਆ ਕਰਵਾਏਗੀ ਅਤੇ ਮਰੀਜ ਨੂੰ  ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਏਗਾ ।
ਸ਼੍ਰੀ ਜਿਆਣੀ ਨੇ ਅੱਗੇ ਦੱਸਿਆ ਕਿ ਜੇਕਰ ਮਰੀਜ ਦੀ ਸਮੱਸਿਆ ਜਿਆਦਾ ਗੰਭੀਰ ਹੋਵੇਗੀ ਤਾਂ ਉਸਨੂਂ ਸਬੰਧਿਤ ਜ਼ਿਲ•ੇ ਦੇ ਜ਼ਿਲ•ਾ ਟੀ.ਬੀ ਅਫਸਰ ਦਾ ਨੰਬਰ ਮੁਹੱਈਆ ਕਰਵਾਇਆ ਜਾਵੇਗਾ ਤਾਂ ਕਿ ਸਬੰਧਿਤ ਮਰੀਜ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਸਕੇ । ਭਾਰਤ ਨੂੰ ਟੀ.ਬੀ ਰੋਗ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ “ਕਾਲ ਟੂ ਐਕਸ਼ਨ ਫਾਰ ਟੀ.ਬੀ. ਫਰੀ ਇੰਡੀਅ“ ਕੰਪੇਨ ਦੇ ਅਧੀਨ ਹੀ ਇੱਕ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਉਨ•ਾ ਸਮਾਜ ਦੇ ਸਾਰੇ ਵਰਗਾਂ, ਡਾਕਟਰਾਂ. ਮਰੀਜਾਂ ਅਤੇ  ਮਰੀਜਾਂ ਤੀਮਾਰਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਨਣ ।
ਸਿਹਤ ਮੰਤਰੀ ਨੇ ਕਿਹਾ ਟੀ.ਬੀ.ਮੁਕਤ ਪੰਜਾਬ ਦੇ ਟੀਚੇ ਨੂੰ ਹਾਂਸਲ ਕਰਨ ਲਈ ਵਿਭਾਗ ਨੇ ਇੰਦਰਧਨੁੱਸ਼ ਮਿਸ਼ਨ ਦੇ ਤਹਿਤ ਬੀ.ਸੀ.ਜੀ. ਦੀ 90% ਕਵਰੇਜ ਦੇ ਟੀਚੇ ਨੂੰ ਯਕੀਨੀ ਤੋਰ ਤੇ ਹਾਸਲ ਕਰਨ ਯਕੀਨੀ ਬਣਾਏਗਾ ।ਇਸ ਤੋਂ ਇਲਾਵਾ ਟੀ.ਬੀ  ਸ਼ੱਕੀ ਲ਼ੱਛਣ ਦਿਖਣ ਤੋਂ  ਦੋ ਹਫਤਿਆਂ ਵਿੱਚ ਨਿਰੀਖਣ ਕਰਕੇ ਮਰੀਜ ਨੂੰ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਰੈਫਰ ਕੀਤਾ ਜਾਵੇ।
ਸਿਹਤ ਮੰਤਰੀ ਨੇ ਕਿਹਾ ਕਿ ਟੀ.ਬੀ. ਦੇ ਮਰੀਜ਼ਾਂ ਨੂੰ ਉਨ•ਾਂ ਦੇ ਘਰ ਦੇ ਨੇੜੇ ਹੀ ਮੁਫਤ ਇਲਾਜ ਸਹੂਲਤਾਂ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Facebook Comment
Project by : XtremeStudioz