Close
Menu

ਪੰਜਾਬ ਸਰਕਾਰ ਵੱਲੋਂ ਡੀ.ਏ. ਸਬੰਧੀ ਨੋਟੀਫਿਕੇਸ਼ਨ ਜਾਰੀ

-- 24 March,2015

*  ਮਾਰਚ ਦੀ ਤਨਖਾਹ ਨਾਲ ਮਿਲੇਗੀ ਵਧੀ ਹੋਈ ਦਰ

ਚੰਡੀਗੜ੍,ਪੰਜਾਬ ਸਰਕਾਰ ਨੇ ਮਹਿੰਗਾਈ ਭੱਤੇ (ਡੀ.ਏ.) ਦੀ ਵਧੀ ਹੋਈ ਕਿਸ਼ਤ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਹੈ। ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਰਾਜ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 1 ਜੁਲਾਈ 2014 ਤੋਂ ਮਿਲਣ ਵਾਲਾ ਮਹਿੰਗਾਈ ਭੱਤਾ ਮਾਰਚ ਦੀ ਤਨਖਾਹ ਨਾਲ ਮਿਲੇਗਾ।
7 ਫੀਸਦੀ ਵਾਧੇ ਨਾਲ ਡੀ.ਏ. ਦੀ ਦਰ ਹੁਣ ਮੁੱਢਲੀ ਤਨਖਾਹ ਦਾ 107 ਫੀਸਦੀ ਹੋ ਜਾਵੇਗੀ ਜਦਕਿ ਮੌਜੂਦਾ ਸਮੇਂ ਇਹ ਦਰ 100 ਫੀਸਦੀ ਹੈ। ਜਾਰੀ ਹੋਏ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਡੀ.ਏ. ਦੀ ਵਧੀ ਹੋਈ ਦਰ ਮਾਰਚ 2015 ਦੀ ਤਨਖਾਹ ਅਤੇ ਪੈਨਸ਼ਨ ਨਾਲ ਨਗਦ ਮਿਲੇਗੀ।

Facebook Comment
Project by : XtremeStudioz