Close
Menu

ਪੰਜਾਬ ਸਰਕਾਰ ਵੱਲੋਂ ਤੰਬਾਕੂ ਉਤਪਾਦਾਂ ‘ਤੇ ਪਾਬੰਦੀ ਬਾਰੇ ਨੋਟੀਫਿਕੇਸ਼ਨ ‘ਚ ਇਕ ਸਾਲ ਦਾ ਹੋਰ ਵਾਧਾ

-- 07 August,2013

2013_5image_12_12_564256953akali-l7

ਚੰਡੀਗੜ੍ਹ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਨੇ ਰਾਜ ਵਿੱਚ ਤੰਬਾਕੂ ਉਤਪਾਦਾਂ ਗੁਟਖਾ ਅਤੇ ਪਾਨ ਮਸਾਲਾ ਦੇ ਉਤਪਾਦਾਂ ਦੀ ਵਿਕਰੀ, ਉਤਪਾਦਨ ਅਤੇ ਵਿਤਰਣ ਉਤੇ ਪਾਬੰਦੀ ਲਾਉਣ ਬਾਰੇ ਨੋਟੀਫਿਕੇਸ਼ਨ ਵਿੱਚ ਇੱਕ ਸਾਲ ਦਾ ਹੋਰ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵਡੇਰੇ ਜਨਤਕ ਹਿੱਤਾਂ ਲਈ ਗੁਟਖਾ ਅਤੇ ਪਾਨ ਮਸਾਲੇ ਉਤੇ ਇੱਕ ਸਾਲ ਦੀ ਹੋਰ ਪਾਬੰਦੀ ਲਾਏ ਜਾਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇਣ ਲਈ ਫਾਈਲ ‘ਤੇ ਸਹੀ ਪਾ ਦਿੱਤੀ ਹੈ। ਗੁਟਖਾ, ਪਾਨ ਮਸਾਲਾ ਅਤੇ ਹੋਰ ਤੰਬਾਕੂ ਉਤਪਾਦਾਂ ਦਾ ਸੇਵਨ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਖਾਸ ਕਰ ਗਲੇ ਅਤੇ ਮੂੰਹ ਦਾ ਕੈਂਸਰ ਹੁੰਦਾ ਹੈ। ਇਸੇ ਤਰ੍ਹਾਂ ਹੀ ਤੰਬਾਕੂ ਜਾਂ ਨੀਕੋਟੀਨ ਵਾਲੇ ਹੋਰ ਖੁਰਾਕੀ ਪਦਾਰਥਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ 5 ਸਤੰਬਰ, 2012 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੀ ਮਿਆਦ 9 ਸਤੰਬਰ, 2013 ਨੂੰ ਖ਼ਤਮ ਹੋ ਰਹੀ ਹੈ।

Facebook Comment
Project by : XtremeStudioz