Close
Menu

ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਕੌਮੀ ਝੰਡੇ ਬਨਾਉਣ ਤੇ ਮੁਕੰਮਲ ਪਾਬੰਦੀ ਦੇ ਹੁਕਮ

-- 18 September,2015

ਚੰਡੀਗੜ੍ਹ, 18 ਸਤੰਬਰ : ਪੰਜਾਬ ਸਰਕਾਰ ਨੇ ਅੱਜ ਇੱਕ ਪੱਤਰ ਜਾਰੀ ਕਰਕੇ ਰਾਜ ਵਿੱਚ ਪਲਾਸਟਿਕ ਦੇ ਕੌਮੀ ਝੰਡੇ ਬਨਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱੱਸਿਆ ਕਿ ਭਾਰਤੀ ਰਾਸ਼ਟਰੀ ਝੰਡੇ ਦੀ ਵਰਤੋਂ /ਪ੍ਰ੍ਰਦਰਸ਼ਨ ਸਬੰਧੀ ਦੇਸ਼ ਵਿੱਚ ਫਲੈਗ ਕੋਡ ਆਫ ਇੰਡੀਆ ,2002 ਲਾਗੂ ਹੈ ਜਿਸ ਅਧੀਨ ਸਮੇਂ ਸਮੇਂ ਤੇ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਅਤੇ ਫਲੈਗ ਕੋਡ ਆਫ ਇੰਡੀਆ ਅਨੁਸਾਰ ਕੌਮੀ ਝੰਡਾ ਖਾਦੀ ਜਾ ਹੱਥੀ ਬੁਣੇ ਕੱਪੜੇ ਦਾ ਹੀ ਤਿਆਰ ਕੀਤਾ ਜਾ ਸਕਦਾ ਹੈ ਪ੍ਰੰਤੂ ਕਈ ਅਹਿਮ ਕੌਮੀ ਮੋਕਿਆਂ, ਸੱੱਭਿਆਚਾਰਕ ਸਾਮਗਮਾਂ, ਖੇਡ ਮੁਕਾਬਲਿਆਂ ਮੌਕੇ ਤੇ ਲੋਕ ਵਲੋਂ ਕਾਗਜ ਦੇ ਬਣੇ ਹੋਏ ਝੰਡੇ ਲਹਾਰਾਏ ਜਾਂਦੇ ਹਨ ਅਤੇ ਸਭਾ ਦੀ ਸਮਾਪਤੀ ਉਪਰੰਤ ਇਸ ਦਾ ਪੂਰੇ ਅਦਬ ਨਾਲ ਨਿਬੇੜਾਂ ਕਰਨ ਦੀ ਬਜਾਏ ਝੰਡੇ ਮੈਦਾਨ ਉੁਤੇ ਖਿੱਲਰੇ ਪਏ ਹੁੰਦੇ ਹਨ ਜਿਸ ਨਾਲ ਕੌਮੀ ਝੰਡੇ ਦਾ ਅਪਮਾਨ ਹੁੰਦਾ ਹੈ । ਇਸ ਤੋਂ ਇਲਾਵਾ ਪਲਾਸਟਿਕ ਦੇ ਬਣੇ ਹੋਏ ਕੌਮੀ ਝੰਡੇ ਵੀ ਵੱਦੇ ਪੱਧਰ ਤੇ ਲੋਕਾਂ ਵੱਲੋਂ ਵਰਤੇ ਜਾਂਦੇ ਹਨ ਅਤੇ ਸਮਾਗਮ ਤੋਂ ਬਾਦ ਇਹ ਸੜਕਾਂ ਅਤੇ ਗਰਾਊਂਡਾਂ ਤੇ ਖਿੱੱਲਰੇ ਪਏ ਹੋਏ ਮਿਲਦੇ ਹਨ ਜੋ ਕਿ ਕੌਮੀ ਝੰਡੇ ਦਾ ਅਪਮਾਨ ਹੈ । ਬੁਲਾਰੇ ਨੇ ਦੱੱਸਿਆ ਕਿ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱੱਖਦਿਆਂ ਅਤੇ ਹਾਈ ਕੋਰਟ ਬੰਬੇ ਵੱਲੋਂ ਜਾਰੀ ਹੁਕਮਾਂ ਦੇ ਮੱਦੇਨਜਰ ਪੰਜਾਬ ਸਰਕਾਰ ਨੇ ਰਾਜ ਵਿੱਚ ਪਲਾਸਟਿਕ ਦੇ ਕੌਮੀ ਝੰਡੇ ਬਨਾਉਣ ਅਤੇ ਇਨ੍ਹਾਂ ਦੇ ਭੰਡਾਰਨ/ ਵਿਕਰੀ ਅਤੇ ਵੰਡਣ ਉਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ

Facebook Comment
Project by : XtremeStudioz