Close
Menu

ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਹਨ 13 ਨਵੇਂ ਕਾਲਜ-ਸੁਰਜੀਤ ਸਿੰਘ ਰੱਖੜਾ

-- 04 October,2015

ਫ਼ਾਜ਼ਿਲਕਾ, 4 ਅਕਤੂਬਰ – ਪੰਜਾਬ ਸਰਕਾਰ ਸੂਬੇ ‘ਚ ਉੱਚ ਸਿੱਖਿਆ ਦਾ ਪੱਧਰ ਚੁੱਕਣ ਲਈ 13 ਨਵੇਂ ਕਾਲਜ ਸਥਾਪਿਤ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਲੜਕੀਆਂ ਲਈ ਵੀ ਵੱਖਰੇ ਕਾਲਜ ਖੋਲੇ ਜਾਣਗੇ, ਇਹ ਜਾਣਕਾਰੀ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਦੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਸਥਾਨਕ ਸਰਕਾਰੀ ਐਮ.ਆਰ. ਕਾਲਜ ਦੇ ਦੌਰੇ ਤੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ 48 ਸਰਕਾਰੀ ਕਾਲਜਾਂ ‘ਚ ਸਟਾਫ਼ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨੇ ਕਾਲਜਾਂ ‘ਚ ਸਟਾਫ਼ ਦੀ ਨਵੀਂ ਭਰਤੀ ‘ਤੇ ਕਿਹਾ ਕਿ ਹਾਈਕੋਰਟ ਦੇ ਸਟੇਅ ਹੋਣ ਕਾਰਨ ਭਰਤੀ ਦਾ ਕੰਮ ਬੰਦ ਪਿਆ ਹੈ ਜਦੋਂ ਹਾਈਕੋਰਟ ਦਾ ਫ਼ੈਸਲਾ ਆਵੇਗਾ ਉਦੋਂ ਸਰਕਾਰੀ ਅਧਿਆਪਕਾਂ ਦੀ ਭਰਤੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕਾਲਜਾਂ ਦੀ ਮੰਗ ਤੇ ਉਨ੍ਹਾਂ ਨੂੰ ਫ਼ੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੈੱਸਟ ਫੈਕਲਟੀ ਲੈਕਚਰਾਰਾਂ ਦੀ ਤਨਖ਼ਾਹ ‘ਚ ਹਰ ਸਾਲ 10 ਪ੍ਰਤੀਸ਼ਤ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਕਾਲਜਾਂ ਦੀ ਮੰਗ ‘ਤੇ ਸਰਕਾਰ ਉਨ੍ਹਾਂ ਨੂੰ ਲੋੜੀਂਦਾ ਚੀਜ਼ਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਕਾਲਜ ਪ੍ਰਬੰਧਕਾਂ ਵੱਲੋਂ ਕਾਲਜ ਦੇ ਸੁਧਾਰ ਲਈ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਜਿਸ ਨੂੰ ਪੂਰਾ ਕਰਦਿਆਂ 50 ਲੱਖ ਦਾ ਚੈੱਕ ਉਹ ਅੱਜ ਦੇ ਕੇ ਜਾ ਰਹੇ ਹਨ। ਜਦ ਇਹ ਪੈਸੇ ਖ਼ਰਚ ਲਏ ਜਾਣਗੇ ਤਾਂ ਅਗਲਾ 50 ਲੱਖ ਦਾ ਚੈੱਕ ਹੋਰ ਦੇ ਦਿੱਤਾ ਜਾਵੇਗਾ।

Facebook Comment
Project by : XtremeStudioz