Close
Menu

ਪੰਜਾਬ ਸਰਕਾਰ ਵੱਲੋਂ ਰਾਜ ਦੇ ਸਮੂੰਹ ਅਧਿਕਾਰੀਆਂ ਨੂੰ ਡਿਜੀਟਲ ਲਾਕਰ ਖਾਤਾ ਖੋਲ਼•ਣ ਦੇ ਨਿਰਦੇਸ਼

-- 01 July,2015

ਅਧਾਰ ਕਾਰਡ ਨਾਲ ਜੋੜੇ ਜਾਣਗੇ ਡਿਜੀਟਲ ਲਾਕਰ

ਚੰਡੀਗੜ• , 1 ਜੁਲਾਈ : ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਰਾਜ ਸਰਕਾਰ ਦੇ ਸਮੂੰਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਕੌਮੀ ਡਿਜੀਟਲ ਲਾਕਰ ਪ੍ਰਣਾਲੀ ਤਹਿਤ ਡਿਜੀਟਲ ਲਾਕਰ ਖੁਲਵਾਉਣ ਤਾਂ ਜੋ
ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਵਿੱਚ ਸਾਰੇ ਅਧਿਕਾਰੀਆਂ ਨੂੰ ਡਿਜੀਟਲ ਲਾਕਰ ਪ੍ਰਣਾਲੀ ਦਾ ਬਦਲ ਚੁਣ ਕੇ ਆਪਣਾ ਖਾਤਾ http://digilocker.gov.in,http://digitallocker.gov.in,  ਅਤੇ  http://elocker.gov.in, ਉਤੇ ਖੋਲ• ਸਕਦੇ ਹਨ ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜੀਟਲ ਲਾਕਰ ਆਪਣੇ ਨਿੱਜੀ ਦਸਤਾਵੇਜ ਸਾਭ ਕੇ ਰੱਖਣ ਦਾ ਇੱਕ ਢੁਕਵਾ ਤਰੀਕਾ ਹੈ ਜੋ ਕਿ ਹਰ ਨਾਗਰਿਕ ਦੇ ਅਧਾਰ ਨੰਬਰ ਨਾਲ ਜੁੜਿਆ ਹੋਇਆ ਹੈ ਅਤੇ ਜਿਸ ਨੂੰ ਈ ਦਸਤਾਵੇਜ ਅਤੇ ਵੱਖੋ ਵੱਖ ਵਿਭਾਗਾਂ ਦੁਆਰਾ ਜਾਰੀ ਈ ਦਸਤਾਵੇਜ ਦਾ ਯੁਨੀਫਾਰਮ ਰਿਸੋਰਸ ਆਈਡੈਂਟੀਫਾਇਰ ਲਿੰਕ ਸਾਭ ਕੇ ਰੱਖਣ ਲਈ ਵਰਤਿਆ ਜਾ ਸਕਦਾ ਹੈ ।
ਬੁਲਾਰੇ ਨੇ ਦੱਸਿਆ ਕਿ ਡਿਜੀਟਲ ਲਾਕਰ ਨਾਲ ਦਸਤਾਵੇਜ ਨੂੰ ਦਸਤੀ ਰੁਪ ਵਿੱਚ ਆਪਣੇ ਨਾਲ ਰੱਖਣ ਦੀ ਜਰੂਰਤ ਕਾਫੀ ਘੱਟ ਜਾਵੇਗੀ ਅਤੇ ਈ ਦਸਤਾਵੇਜ ਦੀ ਪ੍ਰਮਾਣਿਕਤਾ ਸਿੱਧ ਹੋ ਜਾਵੇਗੀ ।
ਬੁਲਾਰੇ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਸਰਕਾਰੀ ਵਿਭਾਗਾਂ ਅਤੇ ਏਜੰਸੀਆ ਉਤੇ ਕੰਮ ਦਾ ਬੋਝ ਘਟੇਗਾ ਅਤੇ ਸੇਵਾਵਾਂ ਲੈਣਾ ਸੁਖਾਲਾ ਹੋ ਜਾਵੇਗਾ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਡਿਜੀਟਲ ਲਾਕਰ ਖੋਲ਼•ਣ ਲਈ ਸਿਰਫ ਅਧਾਰ ਨੰਬਰ ਅਤੇ ਅਧਾਰ ਨੰਬਰ ਨਾਲ ਜੁੜੇ ਮੋਬਾਇਲ ਨੰਬਰ ਦੀ ਲੋੜ ਹੈ ।
ਡਿਜੀਟਲ ਲਾਕਰ ਪ੍ਰਣਾਲੀ ਦੇ ਫਾਇਦੇ ਗਿਣਾਉਦਿਆ ਬੁਲਾਰੇ ਨੇ ਦੱਸਿਆ ਕਿ ਦਸਤੀ ਰੂਪ ਵਿੱਚ ਦਸਤਾਵੇਜਾਂ ਦੀ ਨਕਲਾਂ ਜਮ•ਾ ਕਰਵਾਉੇਣ ਅਤੇ ਦਸਤਾਵੇਜਾਂ ਦੀ ਪ੍ਰਮਾਣਿਕਤਾ ਦੀ ਜਾਚ ਕਰਨ ਵਿੱਚ ਆਉਦੀ ਮੁਸ਼ਕਿਲ ਨੂੰ ਇਹ ਫਰਣਾਲੀ ਅਸਾਨ ਬਨਾ ਦੇਵੇਗੀ ।
ਬੁਲਾਰੇ ਅਨੁਸਾਰ ਇਸ ਪ੍ਰਣਾਲੀ ਨਾਲ ਦਸਤਾਵੇਜਾਂ ਦੇ ਈ ਦਸਤਖਤ ਸੰਭਵ ਹੋ ਸਕਣਗੇ ਅਤੇ ਆਨ ਲਾਈਨ ਤੇ ਇਲ਼ੈਕਟ੍ਰਨਿਕ ਰੂਪ ਵਿੱਚ ਉਪਲੰਬਧ ਹੋ ਸਕਣਗੇ।
ਇਸ ਪ੍ਰਣਾਲੀ ਨਾਲ ਫਰਜੀ ਦਸਤਾਵੇਜਾਂ ਦੇ ਇਸਤੇਮਾਲ ਨੂੰ ਠੱਲ• ਪਵੇਗੀ ਅਤੇ ਇਸ ਪ੍ਰਣਾਲੀ ਸਦਕੇ ਨਾਗਰਿਕ ਆਪਣੀ ਜਾਣਕਾਰੀ ਤੱਕ ਨਿਰਵਿਘਨ ਪਹੂੰਚ ਕਰ ਸਕਣਗੇ।

Facebook Comment
Project by : XtremeStudioz