Close
Menu

ਪੰਜਾਬ ਸਰਕਾਰ ਸੂਬੇ ਦੀ ਸਨਅਤ ਨੂੰ ਹਰ ਸਹੂਲਤ ਦੇਣ ਅਤੇ ਬੁਲੰਦੀਆਂ ‘ਤੇ ਲਿਜਾਣ ਲਈ ਵਚਨਬੱਧ – ਮਿੱਤਲ

-- 21 December,2013

M_Id_305723_cityਲੁਧਿਆਣਾ,21 ਦਸੰਬਰ (ਦੇਸ ਪ੍ਰਦੇਸ ਟਾਈਮਜ਼)-”ਪੰਜਾਬ ਸਰਕਾਰ ਸੂਬੇ ਦੀ ਸਨਅਤ ਨੂੰ ਹਰ ਸਹੂਲਤ ਦੇਣ ਅਤੇ ਬੁਲੰਦੀਆਂ ‘ਤੇ ਲਿਜਾਣ ਲਈ ਵਚਨਬੱਧ ਹੈ। ਜਿੱਥੇ ਸਰਕਾਰ ਵੱਲੋਂ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਕਰਨ ਲਈ ਨਵੀਂਆਂ ਸਨਅਤਾਂ ਨੂੰ ਸੂਬੇ ਵਿੱਚ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਉਥੇ ਪੁਰਾਣੀਆਂ ਸਨਅਤਾਂ ਨੂੰ ਸੰਭਾਲਣ ਲਈ ਵੀ ਯਤਨ ਕੀਤੇ ਜਾ ਰਹੇ ਹਨ।” ਇਹ ਵਿਚਾਰ ਪੰਜਾਬ ਦੇ ਸਨਅਤਾਂ, ਤਕਨੀਕੀ ਸਿੱਖਿਆ ਤੇ ਸਿਖਲਾਈ ਵਿਭਾਗਾਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਸਥਾਨਕ ਗਲਾਡਾ ਮੈਦਾਨ ਵਿੱਚ ਮਸ਼ੀਨ ਟੂਲਜ਼ ਅਤੇ ਮੈਨੂਫੈਕਚਰਿੰਗ ਵੱਲੋਂ ਲਗਾਈ ਗਈ ‘ਇੰਜੀਨੀਅਰਿੰਗ ਐਕਸਪੋ’ ਵਿੱਚ ਸ਼ਿਰਕਤ ਕਰਨ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਸ੍ਰੀ ਮਿੱਤਲ ਨੇ ਪੰਜਾਬ ਸਰਕਾਰ ਵੱਲੋਂ ਸਨਅਤਾਂ ਦੇ ਵਿਕਾਸ ਨੂੰ ਮੁੱਖ ਰੱਖਕੇ ਲਾਗੂ ਕੀਤੀ ‘ਸਨਅਤੀ ਨੀਤੀ’ ਦਾ ਵੇਰਵੇ ਸਹਿਤ ਵਰਨਣ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਸੂਬੇ ਦੀ ਸਨਅਤ ਨੂੰ ਹਰ ਸਹੂਲਤ ਦੇਣ ਅਤੇ ਬੁਲੰਦੀਆਂ ‘ਤੇ ਲਿਜਾਣ ਲਈ ਵਚਨਬੱਧ ਹੈ। ਇਸ ਲਈ ਜਿੱਥੇ ਸਰਕਾਰ ਵੱਲੋਂ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਕਰਨ ਲਈ ਨਵੀਂਆਂ ਸਨਅਤਾਂ ਨੂੰ ਸੂਬੇ ਵਿੱਚ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਉਥੇ ਪੁਰਾਣੀਆਂ ਸਨਅਤਾਂ ਨੂੰ ਸੰਭਾਲਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਪ੍ਰਦਰਸ਼ਨੀ ਦੀ ਪ੍ਰਸੰਸਾ ਕਰਦਿਆਂ ਐਲਾਨ ਕੀਤਾ ਕਿ ਅਗਲੇ ਸਾਲ ਦੀ ਪ੍ਰਦਰਸ਼ਨੀ ਤੋਂ ਪਹਿਲਾਂ-ਪਹਿਲਾਂ ਇਸ ਲਈ ਇੱਕ ਵਿਸ਼ੇਸ਼ ਪੱਕਾ ਪ੍ਰਦਰਸ਼ਨੀ ਮੈਦਾਨ (ਐਗਜ਼ੀਬਿਸ਼ਨ ਸੈਂਟਰ) ਪ੍ਰਦਾਨ ਕਰ ਦਿੱਤਾ ਜਾਵੇਗਾ। ਇਸ ਲਈ ਪੰਜਾਬ ਸਰਕਾਰ ਵੱਲੋਂ 6.5 ਏਕੜ ਜਗ•ਾ ਦਿੱਤੀ ਜਾਵੇਗੀ।
ਉਨ•ਾਂ ਭਾਰਤ ਨੂੰ ਤਕਨਾਲੋਜੀ ਦੇ ਖੇਤਰ ਵਿੱਚ ਸਭ ਤੋਂ ਮੋਹਰੀ ਹੋਣ ਦਾ ਦਰਜਾ ਦਿੰਦਿਆਂ ਦੱਸਿਆ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਸਾਰੀ ਦੁਨੀਆਂ ਨੂੰ ਕਿਰਤ ਦਾ ਸਿਧਾਂਤ ਦਿੱਤਾ, ਜਿਸ ਨੂੰ 17ਵੀਂ ਸਦੀ ਵਿੱਚ ਸਾਰੀ ਦੁਨੀਆਂ ਨੂੰ ਅਪਨਾਉਣਾ ਪਿਆ। ਪੰਜਾਬ ਸਰਕਾਰ ਸੂਬੇ ਦੀਆਂ ਸਨਅਤਾਂ ਨੂੰ ਸੁੰਗੜਨ ਤੋਂ ਬਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ, ਜਿਸ ਮਨਸ਼ਾ ਲਈ ਕਰਾਇਆ ਗਿਆ ‘ਪੰਜਾਬ ਨਿਵੇਸ਼ ਸੰਮੇਲਨ’ ਬਹੁਤ ਕਾਮਯਾਬ ਰਿਹਾ। ਇਸ ਸੰਮੇਲਨ ਵਿੱਚ ਦੇਸ਼ ਵਿਦੇਸ਼ ਦੇ ਉੱਘੇ ਸਨਅਤਕਾਰਾਂ ਨੇ ਭਾਗ ਹੀ ਨਹੀਂ ਲਿਆ, ਸਗੋਂ 67 ਹਜ਼ਾਰ ਕਰੋੜ ਰੁਪਏ ਦੇ ਸਮਝੌਤੇ ਵੀ ਸਹੀਬੱਧ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਨਅਤ ਨੀਤੀ ਹਰ ਵਰਗ ਦੇ ਸਨਅਤਕਾਰਾਂ ਦੇ ਪੱਖ ਦੀ ਨੀਤੀ ਹੈ। ਹੁਣ ਕੋਈ ਸਨਅਤ ਲਗਾਉਣ ਲਈ ਦਫ਼ਤਰਾਂ ਵਿੱਚ ਘੁੰਮਣ ਦੀ ਲੋੜ ਨਹੀਂ ਸਗੋਂ ਸਾਰੀਆਂ ਕਾਗਜ਼ੀ ਕਾਰਵਾਈਆਂ ਇੱਕੋ ਦਫ਼ਤਰ ਵਿੱਚ ਹੀ ਪੂਰੀਆਂ ਕਰ ਲਈਆਂ ਜਾਇਆ ਕਰਨਗੀਆਂ।
ਇਸ ਤੋਂ ਪਹਿਲਾਂ ਸੰਸਥਾ ਵੱਲੋਂ ਸ੍ਰ. ਮਨਜੀਤ ਸਿੰਘ ਮਠਾੜੂ ਨੇ ਸ੍ਰੀ ਮਿੱਤਲ ਅਤੇ ਹੋਰ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ ਅਤੇ ਇਸ ਪ੍ਰਦਰਸ਼ਨੀ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 14 ਰਾਜਾਂ ਤੋਂ 275 ਤੋਂ ਵਧੇਰੇ ਉੱਦਮੀ ਪਹੁੰਚੇ ਹਨ। ਉਨ•ਾਂ ਕਿਹਾ ਕਿ ਇਸ ਪ੍ਰਦਰਸ਼ਨੀ ਨਾਲ ਉਨ•ਾਂ ਨੇ ਲੁਧਿਆਣਾ ਦੇ ਵਿਰਸੇ ਨੂੰ ਸੰਭਾਲਣ ਦਾ ਯਤਨ ਕੀਤਾ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੀ ਸ਼ਕਤੀ ਸ਼ਰਮਾ ਚੇਅਰਮੈਨ ਪੀ. ਐੱਸ. ਆਈ. ਈ. ਸੀ. , ਸ੍ਰੀ ਸੰਦੀਪ ਖੋਸਲਾ, ਸ੍ਰੀ ਦੀਪਕ ਬੁਲਾਨੀ, ਸ੍ਰ. ਸੁਖਦਿਆਲ ਸਿੰਘ, ਸ੍ਰ. ਸੁਖਪਾਲ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਸਥਾ ਦੀ ਇੱਕ ਡਾਇਰੈਕਟਰੀ ਵੀ ਰਿਲੀਜ਼ ਕੀਤੀ ਗਈ। ਬਾਅਦ ਵਿੱਚ ਸ੍ਰੀ ਮਿੱਤਲ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੇ ਸਾਰੀ ਪ੍ਰਦਰਸ਼ਨੀ ਨੂੰ ਬੜੇ ਗਹੁ ਨਾਲ ਵੇਖਿਆ।

Facebook Comment
Project by : XtremeStudioz