Close
Menu

ਪੰਜਾਬ ਸਰਕਾਵਰ ਵਲੋ’ ਨਸ਼ਾ ਰਹਿਤ ਪਿੰਡਾਂ ਨੂੰ ਕੀਤਾ ਜਾਵੇਗਾ ਸਨਮਾਨਿਤ-ਮਲੂਕਾ

-- 11 April,2015

* ਨਸ਼ਾ ਰਹਿਤ ਪਿੰਡਾਂ ਨੂੰ ਮਾਡਲ ਪਿੰਡ ਵੀ ਵਿਕਸਤ ਕੀਤਾ ਜਾਵੇਗਾ

ਚੰਡੀਗੜ੍ਹ, ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਹੋ ਉਸਾਰੂ ਕਦਮ ਚੁਕਦਿਆਂ ਸੂਬੇ ਭਰ ਵਿੱਚ ਨਸ਼ਾ ਰਹਿਤ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਅਤੇ ਸੁਬਾ ਪੱਧਰ’ਤੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇ’ਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਸਰਕਾਰ ਸੂਬੇ ਭਰ ਵਿੱਚ ਹਰ ਤਰਾਂ੍ਹ ਦੇ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਰਹਿਤ ਪਿੰਡਾਂ ਨੂੰ ਮਾਡਲ ਪਿੰਡ ਵਜੋ’ ਅਪਣਾਏਗੀ ਅਤੇ 26 ਜਨਵਰੀ ਜਾਂ 15 ਅਗਸਤ ਮੌਕੇ ਸਨਮਾਨਿਤ ਕਰੇਗੀ।
ਉਨਾਂ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿਚਲੇ ਨੌਜਵਾਨਾਂ ਨੂੰ ਨਸ਼ਿਆਂ ਤੋ’ ਬਚਾਉਣ ਤੇ ਨਸ਼ਿਆਂ ਤੋ’ ਹਟਾਉਣ ਲਈ ਇਹ ਉਪਯੋਗੀ ਕਦਮ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਨਸ਼ਾ ਰਹਿਤ ਪਿੰਡਾਂ ਨੂੰ ਮਾਡਲ ਪਿੰਡ ਵਜੋ’ ਅਪਣਾਉਣ ਨਾਲ ਸਬੰਧਤ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਵਿਕਾਸ ਦੀ ਇੱਕ ਨਵੀ’ ਸ਼ੁਰੂਆਤ ਹੋਵੇਗੀ।
ਸ. ਮਲੂਕਾ ਨੇ ਸੂਬੇ ਭਰ ਨੂੰ ਨਸ਼ਾ ਰਹਿਤ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਨਸ਼ਿਆਂ ਤੋ’ ਦੂਰ ਰਹਿਣਾ ਪਵੇਗਾ ਤਾਂ ਹੀ ਇੱਕ ਰਾਜ ਜਾਂ ਦੇਸ਼ ਤਰੱਕੀ ਕਰ ਸਕਦਾ ਹੈ।

Facebook Comment
Project by : XtremeStudioz