Close
Menu

ਪੰਜਾਬ ਸਿੱਖਿਆ ਦੇ ਮਾਮਲੇ ‘ਚ ਪੂਰੇ ਭਾਰਤ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ : ਮਲੂਕਾ

-- 20 September,2013

sikander-singh-maluka

ਕੈਨੇਡਾ – 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਾਡੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਅਤੇ ਹੁਣ ਪੰਜ ਸਾਲਾ ਵਿਚ ਸਿੱਖਿਆ ਪ੍ਰਤੀ ਅਜਿਹੀਆਂ ਮੱਲਾ ਮਾਰੀਆਂ ਹਨ ਤੇ ਹੋਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਕੋਸਿਸ ਕੀਤੀ ਜਾ ਰਹੀ ਹੈ ਜਿੰਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਹੁਣ ਪਹਿਲਾਂ ਵਾਲੀ ਨਹੀਂ ਰਹੀ ਸਗੋਂ ਲੋਕ ਹੁਣ ਮਹਿੰਗੇ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਿਚ ਰੁਚੀ ਵਿਖਾਉਣ ਲੱਗੇ ਹਨ। ਇਹ ਵਿਚਾਰ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇੱਕ ਬੈਕਿੰਟ ਹਾਲ ਵਿੱਚ ਕੈਨੇਡਾ ਵਿਖੇ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੂੰ ਮਿਲ ਕਿ ਦੁੱਖ ਤਕਲੀਫਾਂ ਸੁਨਣ ਸਮੇਂ ਕਹੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਹਰ ਵਿਅਕਤੀ ਦੂਜੇ ਰਾਜਾਂ ਦੇ ਮਕਾਬਲੇ ਬਹੁਤ ਵਧੀਆ ਜ਼ਿੰਦਗੀ ਜੀਅ ਰਿਹਾ ਹੈ ਤੇ ਕੁਝ ਸ਼ਰਾਰਤੀ ਲੋਕਾਂ ਵਲੋਂ ਸਾਡੀ ਸਰਕਾਰ ‘ਤੇ ਘੁੱਗ ਵਸਦੇ ਪੰਜਾਬ ਨੂੰ ਦਬੰਨਾਂ ਵਜਾ ਹੀ ਬਦਨਾਮ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਹਲਾਤਾਂ ਨੂੰ ਲੈ ਕਿ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿੰਨਾਂ ਬਾਰੇ ਇੱਥੇ ਸੂਨਣ ‘ਤੇ ਸ਼ਰਮ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਦੌਰਾਨ ਬਹੁਤ ਸਾਰੇ ਲੋਕ ਪੰਜਾਬ ਵਿਚ ਆਪਣਾ ਕਾਰੋਬਾਰ ਕਰਨ ਲਈ ਤਿਆਰ ਬੈਠੇ ਹਨ ਤੇ ਅਸੀਂ ਵੀ ਉਨ੍ਹਾਂ ਲੋਕਾਂ ਦੀ ਪੂਰੀ ਮਦਦ ਕਰਨ ਲਈ ਤਿਆਰ ਹਾਂ। ਇਸ ਸਮੇਂ ਸੱਭਿਆਚਾਰ ਮੰਤਰੀ ਸਰਵਨ ਸਿੰਘ ਫਿਲੌਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ ਰਾਜ ਵਿਚ ਹਵਾਈ ਅੱਡੇ ਜਿੰਨਾਂ ਵਿਚ ਮੋਹਾਲੀ, ਲੁਧਿਆਣਾ, ਬਠਿੰਡਾ ਆਦਿ ਦਾ ਕੰਮ ਲੱਗਭੱਗ ਮੁਕੰਮਲ ਕਰ ਲਿਆ ਹੈ ਪਰ ਕੇਂਦਰ ਸਰਕਾਰ ਉਸ ਦੀ ਮਨਜ਼ੂਰੀ ਨਹੀਂ ਦੇ ਰਹੀ ਜਿਸ ਕਰਕੇ ਅਸੀਂ ਅੱਗੇ ਹੋਰ ਕੰਮ ਕਰਨ ਲਈ ਮਜ਼ਬੂਰ ਹਾਂ।
ਇਸ ਮੌਕੇ ਚਰਨ ਜੀਤ ਸਿੰਘ ਮਲੂਕਾ, ਜੁਗਿੰਦਰ ਬਾਸੀ ਗਾਉਦਾ ਪੰਜਾਬ, ਅਮਰ ਸਿੰਘ ਭੁੱਲਰ, ਰਾਜਿੰਦਰ ਸੈਣੀ ਪ੍ਰਵਾਸੀ, ਮੱਖਣ ਬਰਾੜ ਗੀਤਕਾਰ, ਕਨਵਰ ਬਰਾੜ ਬਰੋਕਰ, ਰੱਬੂ ਢੱਲਾ, ਸੁਖਦੇਵ ਲੀਡਰ, ਪੰਮਾ ਦਿਉਲ,ਅਮਰਜੀਤ ਸਿੰਘ ਸਮਰਾ, ਪਾਉਲ ਕਲਾਰ ਆਦਿ
ਹਾਜ਼ਰ ਸਨ।

Facebook Comment
Project by : XtremeStudioz