Close
Menu

‘ਪੰਜੇ’ ਅਤੇ ‘ਹਲ’ ਨੇ ਮੋਦੀ ਦਾ ਰਾਹ ਡੱਕਿਅਾ

-- 21 September,2015

ਨਵੀਂ ਦਿੱਲੀ, ਮੋਦੀ ਸਰਕਾਰ ਵੱਲੋਂ ਰਾਜਾਂ ਨੂੰ ਅਾਪਣਾ-ਅਾਪਣਾ ਭੂਮੀ ਗ੍ਰਹਿਣ ਬਿੱਲ ਤਿਅਾਰ ਕਰਨ ਦੇ ਦਿੱਤੇ ਗੲੇ ਅਖ਼ਤਿਅਾਰ ਤੋਂ ਬਾਅਦ ਕਾਂਗਰਸ ਨੇ ਹੁਣ ਕਿਸਾਨਾਂ ਦੇ ਹੱਕ ’ਚ ਅਾਵਾਜ਼ ਬੁਲੰਦ ਕਰਨ ਲੲੀ ਰਾਜਾਂ ’ਚ ਸੰਘਰਸ਼ ਵਿੱਢਣ ਦਾ ਬਿਗੁਲ ਵਜਾ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ ਨੇ ਕਿਹਾ ਹੈ ਕਿ ਭੂਮੀ ਗ੍ਰਹਿਣ ਦੇ ਮੁੱਦੇ ’ਤੇ ਅਜੇ ਜੰਗ ਮੁੱਕੀ ਨਹੀਂ ਹੈ ਅਤੇ ੲਿਹ ਹੁਣ ਦਿੱਲੀ ਤੋਂ ਰਾਜਾਂ ’ਚ ਤਬਦੀਲ ਹੋੲੇਗੀ। ਰਾਮਲੀਲਾ ਮੈਦਾਨ ’ਚ ਕਿਸਾਨ ਸਨਮਾਨ ਰੈਲੀ ਨੂੰ ਸੰਬੋਧਨ ਕਰਦਿਅਾਂ ਕਾਂਗਰਸ ੳੁਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ੲਿਨ ੲਿੰਡੀਅਾ’ ੍ਰੋਗਰਾਮ ਦਾ ਮਜ਼ਾਕ ੳੁਡਾੲਿਅਾ ਅਤੇ ਕਿਹਾ ਕਿ ੲਿਹ ‘ਟੇਕ ੲਿਨ ੲਿੰਡੀਅਾ’ ਮੁਹਿੰਮ ਹੈ ਜਿਸ ਨਾਲ ਕਿਸਾਨਾਂ ਤੋਂ ਕੌਡੀਅਾਂ ਦੇ ਭਾਅ ਜ਼ਮੀਨ ਲੈ ਕੇ ਸ੍ਰੀ ਮੋਦੀ ਅਾਪਣੇ ਦੋ-ਤਿੰਨ ਮਿੱਤਰਾਂ ’ਚ ਵੰਡ ਦੇਣਗੇ। ਸੋਨੀਅਾ ਅਤੇ ਰਾਹੁਲ ਗਾਂਧੀ ਨੇ ਅਾਪਣੇ ਸੰਬੋਧਨ ’ਚ ਕਿਸਾਨਾਂ ਨੂੰ ਅੰਨਦਾਤਾ ਅਤੇ ਭਾਗਿਅਾ ਵਿਧਾਤਾ ਕਰਾਰ ਦਿੰਦਿਅਾਂ ਅਹਿਦ ਲਿਅਾ ਕਿ ੳੁਹ ਸਰਕਾਰ ਵੱਲੋਂ ਭੂਮੀ ਗ੍ਰਹਿਣ ਬਿੱਲ ਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਦਾ ਡੱਟ ਕੇ ਸਾਹਮਣਾ ਕਰਨਗੇ। ਵਿਕਾਸ ਦੀ ਰਾਹ ’ਚ ਅਡ਼ਿੱਕੇ ਡਾਹੁਣ ਲੲੀ ਸ੍ਰੀ ਮੋਦੀ ਨੂੰ ਜ਼ਿੰਮੇਵਾਰ ਠਹਿਰਾੳੁਂਦਿਅਾਂ ੳੁਨ੍ਹਾਂ ਅੈਲਾਨ ਕੀਤਾ ਕਿ ਜਨ ਵਿਰੋਧੀ ਨੀਤੀਅਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾੲੇਗਾ। ਸ੍ਰੀਮਤੀ ਗਾਂਧੀ ਨੇ ਕਿਹਾ,‘‘ਜੇਕਰ ਵਿਕਾਸ ਦਾ ਮਤਲਬ ਕੁਝ ਲੋਕਾਂ ਨੂੰ ਲਾਹਾ ਦੇਣਾ ਹੈ ਤਾਂ ਅਸੀਂ ਅਜਿਹੇ ਵਿਕਾਸ ’ਚ ਰੋਡ਼ੇ ਪਾਵਾਂਗੇ। ਅੈਨਡੀੲੇ ਸਰਕਾਰ ਦੀਅਾਂ ਨਾਕਾਮੀਅਾਂ ਨੂੰ ਛਿਪਾੳੁਣ ਲੲੀ ਸ੍ਰੀ ਮੋਦੀ ਕਾਂਗਰਸ ਨੂੰ ਵਿਕਾਸ ਵਿਰੋਧੀ ਦੱਸ ਰਹੇ ਹਨ।’’ ੳੁਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੋਸ ਵਿਖਾਵਿਅਾਂ ਨੂੰ ਅਣਗੌਲਿਅਾਂ ਕੀਤਾ ਪਰ ‘ਪੰਜੇ’ (ਕਾਂਗਰਸ ਦਾ ਚੋਣ ਨਿਸ਼ਾਨ) ਅਤੇ ‘ਹਲ’ (ਕਿਸਾਨ) ਦੇ ੲਿਕੱਠੇ ਅਾੳੁਣ ਨਾਲ ੳੁਹ ਝੁਕਣ ਲੲੀ ਮਜਬੂਰ ਹੋ ਗੲੇ।

ਸ੍ਰੀ ਰਾਹੁਲ ਗਾਂਧੀ ਨੇ ਕਿਹਾ,‘‘ੲਿਹ ਸਿਰਫ਼ ਜ਼ਮੀਨ ਦੀ ਨਹੀਂ ਕਿਸਾਨਾਂ ਦੇ ਮਾਣ ਸਨਮਾਨ ਦੀ ਜੰਗ ਹੈ ਕਿੳੁਂਕਿ ੳੁਹ ਜ਼ਮੀਨ ਨੂੰ ਮਾਂ ਸਰੂਪ ਮੰਨਦੇ ਹਨ। ਮੋਦੀ ਜੀ ’ਤੇ ਕਦੇ ਭਰੋਸਾ ਨਾ ਕਰਨਾ ਕਿੳੁਂਕਿ ਜੋ ੳੁਹ ਸੋਚਦੇ ਹਨ, ੳੁਹ ਕਹਿੰਦੇ ਨਹੀਂ।’’ ੳੁਨ੍ਹਾਂ ਕਿਹਾ ਕਿ ਕਾਂਗਰਸ ਦੇ 44 ਸੰਸਦ ਮੈਂਬਰ ਕਿਸਾਨਾਂ ਦੀ ਸਹਾੲਿਤਾ ਨਾਲ ਸਰਕਾਰ ਦੇ ਫ਼ੈਸਲੇ ਨੂੰ ਬਦਲਣ ’ਚ ਕਾਮਯਾਬ ਰਹੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਅਾਂ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ੳੁਨ੍ਹਾਂ ਕਿਹਾ ਕਿ ਯੂਪੀੲੇ ਸਰਕਾਰ ਵੱਲੋਂ ਪਾਸ ਕੀਤੇ ਗੲੇ ਭੂਮੀ ਗ੍ਰਹਿਣ ਬਿੱਲ ਨੂੰ ਕਮਜ਼ੋਰ ਕਰਨ ਦੀਅਾਂ ਕੋਸ਼ਿਸ਼ਾਂ ਨਾਕਾਮ ਹੋ ਗੲੀਅਾਂ।

Facebook Comment
Project by : XtremeStudioz