Close
Menu

ਪੰਜ ਸਾਲ ਤੋਂ ਵਧੇਰੇ ਸਮੇਂ ਤੋਂ ਬਾਹਰ ਰਹਿ ਰਹੇ ਕੈਨੇਡੀਅਨ ਹੁਣ ਨਹੀਂ ਪਾ ਸਕਣਗੇ ਵੋਟ

-- 22 July,2015

ਟੋਰਾਂਟੋ : ਓਂਟਾਰੀਓ ਦੀ ਸਰਵ ਉੱਚ ਅਦਾਲਤ ਵੱਲੋਂ ਇਹ ਫ਼ੈਸਲਾ ਸੁਣਾਇਆ ਗਿਆ ਹੈ ਕਿ ਜੋ ਕੈਨੇਡੀਅਨ ਲੰਮੇ ਸਮੇਂ ਤੋਂ ਕੈਨੇਡਾ ਤੋਂ ਬਾਹਰ ਵਿਦੇਸ਼ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਫ਼ੈਡਰਲ ਚੋਣਾਂ ਵਿਚ ਵੋਟ ਪਾਉਣ ਦਾ ਹੱਕ ਨਹੀਂ ਦਿੱਤਾ ਜਾਵੇਗਾ। ਇਹ ਫ਼ੈਸਲਾ ਇਕ ਸੰਗਠਨ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਸੁਣਾਇਆ ਗਿਆ ਹੈ।

ਇਸ ਫ਼ੈਸਲੇ ਤੋਂ ਬਾਅਦ ਹੁਣ ਇਕ ਮਿਲੀਅਨ ਨਾਲੋਂ ਵੀ ਵਧੇਰੇ ਕੈਨੇਡੀਅਨਜ਼, ਜੋ ਪਿਛਲੇ ਪੰਜ ਸਾਲਾਂ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਹਨ, ਉਹ ਹੁਣ ਤੋਂ ਵੋਟ ਪਾਉਣ ਦਾ ਹੱਕ ਨਹੀਂ ਰੱਖਣਗੇ। ਸਰਕਾਰ ਵੱਲੋਂ ਇਹ ਪੱਖ ਰੱਖਿਆ ਗਿਆ ਸੀ ਕਿ ਵਿਦੇਸ਼ਾਂ ਵਿਚ ਰਹਿ ਰਹੇ ਕੈਨੇਡੀਅਨਜ਼ ਸ ਵੋਟ ਪਾਉਣ ਦਾ ਹੱਕ ਦੇਣ ਨਾਲ ਦੇਸ਼ ਵਿਚ ਰਹੇ ਰਹੇ ਨਾਗਰਿਕਾਂ ਨਾਲ ਧੱਕਾ ਹੋ ਰਿਹਾ ਸੀ।

ਇਸ ਫ਼ੈਸਲੇ ਦੇ ਵਿਰੋਧ ਵਿਚ ਅਮਰੀਕਾ ਵਿਚ ਰਹਿ ਰਹੇ ਦੋ ਕੈਨੇਡੀਅਨਜ਼ ਵੱਲੋਂ ਆਪਣੀ ਦਲੀਲ ਰੱਖੀ ਗਈ ਸੀ ਕਿ ਪਿਛਲੇ ਸਮੇਂ ਦੌਰਾਨ ਦੇਸ਼ ਵਿਚ ਨਾ ਰਹਿ ਕੇ ਵੀ ਉਨ੍ਹਾਂ ਵੱਲੋਂ ਦੇਸ਼ ਨਾਲ ਇਕ ਮਜ਼ਬੂਤ ਰਿਸ਼ਤਾ ਕਾਇਮ ਰੱਖਿਆ ਗਿਆ ਹੈ।

ਪਰ ਅਖ਼ੀਰ ਫ਼ੈਸਲਾ ਸਰਕਾਰ ਦੇ ਪੱਖ ਵਿਚ ਰੱਖਦਿਆਂ ਵਿਦੇਸ਼ੀ ਕੈਨੇਡੀਅਨਜ਼ ਨੂੰ ਹੁਣ ਵੋਟਿੰਗ ਦੇ ਹੱਕਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ।

Facebook Comment
Project by : XtremeStudioz