Close
Menu

ਪੱਕੇ ਤੌਰ ‘ਤੇ ਆਸਟ੍ਰੇਲੀਆ ਜਾਣਾ ਹੋਵੇਗਾ ਸੌਖਾ

-- 01 July,2015

ਸਿਡਨੀ-ਆਸਟ੍ਰੇਲੀਅਨ ਸਰਕਾਰ ਆਸਟ੍ਰੇਲੀਆ ਵਿਚ ਪੱਕੀ ਨਾਗਰਿਕਤਾ ਲੈਣ ਲਈ ਕਾਨੂੰਨ ਵਿਚ ਭਾਰੀ ਤਬਦੀਲੀ ਕਰਨ ਜਾ ਰਹੀ ਹੈ। ਇਸ ਕਾਨੂੰਨ ਤਹਿਤ 60 ਹਜ਼ਾਰ ਡਾਲਰ ਵਿਚ ਕੋਈ ਵੀ ਆਸਟ੍ਰੇਲੀਅਨ ਨਾਗਰਿਕਤਾ ਲੈ ਸਕੇਗਾ। ਸਿਡਨੀ ਦੇ ਕਾਨੂੰਨੀ ਸਲਾਹਕਾਰ ਹਰਜਿੰਦਰ ਚੌਹਾਨ ਅਤੇ ਸੁਖਜਿੰਦਰ ਸਿੰਘ ਨੇ ਅੱਜ ਇਸ ਕਾਨੂੰਨ ਪ੍ਰਤੀ ਪੂਰਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਰਾਸ਼ੀ ਵਿਚ ਤਕਰੀਬਨ 30 ਲੱਖ ਰੁਪਏ ਦਾ ਭੁਗਤਾਨ ਕਰਕੇ ਕੋਈ ਵੀ ਸਿਟੀਜ਼ਨਸ਼ਿਪ ਪ੍ਰਾਪਤ ਕਰ ਸਕੇਗਾ। ਇਸ ਪ੍ਰਤੀ ਅਹਿਮ ਰਿਪੋਰਟ ਪ੍ਰੋਡੈਕਟਵਿਟੀ ਕਮਿਸ਼ਨ ਇਸ ਦਸੰਬਰ ਵਿਚ ਦੇਣਗੇ ਅਤੇ ਇਸ ਕਾਨੂੰਨ ਦੇ ਪਾਸ ਹੋਣ ਦੀ ਸ਼ਰਤ ‘ਚ 2016 ਦੇ ਮਾਰਚ ਅਪ੍ਰੈਲ ਵਿਚ ਅਰਜ਼ੀਆਂ ਭਰਨੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸ੍ਰੀ ਚੌਹਾਨ ਨੇ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਪੈਸੇ ਨਾ ਹੋਣ ਦੀ ਸੂਰਤ ਵਿਚ ਲੋਨ ਲੈਣ ਦੀ ਮਨਜ਼ੂਰੀ ਵੀ ਦੇ ਰਹੀ ਹੈ, ਜਿਹੜਾ ਲੋਨ ਇਥੇ ਪਹੁੰਚ ਕੇ ਹੌਲੀ-ਹੌਲੀ ਕੰਮ ਕਰਕੇ ਚੁਕਾਇਆ ਜਾ ਸਕਦਾ ਹੈ। ਇਥੋਂ ਲਈ ਅਰਜ਼ੀ ਭਰਨ ਵਾਲੇ ਲਈ ਸਿਹਤ ਅਤੇ ਸਕਿਉਰਿਟੀ ਚੈੱਕ ਕਰਨੀ ਲਾਜ਼ਮੀ ਹੋਵੇਗੀ। ਹੋਰ ਕਿਸੇ ਪ੍ਰਕਾਰ ਦੀ ਕੋਈ ਵੀ ਸ਼ਰਤ ਅਜੇ ਸਰਕਾਰ ਵੱਲੋਂ ਨਹੀਂ ਰੱਖੀ ਗਈ। ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਕਿਸ਼ਤੀਆਂ ਰਾਹੀਂ ਆਸਟ੍ਰੇਲੀਆ ਆਉਣ ਵਾਲੇ ਲੋਕ ਬੰਦ ਹੋ ਜਾਣਗੇ। ਆਸਟ੍ਰੇਲੀਆ ਦੀ ਨਾਗਰਿਕਤਾ ਲੈਣ ਦਾ ਇਹ ਸਭ ਤੋਂ ਸਸਤਾ ਤਰੀਕਾ ਹੋਵੇਗਾ ਅਤੇ ਆਈਲੈਟਸ ਤੋਂ ਵੀ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ। ਇਥੇ ਵਰਨਣਯੋਗ ਹੈ ਕਿ ਇਸ ਕੈਟਾਗਰੀ ਵਿਚ ਆਉਣ ਵਾਲਿਆਂ ਨੂੰ ਕੋਈ ਵੀ ਸੈਂਟਰ ਲਿੰਕ ਜਾਂ ਮੈਡੀ ਕੇਅਰ ਵਰਗੇ ਲਾਭ ਨਹੀਂ ਮਿਲਣਗੇ।

Facebook Comment
Project by : XtremeStudioz