Close
Menu

ਪੱਛਮੀ-ਉੱਤਰੀ ਪਾਕਿਸਤਾਨ ‘ਚ ਫੌਜੀ ਮੁਹਿੰਮ ਵਿਚ 100 ਤੋਂ ਵੱਧ ਲੋਕਾਂ ਦੀ ਮੌਤ

-- 04 September,2013

ਇਸਲਾਮਾਬਾਦ-4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਦੇ ਖੈਬਰ ਕਬਾਇਲੀ ਇਲਾਕੇ ਵਿਚ ਚਲਾਈ ਜਾ ਰਹੀ ਫੌਜੀ ਮੁਹਿੰਮ ‘ਚ 100 ਤੋਂ ਵੱਧ ਅੱਤਵਾਦੀ ਅਤੇ ਅੱਠ ਸੁਰੱਖਿਆ ਕਰਮਚਾਰੀ ਮਾਰੇ ਗਏ। ਫੌਜ ਦੇ ਸੀਨੀਅਰ ਅਧਿਕਾਰੀ ਮੇਜਰ ਜਨਰਲ ਹੁਮਾਯੂੰ ਸਲੀਮ ਨੇ ਦੱਸਿਆ ਕਿ ਖੈਬਰ ਏਜੰਸੀ ਦੀ ਤਿਰਾਹ ਘਾਟੀ ਵਿਚ ਚਲਾਈ ਗਈ ਫੌਜੀ ਮੁਹਿੰਮ ਵਿਚ 104 ਅੱਤਵਾਦੀ ਮਾਰੇ ਗਏ ਅਤੇ ਅੱਠ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਅੱਠ ਸੁਰੱਖਿਆ ਬੱਲ ਵੀ ਮਾਰੇ ਗਏ ਹਨ। ਇਸ ਮੁਹਿੰਮ ਦੇ ਦੌਰਾਨ 98 ਪਿੰਡਾਂ ਤੋਂ ਅੱਤਵਾਦੀਆਂ ਨੂੰ ਖਦੇੜ ਦਿੱਤਾ ਗਿਆ ਹੈ।

Facebook Comment
Project by : XtremeStudioz