Close
Menu

ਪੱਛਮੀ ਨੇਪਾਲ ‘ਚ ਸਵਾਈਨ ਫਲੂ ਨਾਲ 24 ਲੋਕਾਂ ਦੀ ਮੌਤ

-- 20 April,2015

ਕਾਠਮੰਡੂ- ਨੇਪਾਲ ‘ਚ ਸਵਾਈਨ ਫਲੂ ਨਾਲ ਘੱਟੋ-ਘੱਟ ਹੋਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਪੱਛਮੀ ਨੇਪਾਲ ਦੇ ਜਾਜਰਕੋਟ ਜ਼ਿਲੇ ‘ਚ ਪਿਛਲੇ ਤਿੰਨ ਹਫਤਿਆਂ ‘ਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਜ਼ਿਲਾ ਜਨਤਕ ਸਿਹਤ ਕੇਂਦਰ ਮੁਤਾਬਕ ਐਚ1ਐਨ1 ਵਾਇਰਸ ਨਾਲ ਪੀੜਤ ਹੋਰ ਤਿੰਨ ਲੋਕਾਂ ਦੀ ਕਲ ਮੌਤ ਹੋ ਗਈ। ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪੈਨਕ, ਸਕਲਾ, ਨਯਾਬਾੜਾ, ਤੇਲੇਗਾਂਓ, ਰਾਮੀ ਦੰਡਾ, ਰੋਕਾਯਗਾਂਓ, ਲਾਹਾ, ਕੋਰਤਾਂਗ, ਅਤੇ ਮਾਜਕੋਟ ਪਿੰਡ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਦੇ ਤਕਰੀਬਨ 2000 ਲੋਕ ਐਚ1ਐਨ1 ਵਾਇਰਸ ਕਾਰਨ ਸਥਾਨਕ ਇਲਾਜ ਕੇਂਦਰਾਂ ‘ਚ ਇਲਾਜ ਕਰਵਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਬੀਮਾਰੀ ਨਾਲ ਅਜੇ ਤੱਕ ਦੁਨੀਆ ‘ਚ 18000 ਤੋਂ ਜ਼ਿਆਦਾ ਲੋਕ ਮਰੇ ਹਨ।

Facebook Comment
Project by : XtremeStudioz