Close
Menu

ਪੱਛਮੀ ਬੰਗਾਲ ਅਤੇ ਬ੍ਰਿਟੇਨ ਦੇ ਵਿਚ ਹੋਏ 21 ਐਮ. ਓ. ਯੂ. ਸਮਝੌਤੇ

-- 28 July,2015

ਲੰਡਨ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਿਚ ਸ਼ਿਸ਼ਟਾਮੰਡਲ ਨੇ ਅੱਜ ਬ੍ਰਿਟੇਨ ਦੇ ਨਾਲ ਉਦਯੋਗ, ਸਿਹਤ, ਸਿੱਖਿਆ ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿਚ 21 ਸਹਿਮਤੀ ਪੱਤਰਾਂ ‘ਤੇ ਹਸਤਾਖਰ ਕਰ ਦਿੱਤੇ। ਇੱਥੇ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ ਵਿਚ ਇਕ ਦੋਪੱਖੀ ਬੈਠਕ ਵਿਚ ਸਮਝੌਤਿਆਂ ‘ਤੇ ਹਸਤਾਖਰ ਕੀਤੇ ਗਏ। ਬ੍ਰਿਟੇਨ ਦੀ ਰੋਜ਼ਗਾਰ ਮੰਤਰੀ ਪ੍ਰੀਤੀ ਪਟੇਲ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਹ ਇਕ ਇਤਿਹਾਸਕ ਯਾਤਰਾ ਹੈ। ਇਹ ਐੱਮ. ਓ. ਯੂ. ਬ੍ਰਿਟੇਨ ਅਤੇ ਪੱਛਮੀ ਬੰਗਾਲ ਨੂੰ ਇਕ ਦੂਜੇ ਦੇ ਕਰੀਬ ਲਿਆਉਣ ਵਿਚ ਅਤੇ ਸਾਡੇ ਸੰਬੰਧਾਂ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਵਿਚ ਮਦਦ ਕਰਨਗੇ।
ਭਾਰਤੀ ਮੂਲ ਦੀ ਮੰਤਰੀ ਨੇ ਕਿਹਾ ਕਿ 34 ਸਾਲਾਂ ਤੋਂ ਪੱਛਮੀ ਬੰਗਾਲ ਕਮਿਊਨਿਸਟ ਸ਼ਾਸਨ ਦੇ ਤਹਿਤ ਸੀ। ਸੂਬੇ ਵਿਚ ਬਹੁਤ ਸੰਭਾਵਨਾਵਾਂ ਹਨ। ਮੈਂ ਇਹ ਕਹਿੰਦੇ ਹੋਏ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਅੱਜ ਪੱਛਣੀ ਬੰਗਾਲ ਅੱਗੇ ਵੱਧ ਰਿਹਾ ਹੈ। ਮਮਤਾ ਬੈਨਰਜੀ ਦੀ ਅਗਵਾਈ ਵਿਚ ਸੂਬੇ ਵਿਚ ਪੁਨਰਜਾਗਰਣ ਹੋ ਰਿਹਾ ਹੈ ਅਤੇ ਇਸ ਦੀਆਂ ਸਮਰੱਥਾਵਾਂ ਨੂੰ ਮਹਿਸੂਸ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ 2013 ਵਿਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਨਾਲ ਕੋਲਕਾਤਾ ਦੀ ਯਾਤਰਾ ਕੀਤੀ ਸੀ।

Facebook Comment
Project by : XtremeStudioz