Close
Menu

ਪੱਛਮੀ ਬੰਗਾਲ ‘ਚ ਬੰਦ : ਭਾਜਪਾ, ਤ੍ਰਿਣਮੂਲ ਨੇ ਕੱਢੀਆਂ ਰੈਲੀਆਂ

-- 25 September,2018

ਕੋਲਕਾਤਾ – ਵਿਰੋਧੀ ਧਿਰ ਭਾਜਪਾ ਨੇ ਬੁੱਧਵਾਰ ਨੂੰ ਹੋਣ ਵਾਲੇ ਬੰਦ ਦੀ ਹਮਾਇਤ ਵਿਚ ਮੰਗਲਵਾਰ ਨੂੰ ਸੂਬੇ ਵਿਚ ਕਈ ਥਾਈਂ ਰੈਲੀਆਂ ਕੀਤੀਆਂ, ਜਦੋਂ ਕਿ ਸੱਤਾਧਿਰ ਤ੍ਰਿਣਮੂਲ ਕਾਂਗਰਸ ਨੇ ਇਸ ਦੀ ਨਿਖੇਧੀ ਵਿਚ ਰੈਲੀ ਕੱਢੀ। ਪਿਛਲੇ ਵੀਰਵਾਰ ਨੂੰ ਉੱਤਰੀ ਦਿਨਾਜ਼ਪੁਰ ਜ਼ਿਲੇ ਦੇ ਇਸਲਾਮਪੁਰ ਵਿਚ ਪੁਲਸ ਨਾਲ ਝੜਪ ਵਿਚ ਦੋ ਵਿਦਿਆਰਥੀਆਂ ਦੀ ਮੌਤ ਹੋਣ ਤੋਂ ਬਾਅਦ ਇਸ ਦੇ ਵਿਰੋਧ ਵਿਚ ਭਾਜਪਾ ਨੇ 26 ਸਤੰਬਰ ਨੂੰ 12 ਘੰਟੇ ਦਾ ਬੰਦ ਦਾ ਸੱਦਾ ਦਿੱਤਾ ਹੈ।

ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਇਸ ਸਰਕਾਰ ਤੋਂ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ। ਇਸ ਬੰਦ ਵਿਚ ਉਹ ਸ਼ਾਂਤੀਪੂਰਨ ਤਰੀਕੇ ਨਾਲ ਸ਼ਾਮਲ ਹੋਣਗੇ। ਪਰ ਜੇਕਰ ਤ੍ਰਿਣਮੂਲ ਅਤੇ ਉਸ ਦੇ ਗੁੰਡੇ ਬੰਦ ਵਿਚ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਦੋਸ਼ ਲਗਾਏ ਕਿ ਭਾਜਪਾ ਸੂਬੇ ਵਿਚ ਵਿਕਾਸ ਕਾਰਜਾਂ ਨੂੰ ਰੋਕਣਾ ਚਾਹੁੰਦੀ ਹੈ। ਤ੍ਰਿਣਮੂਲ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਕਿਹਾ ਕਿ ਸਰਕਾਰਾਂ ਬੱਸਾਂ ਚਲਾਉਣਗੀਆਂ।

ਉਨ੍ਹਾਂ ਦੇ ਵਪਾਰਕ ਅਦਾਰਿਆਂ ਅਤੇ ਨਿੱਜੀ ਵਿੱਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੁੱਧਵਾਰ ਨੂੰ ਇਸਲਾਮਪੁਰ ਵਿਚ ਦੋ ਵਿਦਿਆਰਥੀਆਂ ਨੂੰ ਕਤਲ ਕਰਨ ਦਾ ਵਿਰੋਧ ਕਰ ਰਹੀ ਹੈ ਪਰ ਉਨ੍ਹਾਂ ਨੇ ਬੰਦ ਦੀ ਹਮਾਇਤ ਨਹੀਂ ਕੀਤੀ। ਦੋਵੇਂ ਪਾਰਟੀਆਂ ਭਾਜਪਾ ਅਤੇ ਤ੍ਰਿਣਮੂਲ ‘ਤੇ ਇਸ ਘਟਨਾ ‘ਤੇ ਸੂਬੇ ਵਿਚ ਫਿਰਕੂ ਧਰੂਵੀਕਰਣ ਕਰਵਾਉਣ ਦਾ ਦੋਸ਼ ਲਗਾਇਆ ਹੈ।

Facebook Comment
Project by : XtremeStudioz