Close
Menu

ਪੱਛਮੀ ਬੰਗਾਲ ’ਚ ਸਿਆਸੀ ਹਿੰਸਾ ਲਈ ਮਮਤਾ ਜ਼ਿੰਮੇਵਾਰ: ਰਾਜਨਾਥ ਸਿੰਘ

-- 15 May,2019

ਕੋਲਕਾਤਾ, 15 ਮਈ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਬੰਗਾਲ ਵਿੱਚ ਹੋਈ ਸਿਆਸੀ ਹਿੰਸਾ ਲਈ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ‘ਜ਼ਿੰਮੇਵਾਰ’ ਦੱਸਿਆ ਹੈ। ਸਿੰਘ ਨੇ ਕਿਹਾ ਕਿ ਸੂਬੇ ’ਚ ਕਥਿਤ ਹਨੇਰਗਰਦੀ ਦਾ ਬੋਲਬਾਲਾ ਹੈ। ਯਾਦ ਰਹੇ ਕਿ ਡਾਇਮੰਡ ਹਾਰਬਰ ਸੰਸਦੀ ਹਲਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਜਾਰੀ ਝੜਪਾਂ ਦੌਰਾਨ ਜਿੱਥੇ ਕਈ ਘਰ, ਦੁਕਾਨਾਂ ਤੇ ਵਾਹਨ ਨੁਕਸਾਨੇ ਗਏ, ਉਥੇ ਕਈ ਪੁਲੀਸ ਕਰਮੀ ਜ਼ਖ਼ਮੀ ਹੋ ਗਏ।
ਇਸ ਦੌਰਾਨ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਹਾਲਾਤ ਹੁਣ ਸ਼ਾਂਤੀਪੂਰਨ ਹਨ ਤੇ ਪੱਛਮੀ ਬੰਗਾਲ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗ ਲਈ ਹੈ। ਰਾਜ ਸਕੱਤਰੇਤ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਫਿਰਕੂ ਨਹੀਂ ਬਲਕਿ ਸਿਆਸੀ ਝੜੱਪ ਸੀ ਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗ ਲਈ ਗਈ ਹੈ।
ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਛੇ ਪੜਾਵਾਂ ਮੌਕੇ ਵੀ ਪੱਛਮੀ ਬੰਗਾਲ ’ਚ ਤਿ੍ਰਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਝੜਪਾਂ ਹੁੰਦੀਆਂ ਰਹੀਆਂ ਹਨ।

Facebook Comment
Project by : XtremeStudioz