Close
Menu

ਪੱਛਮੀ ਮਾਲੀ ‘ਚ ਅੱਤਵਾਦੀ ਹਮਲਾ, 12 ਮੌਤਾਂ

-- 29 June,2015

ਬਮਾਕੋ- ਸ਼ੱਕੀ ਇਸਲਾਮਿਕ ਅੱਤਵਾਦੀਆਂ ਨੇ ਪੱਛਮੀ ਮਾਲੀ ਦੇ ਨਾਰਾ ਕਸਬੇ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ 3 ਫੌਜੀਆਂ ਦੀ ਮੌਤ ਹੋ ਗਈ, ਜਦਕਿ ਫੌਜ ਨੇ 9 ਅੱਤਵਾਦੀਆਂ  ਨੂੰ ਮਾਰ-ਮੁਕਾਇਆ। ਰੱਖਿਆ ਮੰਤਰਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਤਾਨੀਆ ਸਰਹੱਦ ਦੇ ਨੇੜੇ ਨਾਰਾ ਕਸਬੇ ‘ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਹਾਲਾਂਕਿ ਮੰਤਰਾਲਾ ਨੇ ਹਮਲਾਵਰਾਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਪਰ ਇਕ ਸੀਨੀਅਰ ਫੌਜੀ ਅਧਿਕਾਰੀ ਨੇ ਦੱਸਿਆ ਕਿ ਰੱਖਿਆ ਖੁਫੀਆ ਜਾਣਕਾਰੀ ਅਨੁਸਾਰ ਹਮਲਾਵਰ ਇਸਲਾਮਿਕ ਅੱਤਵਾਦੀ ਸੰਗਠਨ ਦੇ ਮੈਂਬਰ ਸਨ।

Facebook Comment
Project by : XtremeStudioz