Close
Menu

ਫਰਹਾਨ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਸ਼ਰਧਾ!

-- 04 January,2017
ਮੁੰਬਈ— ਅਭਿਨੇਤਰੀ ਸ਼ਰਧਾ ਕਪੂਰ ਤੇ ਅਭਿਨੇਤਾ ਫਰਹਾਨ ਅਖਤਰ ਦੇ ਅਫੇਅਰ ਤੇ ਲਿਵ-ਇਨ ਰਿਲੇਸ਼ਨ ‘ਚ ਰਹਿਣ ਦੀਆਂ ਖਬਰਾਂ ਕਾਫੀ ਚਰਚ ‘ਚ ਰਹੀਆਂ ਹਨ। ਸ਼ਰਧਾ ਕਪੂਰ ਤੇ ਫਰਹਾਨ ਅਖਤਰ ਫਿਲਮ ‘ਰਾਕਆਨ 2’ ‘ਚ ਇਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵਾਂ ਦੇ ਅਫੇਅਰ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਹਾਲ ਹੀ ‘ਚ ਫਰਹਾਨ ਅਖਤਰ ਤੇ ਉਨ੍ਹਾਂ ਦੀ ਪਤਨੀ ਅਧੁਨਾ ਦਾ 16 ਸਾਲ ਪੁਰਾਣਾ ਵਿਆਹ ਟੁੱਟਾ ਹੈ, ਜਿਸ ਦੀ ਵਜ੍ਹਾ ਸ਼ਰਧਾ ਨੂੰ ਦੱਸਿਆ ਗਿਆ ਸੀ।
ਹੁਣ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਖੁਦ ਸ਼ਰਧਾ ਤੇ ਉਨ੍ਹਾਂ ਦੇ ਪਿਤਾ ਸ਼ਕਤੀ ਕਪੂਰ ਨੇ ਬਿਆਨ ਦਿੱਤਾ ਹੈ। ਬਾਂਬੇ ਟਾਈਮਜ਼ ਨੂੰ ਇਕ ਇੰਟਰਵਿਊ ‘ਚ ਦੱਸਦਿਆਂ ਸ਼ਰਧਾ ਨੇ ਕਿਹਾ, ‘ਮੈਨੂੰ ਕਿਸੇ ਨੇ ਫੋਨ ਕਰਕੇ ਉਸ ਆਰਟੀਕਲ ਬਾਰੇ ਦੱਸਿਆ। ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿਉਂਕਿ ਇਸ ‘ਚ ਕੋਈ ਸੱਚਾਈ ਨਹੀਂ ਸੀ ਪਰ ਜਦੋਂ ਇਸ ਦਾ ਅਸਰ ਮੇਰੇ ਪਿਤਾ, ਆਂਟੀ ਤੇ ਸਹਿ-ਕਲਾਕਾਰ ਤਕ ਜਾਂਦਾ ਹੈ ਤਾਂ ਮੈਨੂੰ ਇਸ ਨਾਲ ਤਕਲੀਫ ਹੁੰਦੀ ਹੈ।’
ਉਥੇ ਸ਼ਕਤੀ ਕਪੂਰ ਨੇ ਚੁੱਪੀ ਤੋੜਦਿਆਂ ਕਿਹਾ ਕਿ ਸ਼ਰਧਾ ਕੋਲ ਤਿੰਨ ਘਰ ਹਨ, ਜਿਨ੍ਹਾਂ ‘ਚੋਂ ਇਕ ਉਨ੍ਹਾਂ ਨੇ ਗਿਫਟ ਕੀਤਾ ਹੈ। ਇਸ ਤੋਂ ਇਲਾਵਾ ਸ਼ਰਧਾ ਘਰ ‘ਚ ਰਹਿਣ ਵਾਲੀ ਲੜਕੀ ਹੈ ਤੇ ਉਨ੍ਹਾਂ ਨੂੰ ਯਾਦ ਨਹੀਂ ਆਉਂਦਾ ਕਿ ਉਹ ਰਾਤ ਨੂੰ ਕਿਹੜੇ ਘਰ ‘ਚ ਸੁੱਤੀ ਹੋਵੇਗੀ। ਰਾਤ ‘ਚ ਕਿਤੇ ਹੋਰ ਸੌਣ ‘ਚ ਸ਼ਰਧਾ ਬਿਲਕੁਲ ਵੀ ਸਹਿਜ ਮਹਿਸੂਸ ਨਹੀਂ ਕਰਦੀ।
Facebook Comment
Project by : XtremeStudioz