Close
Menu

ਫਰਾਂਸੀਸੀ ਰਾਸ਼ਟਰਪਤੀ ਨੇ ਕੀਤੀ ਪਤਨੀ ਨਾਲੋਂ ਵੱਖ ਹੋਣ ਦੀ ਪੁਸ਼ਟੀ

-- 26 January,2014

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਫਰਾਂਸੂਆ ਓਲਾਂਦ ਨੇ ਆਖਿਰਕਾਰ ਅੱਜ ਖਾਮੋਸ਼ੀ ਤੋੜਦੇ ਹੋਏ ਆਪਣੀ ਜੀਵਨ ਸਾਥਣ ਤੇ ਦੇਸ਼ ਦੀ ਪਹਿਲੀ ਮਹਿਲਾ ਵਲੇਰੀ ਟਰਾਇਰਵੇਲੇ ਤੋਂ ਵੱਖ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਓਲਾਂਦ ਨੇ ਫਰਾਂਸ ਪ੍ਰੈੱਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ।
ੁਉਨ੍ਹਾਂ ਕਿਹਾ ਕਿ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਵਲੇਰੀ ਟ੍ਰਾਇਰਵੇਲੇ ਦਾ ਮੇਰਾ ਸਾਥ ਖਤਮ ਹੋ ਚੁੱਕਾ ਹੈ। ਓਲਾਦ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਦੇ ਤੌਰ ‘ਤੇ ਨਹੀਂ ਇਕ ਆਮ ਵਿਅਕਤੀ ਦੇ ਤੌਰ ‘ਤੇ ਇਹ ਐਲਾਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਕ ਅਭਿਨੇਤਰੀ ਜੂਲੀ ਗਾਏ ਨਾਲ ਕਥਿਤ ਨਾਜਾਇਜ਼ ਸਬੰਧਾਂ ਨੂੰ ਲੈ ਕੇ ਮੀਡੀਆ ‘ਚ ਛਾਈਆਂ ਖਬਰਾਂ ਤੋਂ ਬਾਅਦ ਓਲਾਂਦ ਦੇ ਪਰਿਵਾਰਕ ਜੀਵਨ ‘ਚ ਉਥਲ-ਪੁਥਲ ਮਚ ਗਈ ਹੈ। ਓਲਾਂਦ ਨੇ ਹਾਲਾਂਕਿ ਵਲੇਰੀ ਨਾਲ ਕਦੇ ਵਿਆਹ ਨਹੀਂ ਕੀਤਾ ਪਰ ਉਹ ਦੋਵੇਂ ਪਿਛਲੇ 7 ਸਾਲ ਤੋਂ ਪਤੀ-ਪਤਨੀ ਵਾਂਗ ਰਹੇ ਹਨ।

Facebook Comment
Project by : XtremeStudioz