Close
Menu

ਫਰਾਂਸ : ਇਮੈਨੁਅਲ ਸਰਕਾਰ ਨੂੰ ਝਟਕਾ, ਹਰਮਨ ਪਿਆਰੇ ਮੰਤਰੀ ਨੇ ਦਿੱਤਾ ਅਸਤੀਫਾ

-- 28 August,2018

ਪੈਰਿਸ— ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮੰਗਲਵਾਰ ਨੂੰ ਉਸ ਵੇਲੇ ਕਰਾਰਾ ਸਿਆਸੀ ਝਟਕਾ ਲੱਗਿਆ ਜਦੋਂ ਉਨ੍ਹਾਂ ਦੇ ਹਰਮਨ ਪਿਆਰੇ ਵਾਤਾਵਰਣ ਮੰਤਰੀ ਨਿਕੋਲਸ ਹੁਲੋਟ ਨੇ ਰੇਡੀਓ ‘ਤੇ ਸਿੱਧੇ ਪ੍ਰਸਾਰਣ ਦੌਰਾਨ ਅਸਤੀਫਾ ਦੇ ਦਿੱਤਾ। ਨਿਕੋਲਸ ਨੇ ਰਾਸ਼ਟਰਪਤੀ ਨੂੰ ਆਪਣੇ ਅਸਤੀਫੇ ਦੀ ਜਾਣਕਾਰੀ ਪਹਿਲਾਂ ਨਹੀਂ ਦਿੱਤੀ ਸੀ। ਕੈਬਨਿਟ ਦੇ ਸਭ ਤੋਂ ਸਨਮਾਨਿਤ ਮੈਂਬਰਾਂ ‘ਚ ਸ਼ਾਮਲ ਨਿਕੋਲਸ ਨੇ ਆਪਣੇ ਅਸਤੀਫੇ ਦਾ ਐਲਾਨ ਕਰਕੇ ਫ੍ਰੰਟ ਇੰਟਰ ਰੇਡੀਓ ਸਟੇਸ਼ਨ ‘ਤੇ ਆਪਣਾ ਪਹਿਲਾ ਇੰਟਰਵਿਊ ਲੈਣ ਵਾਲਿਆਂ ਨੂੰ ਵੀ ਹੈਰਾਨ ਕਰ ਦਿੱਤਾ।

ਨਿਕੋਲਸ ਨੇ ਕਿਹਾ ਕਿ ਮੈਂ ਸਰਕਾਰ ਛੱਡਣ ਦਾ ਫੈਸਲਾ ਲੈ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਵਾਤਾਵਰਣ ਦੇ ਮੁੱਦਿਆਂ ‘ਤੇ ਸਰਕਾਰ ਦੇ ਅੰਦਰ ਬਿਲਕੁੱਲ ਇਕੱਲਾ ਮਹਿਸੂਸ ਕਰ ਰਹੇ ਸਨ। ਵਾਤਾਵਰਣ ਨਾਲ ਜੁੜੇ ਮੁੱਦਿਆਂ ‘ਤੇ ਮੁਹਿੰਮ ਚਲਾਉਣ ਦੇ ਲਈ ਮਸ਼ਹੂਰ ਟੀਵੀ ਸ਼ਖਸੀਅਤ ਰਹੇ ਨਿਕੋਲਸ ਨੂੰ ਮੈਕਰੋਨ ਨੇ ਪਿਛਲੇ ਸਾਲ ਸਰਕਾਰ ‘ਚ ਸ਼ਾਮਲ ਕੀਤਾ ਸੀ ਪਰ ਕਈ ਮੁੱਦਿਆਂ ‘ਤੇ ਕੈਬਨਿਟ ਦੇ ਸਹਿਕਰਮੀਆਂ ਦੇ ਨਾਲ ਵਾਰ-ਵਾਰ ਉਨ੍ਹਾਂ ਦੇ ਮੱਤਭੇਦ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਛੋਟੇ-ਛੋਟੇ ਕਦਮ ਚੁੱਕ ਰਹੇ ਹਾਂ ਤੇ ਫਰਾਂਸ ਕਈ ਹੋਰਾਂ ਦੇਸ਼ਾਂ ਤੋਂ ਕਿਤੇ ਜ਼ਿਆਦਾ ਕਰ ਰਿਹਾ ਹੈ ਪਰ ਕੀ ਛੋਟੇ-ਛੋਟੇ ਕਦਮ ਕਾਫੀ ਹਨ। ਜਵਾਬ ਹੈ ‘ਨਹੀਂ’। ਸਰਕਾਰ ‘ਚ ਨਿਕੋਲਸ ਦੇ ਭਵਿੱਖ ‘ਤੇ ਬੀਤੇ ਕਈ ਮਹੀਨਿਆਂ ਤੋਂ ਅਟਕਲਾਂ ਦਾ ਬਜ਼ਾਰ ਗਰਮ ਸੀ। ਨਿਕੋਲਸ ਨੇ ਕਿਹਾ ਕਿ ਆਪਣੇ ਅਸਤੀਫੇ ਦੀ ਯੋਜਨਾ ਦੇ ਬਾਰੇ ‘ਚ ਉਨ੍ਹਾਂ ਨੇ ਨਾ ਤਾਂ ਮੈਕਰੋਨ ਤੇ ਨਾ ਹੀ ਪ੍ਰਧਾਨ ਮੰਤਰੀ ਐਡੁਅਰਡ ਫਿਲਿਪ ਨੂੰ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਈਮਾਨਦਾਰ ਤੇ ਜ਼ਿੰਮੇਦਾਰ ਫੈਸਲਾ ਹੈ।

 

ਨਿਕੋਲਸ ਤੋਂ ਬਾਅਦ ਮੈਕਰੋਨ (40) ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਉਹ ਫਰਾਂਸ ‘ਚ ਘੱਟ ਵਾਧਾ ਦਰ ਕੇ ਬੇਰੁਜ਼ਗਾਰੀ ਦੀ ਉੱਚੀ ਦਰ ਦੀ ਦਿਹਾਕਿਆਂ ਪੁਰਾਣੀ ਸਮੱਸਿਆ ਨੂੰ ਸੁਲਝਾਉਣ ਤੇ ਯੂਰਪੀ ਸੰਘ ‘ਚ ਸੁਧਾਰ ਦੇ ਵਾਅਦੇ ਨਾਲ ਪਿਛਲੇ ਸਾਲ ਮਈ ‘ਚ ਸੱਤਾ ‘ਚ ਆਏ ਸਨ। ਮੈਕਰੋਨ ਨੂੰ ਆਰਥਿਕ ਤੇ ਕੂਟਨੀਤਿਕ ਮੋਰਚੇ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Facebook Comment
Project by : XtremeStudioz