Close
Menu

ਫਰਾਂਸ, ਕੁਵੈਤ ਤੇ ਟਿਊਨੀਸ਼ੀਆ ਨੇ ਅਤਿਵਾਦੀ ਹਮਲਿਅਾਂ ਬਾਅਦ ਵਧਾਈ ਚੌਕਸੀ

-- 29 June,2015

ਦੁਬੲੀ, 29 ਜੂਨ-ਕੁਵੈਤ ਵਿੱਚ ਜੁੰਮੇਂ ਦੀ ਨਮਾਜ਼ ਸਮੇਂ ਇਕ ਸ਼ੀਆ ਮਸਜਿਦ ’ਤੇ ਇਸਲਾਮਿਕ ਸਟੇਟ ਵੱਲੋਂ ਕੀਤੇ ਗਏ ਅਾਤਮਘਾਤੀ ਹਮਲੇ ਸਬੰਧੀ ਕੲੀ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਹਮਲੇ ’ਚ 27 ਵਿਅਕਤੀ ਮਾਰੇ ਗਏ ਸਨ। ਸਿਹਤ ਮੰਤਰੀ ਅਲੀ ਅਲ ਓਬੈਦੀ ਨੇ ਕੂਵੈਤੀ ਟੀਵੀ ਨੂੰ ਦੱਸਿਆ ਹੈ ਕਿ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 27 ਹੋ ਗੲੀ ਹੈ ਤੇ 227 ਵਿਅਕਤੀ ਜ਼ਖ਼ਮੀ ਹੋਏ ਹਨ ।
ਤੇਲ ਦੇ ਵਿਸ਼ਾਲ ਭੰਡਾਰ ਵਾਲੇ ਇਸ ਦੇਸ਼ ਵਿੱਚ ਸ਼ੀਆ ਮਸਜਿਦ ’ਤੇ ਹੋਇਆ ਇਹ ਪਹਿਲਾ ਆਤਮਘਾਤੀ ਹਮਲਾ ਹੈ। ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਹੋਏ ਇਸ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਕੂਵੈਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ । ਦੇਸ਼ ਦੇ ਇਕ ਮੰਤਰੀ ਨੇ ਕਿਹਾ ਹੈ ਕਿ ਤੇਲ ਨਾਲ ਭਰਪੂਰ ਇਸ ਛੋਟੇ ਜਿਹੇ ਖਾਡ਼ੀ ਦੇਸ਼ ਦੇ ਸਮਾਜ ਨੂੰ ਹਿਲਾ ਕੇ ਰੱਖ ਦੇਣ ਵਾਲੇ ਇਸ ਹਮਲੇ ਦੇ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਨੂੰ ਪੁੱਛ ਪਡ਼ਤਾਲ ਲੲੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲੇ ਇਨ੍ਹਾਂ ਗ੍ਰਿਫ਼ਤਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗੲੀ। ਹਮਲੇ ਵਿੱਚ ਮਾਰੇ ਗਏ ਲੋਕਾਂ ਦਾ ਅੰਤਮ ਸੰਸਕਾਰ ਬੁੱਧਵਾਰ ਨੂੰ ਕੀਤਾ ਜਾਵੇਗਾ।
ਹਮਲੇ ਨੂੰ ਕਾਲਾ ਅਤਿਵਾਦ ਕਰਾਰ ਦਿੰਦੇ ਹੋਏ ਕੈਬਨਿਟ ਦੀ ਇਕ ਹੰਗਾਮੀ ਬੈਠਕ ਮਗਰੋਂ ਐਲਾਨ ਕੀਤਾ ਗਿਆ ਹੈ ਕਿ ਅਤਿਵਾਦ ਨਾਲ ਨਜਿੱਠਣ ਲੲੀ ਸਾਰੀਆਂ ਸੁਰੱਖਿਆ ੲੇਜੰਸੀਆਂ ਤੇ ਪੁਲੀਸ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਦੇਸ਼ ਵਿੱਚ ਸੋਗ ਦਿਵਸ ਮਨਾੲਿਆ ਗਿਆ।
ਇਸ ਦੌਰਾਨ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਸ਼ੀਆ ਤੇ ਸੁੰਨੀ ਫਿਰਕਿਆਂ ਵਿੱਚ ਪਾਡ਼ਾ ਵਧਾੳੁਣ ਲੲੀ ਕੀਤਾ ਗਿਆ ਹੈੇ । ਇਹ ਦੇਸ਼ ਸੁੰਨੀ ਬਹੁਗਿਣਤੀ ਵਾਲਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਸ਼ੇਖ਼ ਮੁਹੰਮਦ ਅਲ ਖ਼ਾਲਿਦ ਅਲ ਸਬ੍ਹਾ ਨੇ ਕਿਹਾ ਹੈ ਕਿ ਮੁਲਕ ਵਿੱਚ ਵੰਡੀਆਂ ਪਾੳੁਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਟਿੳੂਨਿਸ: ਟਿੳੂਨੀਸ਼ੀਆ ਸਰਕਾਰ ਨੇ ਦੇਸ਼ ਵਿਚਲੀਆਂ 80 ਗੈਰ ਸਰਕਾਰੀ ਮਸਜਿਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ । ਬੀਤੇ ਦਿਨ ਦੇਸ਼ ਵਿੱਚ ਅਤਿਵਾਦੀ ਹਮਲੇ ਵਿੱਚ 39 ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਵਿੱਚ ਬਹੁਤੇ ਵਿਦੇਸ਼ੀ ਸਨ। ਪ੍ਰਧਾਨ ਮੰਤਰੀ ਹਬੀਬ ਅਲ ਆਸਿਦ ਨੇ ਕਿਹਾ ਹੈ ਕਿ ਇਕ ਹਫਤੇ ਵਿੱਚ ਇਨ੍ਹਾਂ 80 ਮਸਜਿਦਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ੳੁਨ੍ਹਾਂ ਨੇ ਦੋੋਸ਼ ਲਾਇਆ ਹੈ ਕਿ ਇਹ ਮਸਜਿਦਾਂ ਹਿੰਸਾ ਫੈਲਾ ਰਹੀਆਂ ਹਨ।
ਲਿਓਨ: ਦੱਖਣ ਪੂਰਬੀ ਫਰਾਂਸ ਦੇ ਇਕ ਕੈਮੀਕਲ ਪਲਾਂਟ ਵਿੱਚ ਬੀਤੇ ਦਿਨ ਹੋਏ ਹਮਲੇ ਸਬੰਧੀ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਇਹ ਲਾਤੀਨੀ ਅਮਰੀਕੀ ਮੂਲ ਦਾ ਨਾਗਰਿਕ ਹੈ ਤੇ ਇਸ ਦੀ ੳੁਮਰ 35 ਸਾਲਾਂ ਦੀ ਹੈ।ਇਸ ਦੀ ਪਛਾਣ ਯਾਸਿਮ ਸਲਾਹੀ ਵੱਜੋਂ ਹੋੲੀ ਹੈ ਤੇ ਇਹ ਡਿਲੀਵਰੀ ਮੈਨ ਵੱਜੋਂ ਕੰਮ ਕਰਦਾ ਹੈੇ। ਪੁਲੀਸ ਨੇ ਸਲਾਹੀ ਦੀ ਪਤਨੀ, ਭੈਣ ਤੇ ਇਕ ਹੋਰ ਵਿਅਕਤੀ ਨੂੰ ਪੁੱਛ ਪਡ਼ਤਾਲ ਲੲੀ ਹਿਰਾਸਤ ਵਿੱਚ ਲਿਆ ਹੈ।

Facebook Comment
Project by : XtremeStudioz