Close
Menu

ਫਰਾਂਸ ਤੋਂ ਰਾਫੇਲ ਲਡ਼ਾਕੂ ਹਵਾੲੀ ਜਹਾਜ਼ ਖ਼ਰੀਦੇਗਾ ਭਾਰਤ

-- 11 April,2015

ਪੈਰਿਸ, ਤਿੰਨ ਦੇਸ਼ਾਂ ਦੇ ਦੌਰੇ ’ਤੇ ਨਿਕਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਅੱਜ ਭਾਰਤ ਨੇ ਫਰਾਂਸ ਨਾਲ 17 ਸਮਝੌਤਿਆਂ ਉਪਰ ਦਸਤਖਤ ਕਰ ਦਿੱਤੇ। ਇਨ੍ਹਾਂ ਵਿੱਚ ਸਭ ਤੋਂ ਅਹਿਮ ਇਹ ਹੈ ਕਿ ਭਾਰਤ ਫਰਾਂਸ ਪਾਸੋਂ 36 ਰਾਫੇਲ ਜੈੱਟ ਖਰੀਦੇਗਾ ਦੋਵਾਂ ਮੁਲਕਾਂ ਵਿਚਾਲੇ 12 ਅਰਬ ਡਾਲਰ ਦੇ 126 ਰਾਫੇਲ ਲੜਾਕੂ ਹਵਾਈ ਜਹਾਜ਼ ਖਰੀਦਣ ਲਈ ਤਿੰਨ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ। ਇਸ ਤੋਂ ਇਲਾਵਾ ਮੇਜ਼ਬਾਨ ਮੁਲਕ ਦੇ ਰਾਸ਼ਟਰੀ ਫਰਾਂਸਵਾ ਅੌਲਾਦ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਵਿੱਚ 2 ਅਰਬ ਯੂਰੋ ਦਾ ਨਿਵੇਸ਼ ਕਰੇਗਾ ਤੇ ਭਾਰਤ ਦੇ ਨਾਗਪੁਰ ਤੇ ਪੁੱਡੂਚੇਰੀ ਸਣੇ ਤਿੰਨ ਮੁਲਕਾਂ ਨੂੰ ਸਮਾਰਟ ਸ਼ਹਿਰਾਂ ਵਜੋਂ ਵਿਕਸਤ ਕਰੇਗਾ। ਦੋਵਾਂ ਮੁਲਕਾਂ ਵਿਚਾਲੇ ਜੈਤਾਪੁਰ ਪ੍ਰਾਜੈਕਟ ਨੂੰ ਅੱਗੇ ਵਧਾਉਣ ਉਪਰ ਵੀ ਇਕ ਸਮਝੌਤਾ ਹੋਇਆ। ਸ੍ਰੀ ਮੋਦੀ ਤੇ ਸ੍ਰੀ ਅੌਲਾਦ ਨੇ ਰੱਖਿਆ, ਪ੍ਰਮਾਣੂ, ਆਰਥਿਕਤਾ, ਸੱਭਿਆਚਾਰ ਤੇ ਸਿੱਖਿਆ ਸਬੰਧਾਂ ’ਤੇ ਵੀ ਚਰਚਾ ਕੀਤੀ।  ਫਰਾਂਸ ਵੱਲੋਂ ਭਾਰਤ ਵਿੱਚ ਰੇਲਵੇ ਵਰਗੇ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਵੀ ਸਹਿਯੋਗ ਦੇਣ ਦਾ ਇਰਾਦਾ ਪ੍ਰਗਟਾਇਆ।
ਦੋਵਾਂ ਪ੍ਰਧਾਨਾਂ ਨੇ ਇਸ ਮਗਰੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਫਰਾਂਸ, ਭਾਰਤ ਦੇ ਅਹਿਮ ਮਿੱਤਰਾਂ ਵਿੱਚੋਂ ਇਕ ਹੈ। ਅਜਿਹਾ ਕੋਈ ਖੇਤਰ ਨਹੀਂ ਜਿੱਥੇ ਦੋਵੇਂ ਮੁਲਕ ਸਹਿਯੋਗ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਅਤਿਵਾਦ ਪੈਰ ਪਸਾਰ ਰਿਹਾ ਹੈ ਤੇ ਇਸ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਦੀ ਲੋੜ ਹੈ, ਕਿਉਂਕਿ ਦੋਵੇਂ ਮੁਲਕ ਇਸ ਤੋਂ ਪੀੜ੍ਹਤ ਹਨ।

Facebook Comment
Project by : XtremeStudioz