Close
Menu

ਫਰਾਂਸ ਦੇ 102 ਸਾਲਾ ਸਾਈਕਲਿਸਟ ਨੇ ਤੋੜਿਆ ਆਪਣਾ ਰਿਕਾਰਡ

-- 01 February,2014

ਪੈਰਿਸ, ਜਦੋਂ ਦਿਲ ਵਿਚ ਕੁਝ ਕਰਨ ਦੀ ਚਾਹ ਹੋਵੇ ਤਾਂ  ਉਮਰ ਅੜਿੱਕਾ ਨਹੀਂ ਬਣਦੀ। ਇਸ ਗੱਲ ਨੂੰ ਸਾਬਤ ਕਰਦੇ ਹੋਏ ਫਰਾਂਸ ਦੇ 102 ਸਾਲਾ ਸਾਈਕਲਿਸਟ ਰਾਬਰਟ ਮਰਚੰਡ ਨੇ ਪੈਰਿਸ ਦੇ ਬਾਹਰ ਆਯੋਜਿਤ ਲੰਬੀ ਦੂਰੀ ਦੇ ਮੁਕਾਬਲੇ ਵਿਚ ਆਪਣੀ ਹੀ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ। ਮਰਚੰਡ ਨੇ ਇਕ ਘੰਟੇ ਵਿਚ 16.7 ਮੀਲ ਦੀ ਦੂਰੀ ਤੈਅ ਕਰਕੇ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ ਜਿਹੜਾ ਦੋ ਸਾਲ ਪਹਿਲਾਂ ਉਸ ਦੇ ਪਿਛਲੇ ਰਿਕਾਰਡ ਨਾਲੋਂ 2.5 ਕਿਲੋਮੀਟਰ ਬਿਹਤਰ ਹੈ। ਇਸ ਤੋਂ ਪਹਿਲਾਂ ਸਾਲ 2005 ਵਿਚ ਚੈੱਕ ਗਣਰਾਜ ਦੇ ਓਨਦਰੇਜ ਸੋਸੇਨਕਾ ਨੇ ਇਕ ਘੰਟੇ ਵਿਚ 30.882 ਮੀਲ ਦੀ ਦੂਰੀ ਤੈਅ ਕਰਕੇ ਓਵਰਆਲ ਵਿਸ਼ਵ ਰਿਕਾਰਡ ਬਣਇਆ ਸੀ।

Facebook Comment
Project by : XtremeStudioz