Close
Menu

ਫਰਜ਼ੀ ਖਬਰਾਂ ਦੇਸ਼ ਦੀਆਂ ‘ਸਭ ਤੋਂ ਵੱਡੀਆਂ ਦੁਸ਼ਮਣ’ : ਟਰੰਪ

-- 14 June,2018

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਨਾਲ ਆਪਣੀ ਇਤਿਹਾਸਿਕ ਸ਼ਿਖਰ ਗੱਲਬਾਤ ਮਗਰੋਂ ਦੇਸ਼ ਪਰਤ ਚੁੱਕੇ ਹਨ। ਹੁਣ ਉਨ੍ਹਾਂ ਨੇ ਮੀਡੀਆ ਦੀ ਸ਼ੱਕੀ ਕਵਰੇਜ਼ ਨੂੰ ਚੁਣੌਤੀ ਦਿੰਦਿਆ ਕਿਹਾ ਕਿ ”ਫਰਜ਼ੀ ਖਬਰਾਂ” ਦੇਸ਼ ਦੀਆਂ ”ਸਭ ਤੋਂ ਵੱਡੀਆਂ ਦੁਸ਼ਮਣ” ਹਨ। ਰਾਸ਼ਟਰਪਤੀ ਨੇ ਕੱਲ ਵਾਸ਼ਿੰਗਟਨ ਪਹੁੰਚਣ ਦੇ ਕੁਝ ਘੰਟਿਆਂ ਬਾਅਦ ਇਹ ਟਵੀਟ ਕੀਤਾ, ਜਿਸ ਨੇ ਫਰਵਰੀ 2017 ਦੇ ਉਨ੍ਹਾਂ ਦੇ ਉਸ ਟਵੀਟ ਦੀ ਯਾਦ ਦਿਵਾ ਦਿੱਤੀ, ਜਿਸ ਵਿਚ ਉਨ੍ਹਾਂ ਨੇ ਕਈ ਪ੍ਰਮੁੱਖ ਸਮਾਚਾਰ ਸੰਗਠਨਾਂ ਨੂੰ ”ਅਮਰੀਕੀ ਲੋਕਾਂ ਦਾ ਦੁਸ਼ਮਣ” ਦੱਸਿਆ ਸੀ। ਟਰੰਪ ਨੇ ਸਿੰਗਾਪੁਰ ਸ਼ਿਖਰ ਗੱਲਬਾਤ ਤੋਂ ਪਰਤਣ ਮਗਰੋਂ ਟਵੀਟ ਕਰ ਕੇ ਕਿਹਾ,”ਫੇਕ ਨਿਊਜ਼ ਵਾਲੀਆਂ ਖਬਰਾਂ ਉੱਤਰੀ ਕੋਰੀਆ ਨਾਲ ਸਮਝੌਤੇ ਨੂੰ ਘੱਟ ਕਰ ਕੇ ਦੱਸਣ ਲਈ ਸਖਤ ਮਿਹਨਤ ਕਰ ਰਹੀਆਂ ਹਨ।” ਉਨ੍ਹਾਂ ਨੇ ਕਿਹਾ,”500 ਦਿਨ ਪਹਿਲਾਂ ਉਹ ਇਸ ਸਮਝੌਤੇ ਲਈ ਇਸ ਤਰ੍ਹਾਂ ਅਪੀਲ ਕਰ ਰਹੇ ਸਨ ਮੰਨੋਂ ਯੁੱਧ ਛਿੜਨ ਵਾਲਾ ਹੈ। ਸਾਡੇ ਦੇਸ਼ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਫਰਜ਼ੀ ਖਬਰਾਂ ਹਨ, ਜਿਨ੍ਹਾਂ ਨੂੰ ਮੂਰਖ ਆਸਾਨੀ ਨਾਲ ਘੜ ਲੈਂਦੇ ਹਨ।”

ਟਰੰਪ ਦਾ ਟਵੀਟ ਇਕ ਅੰਗਰੇਜੀ ਅਖਬਾਰ ਦੀ ਉਸ ਖਬਰ ਦੇ ਬਾਅਦ ਆਇਆ ਹੈ ਜਿਸ ਵਿਚ ਟਰੰਪ ਪ੍ਰਸ਼ਾਸਨ ਵਿਚ ਵਿਗਿਆਨਕ ਮੁਹਾਰਤ ਦੀ ਕਮੀ ਅਤੇ ਕੈਨੇਡਾ ਵਿਚ ਇਕ ਅੰਤਰ ਰਾਸ਼ਟਰੀ ਸੰਮੇਲਨ ਵਿਚ ਅਮਰੀਕੀ ਮੀਡੀਆ ਦੀ ਈਮਾਨਦਾਰੀ ‘ਤੇ ਟਰੰਪ ਵੱਲੋਂ ਸਵਾਲ ਖੜ੍ਹੇ ਕਰਨ ਦੀ ਗੱਲ ਕੀਤੀ ਗਈ ਹੈ।

Facebook Comment
Project by : XtremeStudioz