Close
Menu

ਫਰਜ਼ੀ ਪਾਸਪੋਰਟ ਮਾਮਲਾ: ਅੰਡਰਵਰਲਡ ਡਾਨ ਅਬੂ ਸਲੇਮ ਨੂੰ 7 ਸਾਲ ਦੀ ਸਜ਼ਾ

-- 28 November,2013

ਹੈਦਰਾਬਾਦ,28 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਹੈਦਰਾਬਾਦ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਫਰਜ਼ੀ ਪਾਸਪੋਰਟ ਮਾਮਲੇ ‘ਚ ਵੀਰਵਾਰ ਨੂੰ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਗੌਰਤਲਬ ਹੈ ਕਿ ਹੈਦਰਾਬਾਦ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਲੇਮ ‘ਤੇ ਕਰਨੂਲ ਤੋਂ ਫਰਜੀ ਨਾਮ ਤੇ ਪਤੇ ਦੇ ‘ਤੇ ਪਾਸਪੋਰਟ ਲੈਣ ਦਾ ਇਲਜ਼ਾਮ ਹੈ। ਇਸ ਤੋਂ ਪਹਿਲਾਂ 18 ਨਵੰਬਰ ਨੂੰ ਫਰਜ਼ੀ ਪਾਸਪੋਰਟ ਕੇਸ ‘ਚ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਕਰਯੋਗ ਹੈ ਕਿ ਅਬੂ ਸਲੇਮ, ਉਸ ਦੀ ਪਤਨੀ ਸਮੀਰਾ ਤੇ ਸਾਬਕਾ ਪ੍ਰੇਮਿਕਾ ਮੋਨਿਕਾ ਬੇਦੀ ‘ਤੇ ਫਰਜ਼ੀ ਨਾਮ ਨਾਲ ਪਾਸਪੋਰਟ ਬਣਵਾਉਂਣ ਦਾ ਇਲਜ਼ਾਮ ਸੀ। ਮੋਨਿਕਾ ਬੇਦੀ ਨੂੰ ਇਸ ਮਾਮਲੇ ‘ਚ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ।

Facebook Comment
Project by : XtremeStudioz