Close
Menu

ਫਰਜ਼ੀ ਮੁੱਠਭੇੜ ਮਾਮਲੇ ‘ਚ ਅਮਿਤ ਸ਼ਾਹ ‘ਤੇ ਲੱਗੇ ਦੋਸ਼ ਖ਼ਾਰਜ

-- 30 December,2014

ਮੁੰਬਈ- ਸੀ.ਬੀ.ਆਈ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਲ 2005 ਦੇ ਸੋਹਰਾਬੁਦੀਨ ਸ਼ੇਖ ਫਰਜ਼ੀ ਮੁਠਭੇੜ ਮਾਮਲੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਗਲਵਾਰ ਨੂੰ ਦੋਸ਼ ਮੁਕਤ ਕਰ ਦਿੱਤਾ ਹੈ। ਵਿਸ਼ੇਸ਼ ਸੀ.ਬੀ.ਆਈ ਅਦਾਲਤ ਦੇ ਜੱਜ ਐੱਮ.ਬੀ. ਗੋਸਵਾਮੀ ਨੇ ਅਦਾਲਤ ‘ਚ ਸੁਣਾਏ ਗਏ ਫੈਸਲੇ ‘ਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੀ.ਬੀ.ਆਈ ਵਲੋਂ ਕੱਢੇ ਗਏ ਨਤੀਜੇ ਨੂੰ ਸਮਗਰਤਾ ਨਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਸ਼ਾਹ ਨੂੰ ਦੋਸ਼ੀ ਨਹੀਂ ਬਣਾਇਆ ਜਾ ਸਕਦਾ।
ਫੈਸਲੇ ਦੀ ਜਾਣਕਾਰੀ ਬਾਅਦ ‘ਚ ਉਪਲੱਬਧ ਕਰਾਈ ਜਾਵੇਗੀ। ਸੀ.ਬੀ.ਆਈ ਨੇ ਸ਼ਾਹ ਨੂੰ ਗੈਂਗਸਟਰ ਸੋਹਰਾਬੁਦੀਨ ਸ਼ੇਖ ਅਤੇ ਤੁਲਲੀਰਾਮ ਪ੍ਰਜਾਪਤੀ, ਜਿਸ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਉਹ ਮੁਠਭੇੜ ਦਾ ਚਸ਼ਮਦੀਦ ਸੀ, ਦੀ ਹੱਤਿਆ ‘ਚ ਦੋਸ਼ੀ ਬਣਾਇਆ ਸੀ। ਸੀ.ਬੀ.ਆਈ ਨੇ ਸ਼ਾਹ ਅਤੇ ਇਸ ਮਾਮਲੇ ਦੇ ਦੋ ਹੋਰ ਦੋਸ਼ੀਆਂ ਦੇ ਵਿਚ ਟੈਲੀਫੋਨ ‘ਤੇ ਹੋਈ ਕਥਿਤ ਗੱਲਬਾਤ ਦਾ ਹਵਾਲਾ ਦਿੱਤਾ ਸੀ।

Facebook Comment
Project by : XtremeStudioz