Close
Menu

ਫਲਸਤੀਨ ਨੂੰ ਟੈਕਸਾਂ ਦੇ ਕਰੋੜਾਂ ਡਾਲਰ ਮੋੜਨ ਬਾਰੇ ਇਸਰਾੲੀਲ ਸਹਿਮਤ

-- 19 April,2015

ਰਾਮੱਲਾ, ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਫਲਸਤੀਨੀ ਅਥਾਰਟੀ ਲੲੀ ਟੈਕਸਾਂ ਰਾਹੀਂ ੳੁਗਰਾਹੇ ਲੱਖਾਂ ਡਾਲਰ ਮੋੜਨ ਲੲੀ ਇਸਰਾੲੀਲ ਸਹਿਮਤ ਹੋ ਗਿਆ ਹੈ।  ਰਾਮੀ ਹਮਾਦੳੁੱਲਾ ਦੇ ਦਫ਼ਤਰ ਵੱਲੋਂ ਕੱਲ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਫਲਸਤੀਨੀ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਦਸੰਬਰ ਤੋਂ ਮਾਰਚ ਵਿਚਕਾਰ ੳੁਗਰਾਹੇ ਟੈਕਸਾਂ ਦੇ ਤਬਾਦਲੇ ਬਾਰੇ ਇਸਰਾੲੀਲ ਨੇ ਆਪਣੀ ਵਚਨਬੱਧਤਾ ਦੁਹਰਾੲੀ। ਟੈਕਸਾਂ ਦੀ ਇਹ ਰਕਮ 50 ਕਰੋੜ ਡਾਲਰ ਬਣਦੀ ਹੈ।

Facebook Comment
Project by : XtremeStudioz