Close
Menu

ਫਲੈਟ ‘ਚ ਨਗਨ ਹਾਲਤ ‘ਚ ਮਿਲੀ ਸੀ ਓਮ ਪੁਰੀ ਦੀ ਲਾਸ਼, ਪੋਸਟਮਾਰਟਮ ਰਿਪੋਰਟ ਨੇ ਖੜ੍ਹੇ ਕੀਤੇ ਕਈ ਸਵਾਲ

-- 07 January,2017
ਮੁੰਬਈ— ਅਭਿਨੇਤਾ ਓਮ ਪੁਰੀ ਆਪਣੇ ਅੰਤਿਮ ਸਫਰ ‘ਤੇ ਨਿਕਲ ਗਏ ਹਨ। ਹੁਣ ਜਦੋਂ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤਾਂ ਉਨ੍ਹਾਂ ਬਾਰੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਓਮ ਪੁਰੀ ਦੀ ਲਾਸ਼ ਉਨ੍ਹਾਂ ਦੇ ਫਲੈਟ ਦੀ ਰਸੋਈ ‘ਚੋਂ ਮਿਲੀ ਸੀ। ਓਮ ਦੇ ਸਰੀਰ ‘ਤੇ ਇਕ ਵੀ ਕੱਪੜਾ ਨਹੀਂ ਸੀ। ਕਿਹਾ ਜਾ ਰਿਹਾ ਹੈ ਕਿ ਵੀਰਵਾਰ ਰਾਤ ਪੁਰੀ ਦੀ ਸਾਬਕਾ ਪਤਨੀ ਨੰਦਿਤਾ ਨਾਲ ਕਾਫੀ ਬਹਿਸ ਹੋਈ ਸੀ।
ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ‘ਚ ਸਿਰ ਦੇ ਉਪਰਲੇ ਹਿੱਸੇ ‘ਤੇ ਡੇਢ ਇੰਚ ਡੂੰਘਾ ਨਿਸ਼ਾਨ ਮਿਲਿਆ ਹੈ। ਸ਼ੁਰੂਆਤ ‘ਚ ਉਨ੍ਹਾਂ ਦੀ ਮੌਤ ਦੀ ਵਜ੍ਹਾ ਦਿਲ ਦਾ ਦੌਰਾ ਪੈਣਾ ਦੱਸੀ ਜਾ ਰਹੀ ਸੀ ਪਰ ਪੋਸਟਮਾਰਟਮ ਰਿਪੋਰਟ ‘ਚ ਉਨ੍ਹਾਂ ਦੀ ਮੌਤ ਦੀ ਅਸਲ ਵਜ੍ਹਾ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਚਰਚਾ ਹੈ ਕਿ ਨੰਦਿਤਾ ਨੇ ਪੁਰੀ ਦੀ ਮੌਤ ਲਈ ਖਾਲਿਦ ਤੇ ਡਰਾਈਵਰ ਮਿਸ਼ਰਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਨਿਰਮਾਤਾ ਖਾਲਿਦ ਤੋਂ ਸ਼ੁੱਕਰਵਾਰ ਰਾਤ ਦੋ ਘੰਟੇ ਪੁੱਛਗਿੱਛ ਕੀਤੀ ਹੈ।
ਖਬਰ ਹੈ ਕਿ ਉਸ ਪੁੱਛਗਿੱਛ ‘ਚ ਖਾਲਿਦ ਨੇ ਕਿਹਾ ਹੈ ਕਿ ਪਿਛਲੀ ਰਾਤ ਨੰਦਿਤਾ ਤੇ ਓਮ ‘ਚ ਕਾਫੀ ਝਗੜਾ ਹੋਇਆ ਸੀ। ਖਾਲਿਦ ਹੀ ਉਹ ਇਨਸਾਨ ਹਨ, ਜੋ ਆਖਰੀ ਰਾਤ ਓਮ ਪੁਰੀ ਦੇ ਨਾਲ ਸਨ।
ਪੁਲਸ ਛੇਤੀ ਹੀ ਪੁਰੀ ਦੀ ਪਤਨੀ ਨੰਦਿਤਾ, ਬੇਟੇ ਈਸ਼ਾਨ ਤੇ ਅਭਿਨੇਤਾ ਮਨੋਜ ਪਾਹਵਾ ਕੋਲੋਂ ਪੁੱਛਗਿੱਛ ਕਰੇਗੀ। ਓਮ ਤੇ ਨੰਦਿਤਾ ਦੋਵੇਂ ਅਲੱਗ ਰਹਿੰਦੇ ਸਨ। ਨੰਦਿਤਾ ਉਨ੍ਹਾਂ ਦੀ ਦੂਜੀ ਪਤਨੀ ਸੀ।
ਫਿਲਮ ਪ੍ਰੋਡਿਊਸਰ ਖਾਲਿਦ ਰਿਜ਼ਵੀ ਨੇ ਦੱਸਿਆ, ‘ਮੈਂ ਵੀਰਵਾਰ ਸ਼ਾਮ ਸਾਢੇ 5 ਵਜੇ ਉਨ੍ਹਾਂ ਦੇ ਘਰ ਗਿਆ ਸੀ। ਉਥੇ ਉਨ੍ਹਾਂ ਦਾ ਇਕ ਇੰਟਰਵਿਊ ਚੱਲ ਰਿਹਾ ਸੀ। ਇੰਟਰਵਿਊ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਕ ਪ੍ਰੋਗਰਾਮ ‘ਚ ਜਾਣਾ ਹੈ। ਮੈਨੂੰ ਨਾਲ ਚੱਲਣ ਲਈ ਕਿਹਾ। ਇਸ ਤੋਂ ਬਾਅਦ ਉਹ ਨੰਦਿਤਾ ਦੇ ਘਰ ਗਏ। ਉਥੇ ਉਹ ਬੇਟੇ ਈਸ਼ਾਨ ਨੂੰ ਮਿਲ ਕੇ ਆਏ ਸਨ। ਨੰਦਿਤਾ ਨਾਲ ਉਨ੍ਹਾਂ ਦੀ ਕਾਫੀ ਬਹਿਸ ਹੋਈ। ਹੇਠਾਂ ਉਤਰ ਕੇ ਉਨ੍ਹਾਂ ਨੇ ਈਸ਼ਾਨ ਨੂੰ ਫੋਨ ਕੀਤਾ ਪਰ ਉਹ ਕਿਸੇ ਪਾਰਟੀ ‘ਚ ਸੀ। ਫਿਰ ਉਹ ਗੱਡੀ ‘ਚ ਹੀ ਉਸ ਦਾ ਇੰਤਜ਼ਾਰ ਕਰਨ ਲੱਗੇ। ਇਸ ਵਿਚਾਲੇ ਉਨ੍ਹਾਂ ਨੇ ਸ਼ਰਾਬ ਵੀ ਪੀਤੀ। ਇਸ ਤੋਂ ਬਾਅਦ ਉਹ ਮੈਨੂੰ ਲੈ ਕੇ ਮਨੋਜ ਪਾਹਵਾ ਦੇ ਘਰ ਪਹੁੰਚੇ। ਉਥੇ ਵੀ ਉਨ੍ਹਾਂ ਦੀ ਕਿਸੇ ਨਾਲ ਪੈਸਿਆਂ ਨੂੰ ਲੈ ਕੇ ਬਹਿਸ ਹੋਈ। ਮੈਂ ਬਾਹਰ ਸੀ। ਇਸ ਲਈ ਇਹ ਨਹੀਂ ਪਤਾ ਕਿ ਬਹਿਸ ਕਿਸ ਨਾਲ ਹੋਈ। ਬਾਹਰ ਆਏ ਤਾਂ ਕਾਫੀ ਭਾਵੁਕ ਸਨ। ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਘਰ ਛੱਡਿਆ। ਰਸਤੇ ‘ਚ ਮੈਂ ਦੇਖਿਆ ਤਾਂ ਉਨ੍ਹਾਂ ਦਾ ਪਰਸ ਮੇਰੀ ਕਾਰ ‘ਚ ਡਿੱਗ ਗਿਆ ਸੀ। ਪਰਸ ਦੇਣ ਲਈ ਸਵੇਰੇ ਉਨ੍ਹਾਂ ਦੇ ਡਰਾਈਵਰ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਦਰਵਾਜ਼ਾ ਨਹੀਂ ਖੋਲ੍ਹ ਰਹੇ ਹਨ।’
Facebook Comment
Project by : XtremeStudioz