Close
Menu

ਫਸਲਾਂ ਦੇ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਕੋਈ ਨਹੀਂ ਕਰ ਰਿਹਾ – ਰਾਜੇਵਾਲ

-- 14 April,2015

ਚੰਡੀਗੜ੍ਹ,  ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇੱਥੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ  ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਨ ਦੇ ਹੁਕਮਾਂ ਦੇ ਬਿਆਨ ਆਮ ਪੜ•ਣ ਨੂੰ ਮਿਲਦੇ ਹਨ, ਪਰ ਜਮੀਨੀ ਹਕੀਕਤ ਇਹ ਹੈ ਕਿ ਕਿਸਾਨ ਵਿਚਾਰੇ ਸਪੈਸ਼ਲ ਗਿਰਦਾਵਰੀ ਕਰਨ ਵਾਲੇ ਅਮਲੇ ਨੂੰ ਹਰ ਰੋਜ਼ ਉਡੀਕਦੇ ਹੀ ਰਹਿ ਜਾਂਦੇ ਹਨ। ਜ਼ਿਲ•ਾ ਤੇ ਤਹਿਸੀਲ ਪੱਧਰ ਉੱਤੇ ਸਬੰਧਿਤ ਅਧਿਕਾਰੀਆਂ ਦਾ ਵਤੀਰਾ ਬੇਹੱਦ ਉਦਾਸੀਨ ਹੈ। ਕਿਸੇ ਨੂੰ ਇਸ ਕੰਮ ਨੂੰ ਨੇਪਰੇ ਚਾੜਨਾ ਤਾਂ ਦੂਰ ਸਗੋਂ ਸ਼ੁਰੂ ਕਰਨ ਦੀ ਵੀ ਚਿੰਤਾ ਨਹੀਂ। ਕਿਸਾਨ ਪਟਵਾਰੀਆਂ ਨੂੰ ਲੱਭਦੇ ਫਿਰਦੇ ਹਨ, ਉਨ•ਾਂ ਨੂੰ ਨਾ ਪਟਵਾਰੀ, ਨਾ ਤਹਿਸੀਲਦਾਰ ਅਤੇ ਨਾ ਹੀ ਕੋਈ ਐਸ. ਡੀ. ਐਮ. ਲੜ ਫੜਾਉਂਦਾ ਹੈ। ਸ. ਰਾਜੇਵਾਲ ਨੇ ਕਿਹਾ ਕਿ ਵਾਢੀ ਪੈ ਚੁੱਕੀ ਹੈ, ਇਸ ਲਈ ਜਾਂ ਤਾਂ ਸਰਕਾਰ ਆਪਣੀ ਮਸ਼ੀਨਰੀ ਨੂੰ ਇਸ ਕੰਮ ਵਿੱਚ ਤੁਰੰਤ ਲਾਵੇ ਨਹੀਂ ਤਾਂ ਹਰ ਰੋਜ਼ ਬਿਆਨ ਦਾਗ ਕੇ ਉਨ•ਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ।
ਸ. ਰਾਜੇਵਾਲ ਨੇ ਕਿਹਾ ਕਿ ਆਲੂ, ਸਬਜ਼ੀਆਂ ਅਤੇ ਫਲਾਂ ਦੇ ਨੁਕਸਾਨ ਤੋਂ ਇਲਾਵਾ ਕਣਕ ਦੀ ਫਸਲ ਵਿੱਚ ਘੱਟੋ ਘੱਟ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਵਿੱਚ ਆਮ ਤੌਰ ਉੱਤੇ ਕਮੀ ਹੈ। ਜੋ ਸਰਕਾਰ ਦੇ ਮੁਆਵਜੇ ਦੇ ਮਿਆਰਾਂ ਵਿੱਚ ਨਹੀਂ ਆਉਂਦੀ। ਉਨ•ਾਂ ਕਿਹਾ ਕਿ ਕੇਵਲ ਝਾੜ ਘਟਣ ਨਾਲ ਹਰ ਕਿਸਾਨ ਨੂੰ ਸੱਤ ਤੋਂ ਦਸ ਹਜਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਝੱਲਣਾ ਪਵੇਗਾ। ਉਨ•ਾਂ ਕਿਹਾ ਕਿ ਇਸ ਨੁਕਸਾਨ ਦੀ ਪੂਰਤੀ ਲਈ ਸਰਕਾਰ ਕਿਸਾਨਾਂ ਨੂੰ ਘੱਟ ਤੋਂ ਘੱਟ ਪੰਜ ਸੌ ਰੁਪਏ ਪ੍ਰਤੀ ਕੁਇੰਟਲ ਕਣਕ ਉੱਤੇ ਬੋਨਸ ਦੇਵੇ। ਉਨ•ਾਂ ਹੋਰ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਮੰਡੀਆਂ ਵਿੱਚ ਕਣਕ ਆਉਣੀ ਸ਼ੁਰੂ ਹੋ ਗਈ ਹੈ, ਪਰ ਇਸ ਦੀ ਨਿਯਮਤ ਖਰੀਦ ਸ਼ੁਰੂ ਨਹੀਂ ਹੋਈ ਅਤੇ ਨਾ ਹੀ ਸਰਕਾਰ ਵੱਲੋਂ ਬਾਰਦਾਨੇ, ਅਤੇ ਢੋਅ ਢੋਆਈ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨੂੰ 20 ਹਜਾਰ ਰੁਪਏ ਪ੍ਰਤੀ ਏਕੜ ਦੇ ਮੁਆਵਜੇ ਦੇ ਐਲਾਨ ਅਨੁਸਾਰ ਪੰਜਾਬ ਵਿੱਚ ਵੀ ਇਸੇ ਹਿਸਾਬ ਮੁਆਵਜਾ ਦਿੱਤਾ ਜਾਵੇ।

Facebook Comment
Project by : XtremeStudioz